22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਅਣ-ਅਧਿਕਾਰਤ ਉਸਾਰੀ ਸੰਬੰਧੀ ਨਗਰ ਨਿਗਮ ਵਲੋਂ ਇਕ ਹਸਪਤਾਲ ਨੂੰ ਨੋਟਿਸ

ਜਲੰਧਰ, 21 ਸਤੰਬਰ (ਸ਼ਿਵ)- ਜਲੰਧਰ ਵਿਖੇ ਕਥਿਤ ਅਣਅਧਿਕਾਰਤ ਉਸਾਰੀ ਸੰਬੰਧੀ ਨਗਰ ਨਿਗਮ ਜਲੰਧਰ ਵਲੋਂ ਇਕ ਹਸਪਤਾਲ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਮੁੱਖ ਚੌਕਸੀ ਅਫਸਰ, ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਨੂੰ ਕਰਨਪ੍ਰੀਤ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਨਗਰ ਨਿਗਮ ਕੋਲ ਪਹੁੰਚਿਆ ਹੈ।

Ad Position 21
No active advertisement
ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਸ਼ਿਵ)- ਜਲੰਧਰ ਵਿਖੇ ਕਥਿਤ ਅਣਅਧਿਕਾਰਤ ਉਸਾਰੀ ਸੰਬੰਧੀ ਨਗਰ ਨਿਗਮ ਜਲੰਧਰ ਵਲੋਂ ਇਕ ਹਸਪਤਾਲ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਮੁੱਖ ਚੌਕਸੀ ਅਫਸਰ, ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਨੂੰ ਕਰਨਪ੍ਰੀਤ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਨਗਰ ਨਿਗਮ ਕੋਲ ਪਹੁੰਚਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਵਿੱਚ ਕੀਤੀ ਗਈ ਅਣਅਧਿਕਾਰਤ ਉਸਾਰੀ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਹੈ। ਸ਼ਿਕਾਇਤ ਵਿਚ ਕਥਿਤ ਤੌਰ ’ਤੇ ਇਮਾਰਤ ਦੀ ਮਨਜ਼ੂਰਸ਼ੁਦਾ ਉਚਾਈ ਅਤੇ ਕਵਰਡ ਏਰੀਆ ਤੋਂ ਵੱਧ ਉਸਾਰੀ ਸਮੇਤ ਹੋਰ ਮਾਮਲੇ ਉਠਾਏ ਗਏ ਹਨ। ਨਗਰ ਨਿਗਮ ਦੇ ਸਹਾਇਕ ਟਾਊਨ ਪਲੈਨਰ ਵਲੋਂ ਜਾਰੀ ਨੋਟਿਸ ਵਿੱਚ ਹਸਪਤਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 7 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਅਤੇ ਸਬੰਧਤ ਦਸਤਾਵੇਜ਼ ਨਗਰ ਨਿਗਮ ਦਫ਼ਤਰ ਵਿਚ ਪੇਸ਼ ਕਰਨ। ਨੋਟਿਸ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਸਪਸ਼ਟੀਕਰਨ ਅਤੇ ਦਸਤਾਵੇਜ਼ ਪੇਸ਼ ਨਾ ਕੀਤੇ ਗਏ ਤਾਂ ਬਿਲਡਿੰਗ ਬਾਈਲਾਜ਼ ਅਧੀਨ ਅਣਅਧਿਕਾਰਤ ਉਸਾਰੀ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਸਬੰਧਤ ਪੱਖ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੁਲੰਦਪੁਰ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਮਹੀਨਾਵਾਰੀ ਸਮਾਗਮ ਭਲਕੇ
Ad Position 24