15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਡਰੱਗ ਵਿਭਾਗ ਨੇ ਗੁਪਤਾ ਮੈਡੀਕਲ ਏਜੰਸੀ ਤੋਂ ਜ਼ਬਤ ਕੀਤੇ ਟੀਕਿਆਂ ਦਾ ਅਦਾਲਤ ’ਚੋਂ ਕਸਟੱਡੀ ਆਰਡਰ ਲਿਆ

< ਬੀਤੇ ਦਿਨ ਡਰੱਗ ਤੇ ਕਾਸਮੈਟਿਕਸ ਵਿੰਗ ਨੇ ਛਾਪੇਮਾਰੀ ਦੌਰਾਨ ਏਜੰਸੀ ਦੀ ਫਰਿੱਜ ਖਰਾਬ ਹੋਣ ਕਾਰਨ ਜ਼ਬਤ ਕੀਤੇ ਸੀ ਟੀਕੇ < ਰਿਪੋਰਟ ਤਿਆਰ ਕਰ ਕੇ ਵਿਭਾਗ ਦੇ ਸਹਾਇਕ ਕਮਿਸ਼ਨਰ ਨੂੰ ਕਾਰਵਾਈ ਲਈ ਭੇਜੀ-ਇੰਸਪੈਕਟਰ ਅਨੁਪਮਾ ਕਾਲੀਆ ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਸਿਹਤ ਵਿਭਾਗ ਦੇ ਡਰੱਗ ਤੇ ਕਾਸਮੈਟਿਕਸ ਵਿੰਗ ਵਲੋਂ ਦਿਲਕੁਸ਼ਾ ਮਾਰਕੀਟ ਸਥਿਤ ਗੁਪਤਾ ਮੈਡੀਕਲ ਏਜੰਸੀ ਤੋਂ ਖਰਾਬ ਫਰਿੱਜ ਵਿਚ ਨਿਰਧਾਰਤ ਤਾਪਮਾਨ ਤੋਂ ਵੱਧ ਵਿਚ ਰੱਖੇ ਗਏ ਟੀਕੇ ਜ਼ਬਤ ਕੀਤੇ ਸਨ, ਜਿਨ੍ਹਾਂ ਨੂੰ ਅੱਜ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਕਸਟੱਡੀ ਆਰਡਰ ਹਾਸਿਲ ਕਰ ਲਿਆ। ਇਸ ਦੇ ਨਾਲ ਹੀ ਮੈਡੀਕਲ ਏਜੰਸੀ ਵਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਦੀ ਰਿਪੋਰਟ ਤਿਆਰ ਕਰਕੇ ਕਾਰਵਾਈ ਲਈ ਵਿਭਾਗ ਸਹਾਇਕ ਕਮਿਸ਼ਨਰ ਨੂੰ ਚੰਡੀਗੜ੍ਹ ਭੇਜ ਦਿੱਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
< ਬੀਤੇ ਦਿਨ ਡਰੱਗ ਤੇ ਕਾਸਮੈਟਿਕਸ ਵਿੰਗ ਨੇ ਛਾਪੇਮਾਰੀ ਦੌਰਾਨ ਏਜੰਸੀ ਦੀ ਫਰਿੱਜ ਖਰਾਬ ਹੋਣ ਕਾਰਨ ਜ਼ਬਤ ਕੀਤੇ ਸੀ ਟੀਕੇ < ਰਿਪੋਰਟ ਤਿਆਰ ਕਰ ਕੇ ਵਿਭਾਗ ਦੇ ਸਹਾਇਕ ਕਮਿਸ਼ਨਰ ਨੂੰ ਕਾਰਵਾਈ ਲਈ ਭੇਜੀ-ਇੰਸਪੈਕਟਰ ਅਨੁਪਮਾ ਕਾਲੀਆ ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਸਿਹਤ ਵਿਭਾਗ ਦੇ ਡਰੱਗ ਤੇ ਕਾਸਮੈਟਿਕਸ ਵਿੰਗ ਵਲੋਂ ਦਿਲਕੁਸ਼ਾ ਮਾਰਕੀਟ ਸਥਿਤ ਗੁਪਤਾ ਮੈਡੀਕਲ ਏਜੰਸੀ ਤੋਂ ਖਰਾਬ ਫਰਿੱਜ ਵਿਚ ਨਿਰਧਾਰਤ ਤਾਪਮਾਨ ਤੋਂ ਵੱਧ ਵਿਚ ਰੱਖੇ ਗਏ ਟੀਕੇ ਜ਼ਬਤ ਕੀਤੇ ਸਨ, ਜਿਨ੍ਹਾਂ ਨੂੰ ਅੱਜ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਕਸਟੱਡੀ ਆਰਡਰ ਹਾਸਿਲ ਕਰ ਲਿਆ। ਇਸ ਦੇ ਨਾਲ ਹੀ ਮੈਡੀਕਲ ਏਜੰਸੀ ਵਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਦੀ ਰਿਪੋਰਟ ਤਿਆਰ ਕਰਕੇ ਕਾਰਵਾਈ ਲਈ ਵਿਭਾਗ ਸਹਾਇਕ ਕਮਿਸ਼ਨਰ ਨੂੰ ਚੰਡੀਗੜ੍ਹ ਭੇਜ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਡਰੱਗ ਤੇ ਕਾਸਮੈਟਿਕਸ ਵਿੰਗ ਦੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ, ਪਰਮਿੰਦਰ ਸਿੰਘ ਤੇ ਹੋਰਨਾਂ ਨੇ ਦਿਲਕੁਸ਼ਾ ਮਾਰਕੀਟ ਸਥਿਤ ਗੁਪਤਾ ਮੈਡੀਕਲ ਏਜੰਸੀ ’ਚ ਛਾਪੇਮਾਰੀ ਕਰਕੇ ਜਿੱਥੇ ਦਵਾਈਆਂ ਦਾ ਸਟਾਕ, ਵਿਕਰੀ ਰਿਕਾਰਡ ਅਤੇ ਦਵਾਈਆਂ ਵਿਸ਼ੇਸ਼ ਕਰਕੇ ਵੈਕਸੀਨ ਦੀ ਸਾਂਭ-ਸੰਭਾਲ ਦੀ ਪੜਤਾਲ ਕੀਤੀ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਉਕਤ ਮੈਡੀਕਲ ਏਜੰਸੀ ਵਲੋਂ ਵੈਕਸੀਨ ਦੀ ਸੰਭਾਲ ਵਾਸਤੇ ਰੱਖਿਆ ਗਿਆ ਫਰਿੱਜ ਖਰਾਬ ਹੋਣ ਦੇ ਬਾਵਜੂਦ ਉਸ ਵਿੱਚ ਵੈਕਸੀਨ ਰੱਖੀ ਹੋਈ ਸੀ, ਜੋ ਕਿ ਘੋਰ ਲਾਪ੍ਰਵਾਹੀ ਪਾਈ ਗਈ। ਟੀਮ ਨੇ ਖਰਾਬ ਫਰਿੱਜ ਤੇ ਸਾਰੀ ਵੈਕਸੀਨ ਕਬਜ਼ੇ ਵਿੱਚ ਲੈ ਲਈ। ਇਸ ਤੋਂ ਇਲਾਵਾ ਟੀਮ ਨੇ ਸਟੋਰ ’ਚੋਂ ਕੁਝ ਪਾਬੰਦੀਸ਼ੁਦਾ ਦਵਾਈਆਂ ਵੀ ਕਬਜ਼ੇ ’ਚ ਲਈਆਂ ਸਨ। ਇਸ ਸੰਬੰਧੀ ਗੱਲਬਾਤ ਕਰਦਿਆਂ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਨੇ ਦੱਸਿਆ ਕਿ ਗੁਪਤਾ ਮੈਡੀਕਲ ਏਜੰਸੀ ਵਲੋਂ ਵੈਕਸੀਨ ਦੀ ਸੰਭਾਲ ਲਈ ਰੱਖੀ ਗਈ ਫਰਿੱਜ ਖਰਾਬ ਸੀ ਅਤੇ ਉਸ ਦਾ ਤਾਪਮਾਨ ਕਾਫੀ ਸੀ ਜਦੋਂਕਿ ਵੈਕਸੀਨ ਲਈ ਤਾਪਮਾਨ 2 ਤੋਂ 8 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿੰਗ ਵਲੋਂ ਜ਼ਬਤ ਕੀਤੀ ਗਈ ਉਕਤ ਵੈਕਸੀਨ ਇੰਸਪੈਕਟਰ ਪਰਮਿੰਦਰ ਸਿੰਘ ਵਲੋਂ ਸਹਾਇਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਕੋਲੋਂ ਕਸਟੱਡੀ ਆਰਡਰ ਹਾਸਿਲ ਕੀਤਾ ਗਿਆ। ਇਸ ਉਪਰੰਤ ਰਿਪੋਰਟ ਤਿਆਰ ਕਰਕੇ ਵਿਭਾਗ ਦੇ ਸਹਾਇਕ ਕਮਿਸ਼ਨਰ ਚੰਡੀਗੜ੍ਹ ਨੂੰ ਕਾਰਵਾਈ ਹਿੱਤ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜ਼ਿੰਮੇਵਾਰ ਪਾਏ ਜਾਣ ’ਤੇ ਮੈਡਕੀਲ ਏਜੰਸੀ ਖ਼ਿਲਾਫ਼ ਡਰੱਗ ਐਂਡ ਕਾਸਮੈਟਿਕਸ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁੜ ਮੰਡੀ ’ਚ ਨਗਰ ਨਿਗਮ ਵਲੋਂ ਰਾਮ ਜਿਊਲਰ ਦੀ ਇਮਾਰਤ ਸੀਲ ਅਗਲੀ ਖ਼ਬਰ ਬਿਸਤ ਦੋਆਬ ਨਹਿਰ ਦੇ ਨਾਲ ਪਿਛਲੇ ਇਕ ਮਹੀਨੇ ਤੋਂ ਸਟਰੀਟ ਲਾਈਟਾਂ ਬੰਦ, ਲੋਕ ਪ੍ਰੇਸ਼ਾਨ
Ad Position 24