ਗੁੜ ਮੰਡੀ ’ਚ ਨਗਰ ਨਿਗਮ ਵਲੋਂ ਰਾਮ ਜਿਊਲਰ ਦੀ ਇਮਾਰਤ ਸੀਲ
ਜਲੰਧਰ, 15 ਸਤੰਬਰ (ਸ਼ਿਵ)- ਗੁੜ ਮੰਡੀ, ਚਰਨਜੀਤ ਪੁਰਾ ਸਥਿਤ ਰਾਮ ਜਿਊਲਰ ਦੀ ਇਮਾਰਤ ਵਿਚ ਕਥਿਤ ਗੈਰ-ਕਾਨੂੰਨੀ ਉਸਾਰੀ ਅਤੇ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਦੇ ਦੋਸ਼ਾਂ ਸੰਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਇਕ ਟੀਮ ਨੇ ਏ.
ਜਲੰਧਰ, 15 ਸਤੰਬਰ (ਸ਼ਿਵ)- ਗੁੜ ਮੰਡੀ, ਚਰਨਜੀਤ ਪੁਰਾ ਸਥਿਤ ਰਾਮ ਜਿਊਲਰ ਦੀ ਇਮਾਰਤ ਵਿਚ ਕਥਿਤ ਗੈਰ-ਕਾਨੂੰਨੀ ਉਸਾਰੀ ਅਤੇ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਦੇ ਦੋਸ਼ਾਂ ਸੰਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਇਕ ਟੀਮ ਨੇ ਏ. ਟੀ. ਪੀ. ਵਿਕਾਸ ਦੂਆ ਦੀ ਅਗਵਾਈ ਵਿਚ ਇਮਾਰਤ ਨੂੰ ਸੀਲ ਕਰ ਦਿੱਤਾ। ਆਰ.ਟੀ.ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਵਿੱਚ ਇਮਾਰਤ ਵਿਚ ਕਥਿਤ ਤੌਰ ’ਤੇ ਬਿਨਾਂ ਮਨਜ਼ੂਰੀ ਉਸਾਰੀ, ਢਾਂਚਾਗਤ ਤਬਦੀਲੀਆਂ, ਅਣਅਧਿਕਾਰਤ ਵਾਧੇ ਦੇ ਦੋਸ਼ ਲਗਾਏ ਗਏ ਸਨ। ਸ਼ਿਕਾਇਤ ਵਿਚ ਨਗਰ ਨਿਗਮ ਤੋਂ ਮਨਜ਼ੂਰਸ਼ੁਦਾ ਇਮਾਰਤੀ ਨਕਸ਼ੇ ਅਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਨਗਰ ਨਿਗਮ ਵਲੋਂ ਕਿਹਾ ਗਿਆ ਹੈ ਕਿ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਨ ਵਾਲੀਆਂ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਵਿਭਾਗ ਵਲੋਂ ਅਜਿਹੀਆਂ ਉਸਾਰੀਆਂ ਦੀ ਜਾਂਚ ਕਰਕੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਹੈ।