09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਸਪਾ ’ਚ ਕੁਝ ਦਿਨ ਦੀ ਹਾਜ਼ਰੀ ਉਪਰੰਤ ਸਰਪੰਚ ਅਤੇ ਸਾਥੀਆਂ ਨੇ ਮੁੜ ਪੱਲਾ ਫੜਿਆ ‘ਆਪ ’ ਦਾ

ਗੁਰਾਇਆ, 8 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਪਿੰਡ ਕੁਤਬੇਵਾਲ ਤੋਂ ਕੁਝ ਦਿਨ ਪਹਿਲਾਂ ਪਰਿਵਾਰਕ ਤੇ ਸਥਾਨਕ ਨਾਰਾਜ਼ਗੀ ਕਾਰਨ ਦੂਜੀ ਪਾਰਟੀ ’ਚ ਸ਼ਾਮਿਲ ਹੋਏ ਸੀਨੀਅਰ ਆਗੂਆਂ, ਮੌਜੂਦਾ ਸਰਪੰਚਾਂ ਨੇ ਅੱਜ ਮੁੜ ਆਮ ਆਦਮੀ ਪਾਰਟੀ (ਆਪ) ਵਿਚ ਵਾਪਸੀ ਕਰ ਲਈ ਹੈ। ਪਾਰਟੀ ਵਿੱਚ ਪਰਤੇ ਸਾਰੇ ਸਾਥੀਆਂ ਦਾ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਅਤੇ ਸੰਗਠਨ ਇੰਚਾਰਜ ਵਰਿੰਦਰ ਸੈਣੀ ਵਲੋਂ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਗੁਰਾਇਆ, 8 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਪਿੰਡ ਕੁਤਬੇਵਾਲ ਤੋਂ ਕੁਝ ਦਿਨ ਪਹਿਲਾਂ ਪਰਿਵਾਰਕ ਤੇ ਸਥਾਨਕ ਨਾਰਾਜ਼ਗੀ ਕਾਰਨ ਦੂਜੀ ਪਾਰਟੀ ’ਚ ਸ਼ਾਮਿਲ ਹੋਏ ਸੀਨੀਅਰ ਆਗੂਆਂ, ਮੌਜੂਦਾ ਸਰਪੰਚਾਂ ਨੇ ਅੱਜ ਮੁੜ ਆਮ ਆਦਮੀ ਪਾਰਟੀ (ਆਪ) ਵਿਚ ਵਾਪਸੀ ਕਰ ਲਈ ਹੈ। ਪਾਰਟੀ ਵਿੱਚ ਪਰਤੇ ਸਾਰੇ ਸਾਥੀਆਂ ਦਾ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਅਤੇ ਸੰਗਠਨ ਇੰਚਾਰਜ ਵਰਿੰਦਰ ਸੈਣੀ ਵਲੋਂ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਕ੍ਰਾਂਤੀ ਕੁਮਾਰ ਅਤੇ ਉਸ ਦੀ ਪਤਨੀ ਲਵਪ੍ਰੀਤ ਕੌਰ ਸਰਪੰਚ ਨੇ ਕਿਹਾ ਕਿ ਦੂਜੀ ਪਾਰਟੀ ਵਿਚ ਘੁਟਣ ਮਹਿਸੂਸ ਹੋਈ, ‘ਆਪ ’ ਵਿਚ ਹੀ ਮਿਲਦਾ ਹੈ ਅਸਲ ਸਤਿਕਾਰ। ਵਰਨਣਯੋਗ ਹੈ ਕਿ ਕੁਤਬੇਵਾਲ ਦੀ ਸਰਪੰਚ ’ਤੇ ਹੋਏ ਹਮਲੇ ਦੌਰਾਨ ਢਿੱਲੀ ਕਾਰਵਾਈ ਕਰਕੇ ਕੁਤਬੇਵਾਲ ਦੇ ਸਰਪੰਚ , ਕੁਝ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਬਸਪਾ ’ਚ ਸ਼ਾਮਿਲ ਹੋ ਗਏ ਸਨ। ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਦੀ ਮਿਹਨਤ ਅਤੇ ਯਤਨਾਂ ਸਦਮਾ ‘ਆਪ ’ ਨੇ ਮੁੜ ਕੁਤਬੇਵਾਲ ’ਚ ਆਪਣੇ ਪੈਰ ਮਜ਼ਬੂਤ ਕੀਤੇ ਹਨ। ਇਸ ਮੌਕੇ ਵਰਿੰਦਰ ਸੈਣੀ (ਸੰਗਠਨ ਇੰਚਾਰਜ, ਫਿਲੌਰ), ਪੰਕਜ ਲੋਹਟੀਆ, ਰਾਜਵੀਰ ਸੋਢੀ,ਮਦਨ ਲਾਲ (ਸਰਪੰਚ), ਰਾਹੁਲ , ਸੁਨੀਲ ਮਲਹੋਤਰਾ , ਰੌਸ਼ਨ ਲਾਲ ਰੋਸ਼ੀ (ਚੇਅਰਮੈਨ, ਮਾਰਕੀਟ ਕਮੇਟੀ ਫਿਲੌਰ), ਮਨਦੀਪ ਸਿੰਘ (ਮੀਡੀਆ ਇੰਚਾਰਜ), ਮਨਦੀਪ ਸਿੰਘ (ਬੰਸੀਆ ਢੱਕ) ਬਲਰਾਜ ਬਲਾਕ ਪ੍ਰਧਾਨ, ਇਕਬਾਲ ਸਿੰਘ ਲੱਲੀਆ (ਸਰਪੰਚ), ਪਵਿੱਤਰਜੀਤ ਸਿੰਘ ਲਸਾੜਾ, ਸੁੱਖਾ ਕੋਟ ਗਰੇਵਾਲ, ਮਨਜੀਤ ਸਿੰਘ (ਸਰਪੰਚ ਬਲਾਕ ਪ੍ਰਧਾਨ), ਰਣਜੀਤ ਸਿੰਘ, ਦੇਵਰਾਜ ਸਿੰਘ, ਦਵਿੰਦਰ ਸਿੰਘ (ਅੱਪਰਾ), ਪੰਡਿਤ ਸੁਸ਼ੀਲ ਕੁਮਾਰ, ਹਰਕਮਲ ਸਿੰਘ (ਸਰਪੰਚ), ਜਗਤ ਰਾਮ ਭੱਟੀ ਬਲਾਕ ਪ੍ਰਧਾਨ, ਰਿੰਕੂ ਮੁਠੱਡਾ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ‘ਆਪ’ ਕਾਰਕੁੰਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਦੀ ਚੁੱਪ, ਕਦੇ ਵੀ ਵਾਪਰ ਸਕਦੀ ਹੈ ਵੱਡੀ ਅਣਹੋਣੀ ਘਟਨਾ ਅਗਲੀ ਖ਼ਬਰ ਮਹਿਤਪੁਰ ਤੋਂ ਬਾਲੋਕੀ ਅਤੇ ਆਦਰਾਮਾਨ ਨੂੰ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
Ad Position 24