ਮੇਨ ਵਿੰਗ ਤੋਂ ਬਾਅਦ ਹੁਣ ਮਹਿਲਾ ਵਿੰਗ ਅਤੇ ਬਲਾਕ ਸੰਮਤੀ ਚੇਅਰਮੈਨ ਵੀ ਪਰਮਿੰਦਰ ਸਿੰਘ ਪੰਡੋਰੀ ਦੇ ਹੱਕ ’ਚ
ਸ਼ਾਹਕੋਟ, 15 ਸਤੰਬਰ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਮੇਨ ਵਿੰਗ ਦੇ 24 ਬਲਾਕ ਪ੍ਰਧਾਨਾਂ ਤੋਂ ਬਾਅਦ ਹੁਣ ਮਹਿਲਾ ਵਿੰਗ ਅਤੇ ਬਲਾਕ ਸੰਮਤੀ ਚੇਅਰਮੈਨ ਵੀ ਉਨ੍ਹਾਂ ਦੀ ਟਿਕਟ ਅਤੇ ਜਿੱਤ ਦੇ ਹੱਕ ਵਿੱਚ ਖੜ੍ਹੇ ਹੋ ਗਏ। ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਕਮਲਜੀਤ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਰਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸ਼ਾਹਕੋਟ, 15 ਸਤੰਬਰ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਮੇਨ ਵਿੰਗ ਦੇ 24 ਬਲਾਕ ਪ੍ਰਧਾਨਾਂ ਤੋਂ ਬਾਅਦ ਹੁਣ ਮਹਿਲਾ ਵਿੰਗ ਅਤੇ ਬਲਾਕ ਸੰਮਤੀ ਚੇਅਰਮੈਨ ਵੀ ਉਨ੍ਹਾਂ ਦੀ ਟਿਕਟ ਅਤੇ ਜਿੱਤ ਦੇ ਹੱਕ ਵਿੱਚ ਖੜ੍ਹੇ ਹੋ ਗਏ। ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਕਮਲਜੀਤ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਰਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਬਲਾਕ ਸੰਮਤੀ ਮੈਂਬਰ ਸੋਨੀਆ ਆਹਲੂਵਾਲੀਆ, ਚਰਨਜੀਤ ਕੌਰ, ਸੀਮਾ ਗਿੱਲ ਸਮੇਤ ਸਮੂਹ ਬਲਾਕ ਸੰਮਤੀ ਮੈਂਬਰ ਮੌਜੂਦ ਸਨ। ਇਸ ਮੌਕੇ ਕਮਲਜੀਤ ਕੌਰ ਨੇ ਕਿਹਾ ਕਿ ਅਸੀਂ ਸਾਰਾ ਮਹਿਲਾ ਵਿੰਗ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਅਸੀਂ ਪਾਰਟੀ ਹਾਈਕਮਾਂਡ ਤੋਂ ਮੰਗ ਕਰਦੇ ਹਾਂ ਕਿ ਟਿਕਟ ਪਿੰਦਰ ਪੰਡੋਰੀ ਨੂੰ ਹੀ ਦਿੱਤੀ ਜਾਵੇ ਤਾਂ ਜੋ ਅਸੀਂ ਸ਼ਾਹਕੋਟ ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕਰ ਸਕੀਏ। ਬਲਾਕ ਸੰਮਤੀ ਚੇਅਰਮੈਨ ਰਮਨਦੀਪ ਕੌਰ ਨੇ ਕਿਹਾ ਕਿ ਮੇਨ ਵਿੰਗ ਤੋਂ ਬਾਅਦ ਹੁਣ ਬਲਾਕ ਸੰਮਤੀ ਅਤੇ ਮਹਿਲਾ ਵਿੰਗ ਵੀ ਇੱਕਜੁੱਟ ਹੈ। ਇਸ ਮੌਕੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ ਜਸਵਿੰਦਰ ਕੌਰ, ਰਜਨੀ, ਪਰਮਜੀਤ ਕੌਰ ਲੋਹੀਆਂ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਰਜਵੰਤ ਕੌਰ, ਪਰਮਿੰਦਰ ਕੌਰ, ਦਵਿੰਦਰ ਕੌਰ, ਮਮਤਾ ਰਾਣੀ, ਰਾਜਵਿੰਦਰ ਕੌਰ, ਦਿਲਜੀਤ ਕੌਰ, ਨਵਜੋਤ ਕੌਰ ਸਹੋਤਾ, ਨੀਲਮ ਰਾਣੀ, ਜਸਵੀਰ ਕੌਰ, ਹਰਪ੍ਰੀਤ ਕੌਰ, ਬਿਮਲਾ ਆਦਿ ਹਾਜ਼ਰ ਸਨ।