23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰਾਣਾ ਹਰਦੀਪ ਸਿੰਘ ਵਲੋਂ ਅਸ਼ਵਨੀ ਮਿੱਤਲ ਨਾਲ ਦੁੱਖ ਸਾਂਝਾ

ਸ਼ਾਹਕੋਟ, 22 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਤੋਂ ਸੀਨੀਅਰ ਭਾਜਪਾ ਆਗੂ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ ਮਿੱਤਲ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਜੋ ਕਿਸੇ ਕੰਮ ਲਈ ਸੂਬੇ ਤੋਂ ਬਾਹਰ ਗਏ ਹੋਏ ਸਨ, ਨੇ ਸ਼ਾਹਕੋਟ ਹਲਕੇ ਵਿਚ ਪਹੁੰਚਦੇ ਸਾਰ ਹੀ, ਸਵ.

Ad Position 21
No active advertisement
ਅਜੀਤ ਡੈਸਕ 23-09-2026
ਸ਼ਾਹਕੋਟ, 22 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਤੋਂ ਸੀਨੀਅਰ ਭਾਜਪਾ ਆਗੂ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ ਮਿੱਤਲ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਜੋ ਕਿਸੇ ਕੰਮ ਲਈ ਸੂਬੇ ਤੋਂ ਬਾਹਰ ਗਏ ਹੋਏ ਸਨ, ਨੇ ਸ਼ਾਹਕੋਟ ਹਲਕੇ ਵਿਚ ਪਹੁੰਚਦੇ ਸਾਰ ਹੀ, ਸਵ. ਤਰਸੇਮ ਲਾਲ ਮਿੱਤਲ ਦੇ ਦਿਹਾਂਤ ’ਤੇ ਇਨ੍ਹਾਂ ਦੇ ਪੁੱਤਰ ਅਸ਼ਵਨੀ ਮਿੱਤਲ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਨਾਲ ਦੁੱਖ ਪ੍ਰਗਟ ਕੀਤਾ। ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਤਰਸੇਮ ਲਾਲ ਮਿੱਤਲ ਨੇ ਲੰਮੇ ਸਮੇਂ ਤੱਕ ਸ਼ਾਹਕੋਟ ਦੀ ਸਿਆਸਤ ਤੇ ਸਮਾਜਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ। ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਨੇ ਸ਼ਹਿਰ ਦਾ ਹਰ ਪੱਖੋਂ ਵਿਕਾਸ ਕਰਵਾਇਆ ਤੇ ਲੋਕ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸ ਮੌਕੇ ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ, ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਅੰਮ੍ਰਿਤਪਾਲ ਸਿੰਘ ਜੋਨਾ ਮਲਸੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੋਟੋਗ੍ਰਾਫ਼ਰਾਂ ਨੂੰ ਸੋਨੀ ਕੰਪਨੀ ਵਲੋਂ ਨਵੇਂ ਕੈਮਰਿਆਂ ਅਤੇ ਫੀਚਰਜ਼ ਦੀ ਜਾਣਕਾਰੀ ਲਈ ਲਾਇਆ ਕੈਂਪ ਅਗਲੀ ਖ਼ਬਰ ਨੂਰਮਹਿਲ ਛਿੰਝ ਮੇਲੇ ਦੇ ਵਿਵਾਦ ਦੀ ਅਸਲੀ ਵਜ੍ਹਾ ਆਈ ਸਾਹਮਣੇ, ਕਮੇਟੀ ਪ੍ਰਧਾਨ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
Ad Position 24