ਤਹਿਸੀਲ ਰੋਡ ’ਤੇ ਬਿਜਲੀ ਦੀਆਂ ਤਾਰਾਂ ’ਤੇ ਲਟਕੇ ਦਰੱਖਤ, ਹਾਦਸੇ ਦੀ ਸ਼ੰਕਾ
ਜਲੰਧਰ, 15 ਸਤੰਬਰ (ਸ਼ਿਵ)-ਤਹਿਸੀਲ ਰੋਡ ਸਥਿਤ ਕਾਂਗਰਸ ਭਵਨ ਮਾਰਕੀਟ ਦੇ ਨੇੜੇ ਵੱਡੇ ਹੋ ਚੁੱਕੇ ਦਰੱਖਤ ਪਾਵਰਕਾਮ ਦੇ ਟਰਾਂਸਫਾਰਮਰ ਨਾਲ ਜੁੜੀਆਂ ਬਿਜਲੀ ਦੀਆਂ ਤਾਰਾਂ ਉੱਤੇ ਬੁਰੀ ਤਰ੍ਹਾਂ ਝੁਕੇ ਹੋਏ ਹਨ। ਇੱਥੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਹਨ ਕਿ ਮੁੱਖ ਬਿਜਲੀ ਦੀ ਤਾਰ ਦਰੱਖਤਾਂ ਦੇ ਸਹਾਰੇ ਟਿਕੀ ਹੋਈ ਦਿਖਾਈ ਦੇ ਰਹੀ ਹੈ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ।
ਜਲੰਧਰ, 15 ਸਤੰਬਰ (ਸ਼ਿਵ)-ਤਹਿਸੀਲ ਰੋਡ ਸਥਿਤ ਕਾਂਗਰਸ ਭਵਨ ਮਾਰਕੀਟ ਦੇ ਨੇੜੇ ਵੱਡੇ ਹੋ ਚੁੱਕੇ ਦਰੱਖਤ ਪਾਵਰਕਾਮ ਦੇ ਟਰਾਂਸਫਾਰਮਰ ਨਾਲ ਜੁੜੀਆਂ ਬਿਜਲੀ ਦੀਆਂ ਤਾਰਾਂ ਉੱਤੇ ਬੁਰੀ ਤਰ੍ਹਾਂ ਝੁਕੇ ਹੋਏ ਹਨ। ਇੱਥੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਹਨ ਕਿ ਮੁੱਖ ਬਿਜਲੀ ਦੀ ਤਾਰ ਦਰੱਖਤਾਂ ਦੇ ਸਹਾਰੇ ਟਿਕੀ ਹੋਈ ਦਿਖਾਈ ਦੇ ਰਹੀ ਹੈ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਕਾਂਗਰਸੀ ਆਗੂ ਸੰਜੇ ਸਹਿਗਲ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਪਹਿਲਾਂ ਹੀ ਨਗਰ ਨਿਗਮ ਜਲੰਧਰ ਦੀ ਬਾਗਬਾਨੀ ਬ੍ਰਾਂਚ ਅਤੇ ਪਾਵਰਕਾਮ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਦੇ ਬਾਵਜੂਦ ਜਨਤਕ ਸੁਰੱਖਿਆ ਨੂੰ ਦੇਖਦੇ ਹੋਏ ਮੌਕੇ ’ਤੇ ਤੁਰੰਤ ਕਾਰਵਾਈ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਰੱਖਤ ਜਾਂ ਬਿਜਲੀ ਦੀਆਂ ਤਾਰਾਂ ਅਚਾਨਕ ਡਿੱਗ ਜਾਂਦੀਆਂ ਹਨ ਤਾਂ ਜਾਨੀ ਨੁਕਸਾਨ ਸਮੇਤ ਵੱਡਾ ਹਾਦਸਾ ਵਾਪਰ ਸਕਦਾ ਹੈ। ਸੰਜੇ ਸਹਿਗਲ ਨੇ ਨਗਰ ਨਿਗਮ ਜਲੰਧਰ, ਪਾਵਰਕਾਮ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਹੋਰ ਦੇਰੀ ਦੇ ਸਾਂਝੀ ਟੀਮ ਨੂੰ ਮੌਕੇ ’ਤੇ ਭੇਜਿਆ ਜਾਵੇ ਅਤੇ ਦਰੱਖਤਾਂ ਦੀ ਸੁਰੱਖਿਅਤ ਛਾਂਟਾਈ ਦੇ ਨਾਲ-ਨਾਲ ਬਿਜਲੀ ਦੀਆਂ ਤਾਰਾਂ ਦੀ ਵੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।