ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਪ੍ਰਧਾਨ ਤੇ ਅਮਰੀਕ ਪਵਾਰ ਨੂੰ ਜਨਰਲ ਸਕੱਤਰ ਚੁਣੇ ਜਾਣ ’ਤੇ ਸੁਰਿੰਦਰ ਭਾਪਾ ਵਲੋਂ ਵਧਾਈ
ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ)-ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਹਾਕੀ ਖਿਡਾਰਨ ਰਹੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਦੁਬਾਰਾ ਪ੍ਰਧਾਨ ਚੁਣੇ ਜਾਣ ’ਤੇ ਮੁਬਾਰਕਾਂ ਦਿੱਤੀਆਂ ਹਨ।
ਅ
ਅਸ਼ੋਕ ਸਰੀਨ, ਅਮਿਤ ਭਾਟੀਆ
16-09-2026
ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ)-ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਹਾਕੀ ਖਿਡਾਰਨ ਰਹੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਦੁਬਾਰਾ ਪ੍ਰਧਾਨ ਚੁਣੇ ਜਾਣ ’ਤੇ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਸੁਰਿੰਦਰ ਸਿੰਘ ਭਾਪਾ ਨੇ ਖ਼ੁਸ਼ੀ ਦਾ ਇਜ਼ਾਹਰ ਕਰਦਿਆਂ ਕਿਹਾ ਕਿ ਨਿਤਿਨ ਕੋਹਲੀ ਦੀ ਅਗਵਾਈ ਵਿੱਚ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਹਾਕੀ ਦਾ ਵਿਕਾਸ ਵੱਡੇ ਪੱਧਰ ’ਤੇ ਹੋਇਆ ਹੈ। ਇਸ ਮੌਕੇ ਸੁਰਿੰਦਰ ਭਾਪਾ ਨੇ ਅਮਰੀਕ ਸਿੰਘ ਪਵਾਰ ਨੂੰ ਵੀ ਵਧਾਈਆਂ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਪਵਾਰ ਜੋ ਕਿ ਲਗਾਤਾਰ ਦੂਸਰੀ ਵਾਰ ਹਾਕੀ ਪੰਜਾਬ ਦੇ ਜਨਰਲ ਸਕੱਤਰ ਚੁਣੇ ਗਏ ਹਨ । ਭਾਪਾ ਨੇ ਕਿਹਾ ਕਿ ਨਿਤਿਨ ਕੋਹਲੀ ਜੋ ਕਿ ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੇ ਹੋਏ ਹਨ ਨੂੰ ਬਹੁਤ ਵੱਡਾ ਤਜ਼ਰਬਾ ਹਾਸਿਲ ਹੈ ਤੇ ਜਿਸ ਸਦਕਾ ਅੱਜ ਪੰਜਾਬ ਦੀ ਹਾਕੀ ਨੂੰ ਬਹੁਤ ਵੱਡਾ ਲਾਭ ਪਹੁੰਚ ਰਿਹਾ ਹੈ। ਇਸ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਵੀ ਨਿਤਿਨ ਕੋਹਲੀ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਸੁਰਜੀਤ ਹਾਕੀ ਸੁਸਾਇਟੀ ਵਲੋਂ ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਲਗਾਤਾਰ ਦੂਜੀ ਵਾਰ ਪ੍ਰਧਾਨ ਅਤੇ ਅਮਰੀਕ ਸਿੰਘ ਪਵਾਰ ਨੂੰ ਜਨਰਲ ਸਕਤੱਰ ਚੁਣੇ ਜਾਣ ’ਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਲ. ਆਰ. ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ, ਅਮਰੀਕ ਪਵਾਰ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਰਣਬੀਰ ਸਿੰਘ ਰਾਣਾ, ਨਰਿੰਦਰਪਾਲ ਸਿੰਘ ਜੱਜ ਤੇ ਹੋਰ ਸੁਸਾਇਟੀ ਮੈਂਬਰਾਂ ਨੇ ਵੀ ਵਧਾਈਆਂ ਦਿੱਤੀਆਂ ਹਨ।