09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮਹਿਤਪੁਰ ਤੋਂ ਬਾਲੋਕੀ ਅਤੇ ਆਦਰਾਮਾਨ ਨੂੰ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਮਹਿਤਪੁਰ, 8 ਸਤੰਬਰ (ਲਖਵਿੰਦਰ ਸਿੰਘ)- ਮਹਿਤਪੁਰ ਤੋਂ ਦਾਣਾ ਮੰਡੀ ਦੇ ਨਜ਼ਦੀਕ ਦੀ ਅਨੇਕਾਂ ਪਿੰਡਾਂ ਨੂੰ ਜਾਣ ਵਾਲੀਆਂ ਬਾਲੋਕੀ ਅਤੇ ਆਦਰਾਮਾਨ ਵਾਲੀਆਂ ਸੜਕਾਂ ਜਿਸ ਦੀ ਹਾਲਤ ਬਹੁਤ ਖਸਤਾ ਹੈ। ਇਸ ਰੋਡ ’ਚ ਡੂੰਘੇ ਟੋਏ ਹੋਣ ਕਰਕੇ ਆਉਣ ਵਾਲੇ ਰਾਹੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਵਾਰ ਇਸ ਰੋਡ ’ਤੇ ਭਿਆਨਕ ਹਾਦਸੇ ਵਾਪਰ ਚੁੱਕੇ ਹਨ।

Ad Position 21
repet_subhas-goyals [Copy P29]
ਮਹਿਤਪੁਰ ਤੋਂ ਬਾਲੋਕੀ ਅਤੇ ਆਦਰਾਮਾਨ ਨੂੰ ਜਾਣ ਵਾਲੀਆਂ ਸੜਕਾਂ ’ਚ ਪਏ ਵੱਡੇ-ਵੱਡੇ ਟੋਇਆਂ ਅਤੇ ਖੜ੍ਹੇ ਪਾਣੀ ਦੀਆਂ ਤਸਵੀਰਾਂ। ਤਸਵੀਰਾਂ : ਰੂਪਰਾ ਸਟੂਡੀਓ 09-09-2026
ਮਹਿਤਪੁਰ, 8 ਸਤੰਬਰ (ਲਖਵਿੰਦਰ ਸਿੰਘ)- ਮਹਿਤਪੁਰ ਤੋਂ ਦਾਣਾ ਮੰਡੀ ਦੇ ਨਜ਼ਦੀਕ ਦੀ ਅਨੇਕਾਂ ਪਿੰਡਾਂ ਨੂੰ ਜਾਣ ਵਾਲੀਆਂ ਬਾਲੋਕੀ ਅਤੇ ਆਦਰਾਮਾਨ ਵਾਲੀਆਂ ਸੜਕਾਂ ਜਿਸ ਦੀ ਹਾਲਤ ਬਹੁਤ ਖਸਤਾ ਹੈ। ਇਸ ਰੋਡ ’ਚ ਡੂੰਘੇ ਟੋਏ ਹੋਣ ਕਰਕੇ ਆਉਣ ਵਾਲੇ ਰਾਹੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਵਾਰ ਇਸ ਰੋਡ ’ਤੇ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਇਸ ਸੜਕ ’ਤੇ ਕੁਝ ਮਹੀਨੇ ਪਹਿਲਾਂ ਸੀਵਰੇਜ ਪਾਇਆ ਗਿਆ ਸੀ ,ਜਿਸ ਤੋਂ ਬਾਅਦ ਦੁਬਾਰਾ ਸੜਕ ਦੀ ਮੁਰੰਮਤ ਕੀਤੀ ਗਈ, ਪਰ ਕੁਝ ਮਹੀਨੇ ਪਹਿਲਾਂ ਬਣਨ ਵਾਲੀ ਸੜਕ ਦੀ ਹਾਲਤ ਫਿਰ ਖਸਤਾ ਹੋ ਗਈ ਹੈ ਅਤੇ ਕਾਫ਼ੀ ਵੱਡੇ ਟੋਏ ਪੈ ਗਏ ਹਨ। ਇਹ ਰੋਡ ਮਹਿਤਪੁਰ ਮੰਡੀ ਦੇ ਨੇੜੇ ਹੋਣ ’ਤੇ ਵੀ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਪਿਛਲੇ ਕੁਝ ਮਹੀਨੇ ਤੋਂ ਟੁੱਟੀ ਹੋਈ ਹੈ। ਇੱਥੋਂ ਤੱਕ ਕਿ ਪੱਤੀ ਝੁੱਗੀਆਂ ਨੂੰ ਜਾਣ ਵਾਲੀ ਸੜਕ ਦੀ ਵੀ ਹਾਲਤ ਬਹੁਤ ਖਸਤਾ ਹੈ । ਸਥਾਨਕ ਲੋਕਾਂ ਨੇ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ, ਕਿਉਂਕਿ ਕੁਝ ਸਮੇਂ ਬਾਅਦ ਦਾਣਾ ਮੰਡੀ ‘ਚ ਫਿਰ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਸੜਕਾਂ ਤੋਂ ਰੋਜ਼ਾਨਾ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀਆਂ ਬੱਸਾਂ ਗੁਜਰਦੀਆਂ ਹਨ, ਇਸ ਵਿੱਚ ਪਏ ਵੱਡੇ ਵੱਡੇ ਟੋਏ ਬੱਚਿਆਂ ਦੀ ਜਾਨ ਲਈ ਵੀ ਕਾਫ਼ੀ ਖ਼ਤਰਾ ਬਣੇ ਰਹਿੰਦੇ ਹਨ। ਇਸ ਸੰਬੰਧੀ ਜਦੋਂ ਮੰਡੀ ਬੋਰਡ ਦੇ ਐਸ.ਡੀ.ਓ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸੜਕ ਬਣੀ ਨੂੰ ਕਈ ਸਾਲ ਹੋ ਗਏ ਹਨ ਤੇ ਪਿਛਲੇਂ ਦਿਨੀਂ ਸੀਵਰੇਜ ਬੋਰਡ ਵੱਲੋਂ ਇਹ ਸੜਕ ਪੱਟੀ ਗਈ ਸੀ ਜਿਸ ਤੋਂ ਬਾਅਦ ਇਸ ਦਾ ਪੈਚ ਵਰਕ ਕੀਤਾ ਗਿਆ ਸੀ। ਜੇਕਰ ਇਹ ਸੜਕ ਫਿਰ ਦੁਬਾਰਾਂ ਮੁਰੰਮਤ ਦੀ ਹਾਲਤ ਵਿੱਚ ਹੈ ਤਾਂ ਜਲਦ ਇਸ ਦਾ ਹੱਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਸਪਾ ’ਚ ਕੁਝ ਦਿਨ ਦੀ ਹਾਜ਼ਰੀ ਉਪਰੰਤ ਸਰਪੰਚ ਅਤੇ ਸਾਥੀਆਂ ਨੇ ਮੁੜ ਪੱਲਾ ਫੜਿਆ ‘ਆਪ ’ ਦਾ ਅਗਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ
Ad Position 24