16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਦਰਸ਼ ਨਗਰ ਪਾਰਕ ਨੂੰ ਛੋਟਾ ਕਰਨ ਦਾ ਵਿਰੋਧ ਜਾਰੀ-ਡੀ. ਸੀ. ਨੂੰ ਸ਼ਿਕਾਇਤ

ਜਲੰਧਰ, 15 ਸਤੰਬਰ (ਸ਼ਿਵ)- ਆਦਰਸ਼ ਨਗਰ ਦੇ ਨਿਵਾਸੀਆਂ ਨੇ ਆਦਰਸ਼ ਨਗਰ ਮਾਰਕੀਟ ਵਿੱਚ ਸਥਿਤ ਪਾਰਕ ਦੇ ਇਕ ਹਿੱਸੇ ਨੂੰ ਸਟ੍ਰੀਟ ਫੂਡ ਵਿਕਰੇਤਾਵਾਂ (ਖਾਣ ਵਾਲੇ ਸਮਾਨ ਵਾਲੇ ਰੇਹੜੀ ਵਾਲਿਆਂ ) ਨੂੰ ਦੇਣ ਦੇ ਕਥਿਤ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਆਦਰਸ਼ ਨਗਰ ਸਭਾ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇ ਕੇ ਪਾਰਕ ਨੂੰ ਮੌਜੂਦਾ ਰੂਪ ਵਿੱਚ ਹੀ ਬਰਕਰਾਰ ਰੱਖਣ ਦ ੀ ਮੰਗ ਕੀਤੀ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਸ਼ਿਵ)- ਆਦਰਸ਼ ਨਗਰ ਦੇ ਨਿਵਾਸੀਆਂ ਨੇ ਆਦਰਸ਼ ਨਗਰ ਮਾਰਕੀਟ ਵਿੱਚ ਸਥਿਤ ਪਾਰਕ ਦੇ ਇਕ ਹਿੱਸੇ ਨੂੰ ਸਟ੍ਰੀਟ ਫੂਡ ਵਿਕਰੇਤਾਵਾਂ (ਖਾਣ ਵਾਲੇ ਸਮਾਨ ਵਾਲੇ ਰੇਹੜੀ ਵਾਲਿਆਂ ) ਨੂੰ ਦੇਣ ਦੇ ਕਥਿਤ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਆਦਰਸ਼ ਨਗਰ ਸਭਾ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇ ਕੇ ਪਾਰਕ ਨੂੰ ਮੌਜੂਦਾ ਰੂਪ ਵਿੱਚ ਹੀ ਬਰਕਰਾਰ ਰੱਖਣ ਦ ੀ ਮੰਗ ਕੀਤੀ ਗਈ ਹੈ। ਸਭਾ ਦੇ ਪ੍ਰਧਾਨ ਪ੍ਰੋ. ਕੇ. ਕੇ. ਘਈ ਅਤੇ ਜਨਰਲ ਸਕੱਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਆਦਰਸ਼ ਨਗਰ ਮਾਰਕੀਟ ਵਿਚ ਸਥਿਤ ਇਹ ਪਾਰਕ ਇਲਾਕਾ ਨਿਵਾਸੀਆਂ ਅਤੇ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਲਈ ਮਹੱਤਵਪੂਰਨ ਹਰਾ ਭਰਾ ਸਥਾਨ ਹੈ। ਉਨ੍ਹਾਂ ਦੱਸਿਆ ਕਿ ਪਾਰਕ ਦੀ ਦੇਖਭਾਲ ਆਦਰਸ਼ ਨਗਰ ਸਭਾ ਅਤੇ ਦੁਕਾਨਦਾਰਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਇੱਥੇ ਵੱਡੀ ਗਿਣਤੀ ਵਿਚ ਰੁੱਖ, ਫਲਦਾਰ ਰੁੱਖ ਅਤੇ ਹੋਰ ਪੌਦੇ ਲਗਾਏ ਗਏ ਹਨ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਪਾਰਕ ਦੇ ਆਲੇ-ਦੁਆਲੇ ਦੀ ਜਗ੍ਹਾ ਪਹਿਲਾਂ ਹੀ ਪਾਰਕਿੰਗ ਲਈ ਵਰਤੀ ਜਾ ਰਹੀ ਹੈ, ਜਿਸ ਕਾਰਨ ਇਲਾਕੇ ਵਿਚ ਹੋਰ ਵਪਾਰਕ ਗਤੀਵਿਧੀਆਂ ਸ਼ੁਰੂ ਕਰਨ ਨਾਲ ਪਾਰਕ ਅਤੇ ਆਵਾਜਾਈ ਦੋਵਾਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਨਿਵਾਸੀਆਂ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਪਹਿਲਾਂ ਵੀ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਰਕੀਟ ਦੇ ਪਾਰਕ ਦੀ ਜ਼ਮੀਨ ਨੂੰ ਕਿਸੇ ਵੀ ਹਾਲਤ ’ਚ ਘਟਾ ਕੇ ਸਟ੍ਰੀਟ ਫੂਡ ਵਿਕਰੇਤਾਵਾਂ ਲਈ ਨਾ ਦਿੱਤਾ ਜਾਵੇ ਅਤੇ ਪਾਰਕ ਨੂੰ ਹਰੇ-ਭਰੇ ਸਥਾਨ ਵਜੋਂ ਹੀ ਬਰਕਰਾਰ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਪ੍ਰਧਾਨ ਤੇ ਅਮਰੀਕ ਪਵਾਰ ਨੂੰ ਜਨਰਲ ਸਕੱਤਰ ਚੁਣੇ ਜਾਣ ’ਤੇ ਸੁਰਿੰਦਰ ਭਾਪਾ ਵਲੋਂ ਵਧਾ...
Ad Position 24