23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਫੋਟੋਗ੍ਰਾਫ਼ਰਾਂ ਨੂੰ ਸੋਨੀ ਕੰਪਨੀ ਵਲੋਂ ਨਵੇਂ ਕੈਮਰਿਆਂ ਅਤੇ ਫੀਚਰਜ਼ ਦੀ ਜਾਣਕਾਰੀ ਲਈ ਲਾਇਆ ਕੈਂਪ

ਮਹਿਤਪੁਰ, 22 ਸਤੰਬਰ (ਲਖਵਿੰਦਰ ਸਿੰਘ)- ਮਹਿਤਪੁਰ ਫੋਟੋਗ੍ਰਾਫੀ ਕਲੱਬ ਵਲੋਂ ਕੀਤੇ ਉਪਰਾਲੇ ਤਹਿਤ ਸੋਨੀ ਕੰਪਨੀ ਵਲੋਂ ਨਵੇਂ ਕੈਮਰਿਆਂ ਅਤੇ ਉਨ੍ਹਾਂ ਦੇ ਨਵੇਂ ਅਪਡੇਟ ਹੋਏ ਫੀਚਰਜ਼ ਬਾਰੇ ਜਾਣਕਾਰੀ ਲਈ ਜੇ. ਕੇ ਰੈਸਟੋਰੈਂਟ ਮਹਿਤਪੁਰ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਮਹਿਤਪੁਰ, 22 ਸਤੰਬਰ (ਲਖਵਿੰਦਰ ਸਿੰਘ)- ਮਹਿਤਪੁਰ ਫੋਟੋਗ੍ਰਾਫੀ ਕਲੱਬ ਵਲੋਂ ਕੀਤੇ ਉਪਰਾਲੇ ਤਹਿਤ ਸੋਨੀ ਕੰਪਨੀ ਵਲੋਂ ਨਵੇਂ ਕੈਮਰਿਆਂ ਅਤੇ ਉਨ੍ਹਾਂ ਦੇ ਨਵੇਂ ਅਪਡੇਟ ਹੋਏ ਫੀਚਰਜ਼ ਬਾਰੇ ਜਾਣਕਾਰੀ ਲਈ ਜੇ.ਕੇ ਰੈਸਟੋਰੈਂਟ ਮਹਿਤਪੁਰ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਮਹਿਤਪੁਰ ਫੋਟੋਗ੍ਰਾਫੀ ਕਲੱਬ ਦੇ ਪ੍ਰਧਾਨ ਰਮਨਪ੍ਰੀਤ ਸਿੰਘ ਪ੍ਰੀਤ ਸਟੂਡੀਓ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿੱਚ ਮਹਿਤਪੁਰ ਇਲਾਕੇ ਦੇ ਸਾਰੇ ਫੋਟੋਗ੍ਰਾਫ਼ਰ ਅਤੇ ਵੀਡੀਓ ਐਡੀਟਰ ਆਦਿ ਸ਼ਾਮਿਲ ਹੋਏ। ਇਸ ਦੌਰਾਨ ਕੰਪਨੀ ਵਲੋਂ ਆਏ ਹੋਏ ਇੰਜੀਨੀਅਰਾਂ ਵਲੋਂ ਫੋਟੋਗ੍ਰਾਫ਼ਰ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਪ੍ਰਧਾਨ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਵਿਆਹਾਂ ਦੇ ਸੀਜਨ ਦੌਰਾਨ, ਜਿਨ੍ਹਾਂ ਤਸਵੀਰਾਂ ਨੂੰ ਤੁਸੀਂ ਆਪਣੇ ਸਟੇਟਸ, ਬਾਇਓ ਜਾਂ ਸੋਸ਼ਲ ਮੀਡੀਆ ਪੋਸਟਾਂ ਲਈ ਵਰਤਦੇ ਹੋ ਉਨ੍ਹਾਂ ਨੂੰ ਕੈਦ ਕਰਨ ਵਿੱਚ ਫੋਟੋਗ੍ਰਾਫ਼ਰ ਅਹਿਮ ਭੂਮੀਕਾਂ ਨਿਭਾਉਦੇ ਹਨ। ਤੇਜ਼ੀ ਨਾਲ ਚੱਲ ਰਹੇ ਇਸ ਯੁਗ ਦੌਰਾਨ ਫੋਟੋਗ੍ਰਾਫ਼ਰ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਵੀਆਂ ਤਕਨੀਕਾਂ ਦਾ ਗਿਆਨ ਲੈਣਾ ਜ਼ਰੂਰੀ ਹੈ। ਸਮੂਹ ਫੋਟੋਗ੍ਰਾਫਰਾਂ ਵਲੋਂ ਕੰਪਨੀ ਵੱਲੋਂ ਆਏ ਇੰਜੀਨੀਅਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਮਨਪ੍ਰੀਤ ਸਿੰਘ ਪ੍ਰੀਤ ਸਟੂਡੀਓ, ਕੁਲਵਿੰਦਰ ਸਿੰਘ ਮਠਾੜੂ, ਬੋਬੀ,ਵਿਜੇ ਕੁਮਾਰ, ਮਹਿਕ, ਮਨਜਿੰਦਰ ਸਿੰਘ, ਵਿਪਨ,ਚਰਨਜੀਤ ਸਿੰਘ ਚੰਨੀ,ਪ੍ਰਦੀਪ ਕੁਮਾਰ, ਨਿੱਕੂ, ਜਿੰਦਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਲਗਾ ਵਿਖੇ ਭਗਵਾਨ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਦੀਵਾਨਾਂ ਦੀ ਲੜੀ ਤਹਿਤ ਕਵੀ ਦਰਬਾਰ ਅਤੇ ਗੁਰਮਤਿ ਸਮਾਗਮ... ਅਗਲੀ ਖ਼ਬਰ ਰਾਣਾ ਹਰਦੀਪ ਸਿੰਘ ਵਲੋਂ ਅਸ਼ਵਨੀ ਮਿੱਤਲ ਨਾਲ ਦੁੱਖ ਸਾਂਝਾ
Ad Position 24