16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਫੋਰਟਿਸ ਹਸਪਤਾਲ ਜਲੰਧਰ ਨੇ ਮਰੀਜ਼ਾਂ ਦੀ ਬੇਹਤਰ ਦੇਖਭਾਲ ਲਈ ਸਪੈਸ਼ਲਾਈਜ਼ਡ ਕਮਰਿਆਂ ਦੀ ਗਿਣਤੀ ਵਧਾਈ

ਜਲੰਧਰ, 15 ਸਤੰਬਰ (ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਐੱਮ. ਐੱਸ. ਲੋਹੀਆ)-ਫੋਰਟਿਸ ਹਸਪਤਾਲ ਜਲੰਧਰ ਨੇ 18 ਸਪੈਸ਼ਲਾਈਜ਼ਡ ਕਮਰੇ ਸ਼ਾਮਿਲ ਕਰਕੇ ਮਰੀਜ਼ਾਂ ਦੀ ਬੇਹਤਰ ਦੇਖਭਾਲ ਲਈ ਸਹੂਲਤਾਂ ਦਾ ਵਿਸਥਾਰ ਕੀਤਾ ਹੈ, ਜਿਸ ਨਾਲ ਹਸਪਤਾਲ ਦੀ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਐਡਵਾਂਸਡ ਮੈਡੀਕਲ ਸੇਵਾਵਾਂ ਦੇਣ ਦੀ ਸਮਰੱਥਾ ਮਜ਼ਬੂਤ ਹੋਈ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਵਾਧਾ ਹਸਪਤਾਲ ’ਚ ਦੇਖਭਾਲ ਦੇ ਪੱਧਰ ਨੂੰ ਬਿਹਤਰ ਬਣਾਉਣ ਅਤੇ ਖਾਸ ਇਲਾਜ ਤੱਕ ਅਸਾਨ ਪਹੁੰਚ ਵਧਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹੈ। ਇਨ੍ਹਾਂ ਨਵੀਆਂ ਸਹੂਲਤਾਂ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕੀਤਾ, ਇਸ ਮੌਕੇ ਬੋਲਦਿਆਂ ਸ੍ਰੀ ਵਾਲੀਆ ਨੇ ਕਿਹਾ ਕਿ ‘ਫੋਰਟਿਸ ਹਸਪਤਾਲ ਜਲੰਧਰ’ ’ਚ ਇਨ੍ਹਾਂ ਨਵੀਆਂ ਸਹੂਲਤਾਂ ਦਾ ਸ਼ਾਮਿਲ ਹੋਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਲਈ ਇਕ ਖਾਸ ਕਦਮ ਹੈ। ਸਹੂਲਤਾਂ ’ਚ ਵਾਧੇ ਕਰਨ ਦੇ ਪਿੱਛੇ ਦੀ ਸੋਚ ਬਾਰੇ ਦੱਸਦਿਆਂ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ. ਅੰਕੁਸ਼ ਮਹਿਤਾ ਨੇ ਕਿਹਾ ਕਿ 18 ਨਵੇਂ ਸਪੈਸ਼ਲਾਈਜ਼ਡ ਕਮਰਿਆਂ ਦੀ ਸ਼ੁਰੂਆਤ ਹੈੱਲਥਕੇਅਰ ਸਰਵਿਸ ਨੂੰ ਬਿਹਤਰ ਬਣਾਉਣ ਦੀ ਸਾਡੀ ਯਾਤਰਾ ’ਚ ਇਕ ਅਹਿਮ ਪੜਾਅ ਹੈ। ਉਨ੍ਹਾਂ ਕਿਹਾ ਕਿ ਇਹ ਵਿਸਥਾਰ ਸਿਰਫ਼ ਬੈੱਡਾਂ ਦੀ ਗਿਣਤੀ ਵਧਾਉਣ ਤੱਕ ਹੀ ਸੀਮਿਤ ਨਹੀਂ ਹੈ, ਇਹ ਵੀ ਯਕੀਨੀ ਬਣਾਉਂਦਾ ਹੈ ਕਿ ਹਸਪਤਾਲ ਵਲੋਂ ਦਿੱਤੀ ਜਾਣ ਵਾਲੀ ਡਾਕਟਰੀ ਦੇਖਭਾਲ, ਵਧਦੇ ਦਾਇਰੇ ਪ੍ਰਤੀ ਗੰਭੀਰਤਾ ਦੇ ਅਨੁਸਾਰ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਨੇ ‘ਸਰਕਾਰੀ ਆਈ.ਟੀ.ਆਈ. ਲੋਹੀਆਂ’ ’ਚ ਸਫ਼ਾਈ ਦੇ ਕਾਰਜ ਕਰਵਾਏ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਧਰਨਾ ਅੱਜ
Ad Position 24