ਬਿਲਗਾ ਵਿਖੇ ਭਗਵਾਨ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਦੀਵਾਨਾਂ ਦੀ ਲੜੀ ਤਹਿਤ ਕਵੀ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਏ
ਬਿਲਗਾ, 22 ਸਤੰਬਰ (ਤਜਿੰਦਰ ਕੁਮਾਰ)- ਇਤਿਹਾਸਕ ਤੱਪ ਅਸਥਾਨ ਬਾਬਾ ਸ੍ਰੀ ਚੰਦ ਬਿਲਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਨੰਦਨ, ਭਗਵਾਨ ਸ੍ਰੀ ਚੰਦ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਪਿਆਰਾ ਦਾਸ ਕੈਨੇਡਾ ਦੀ ਸਰਪ੍ਰਸਤੀ ਅਤੇ ਮੁੱਖ ਸੰਚਾਲਕ ਸੰਤ ਬਾਬਾ ਉਪਵੈਦ ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਅਸਥਾਨ ’ਤੇ ਭਗਵਾਨ ਸ੍ਰੀ ਚੰਦ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਲਗਾਤਾਰ 28 ਦਿਨ ਧੂਣਾ ਤਪਾ ਕੇ ਘੋਰ ਤਪੱਸਿਆ ਕੀਤੀ ਸੀ।
ਬਿਲਗਾ, 22 ਸਤੰਬਰ (ਤਜਿੰਦਰ ਕੁਮਾਰ)- ਇਤਿਹਾਸਕ ਤੱਪ ਅਸਥਾਨ ਬਾਬਾ ਸ੍ਰੀ ਚੰਦ ਬਿਲਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਨੰਦਨ, ਭਗਵਾਨ ਸ੍ਰੀ ਚੰਦ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਪਿਆਰਾ ਦਾਸ ਕੈਨੇਡਾ ਦੀ ਸਰਪ੍ਰਸਤੀ ਅਤੇ ਮੁੱਖ ਸੰਚਾਲਕ ਸੰਤ ਬਾਬਾ ਉਪਵੈਦ ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਅਸਥਾਨ ’ਤੇ ਭਗਵਾਨ ਸ੍ਰੀ ਚੰਦ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਲਗਾਤਾਰ 28 ਦਿਨ ਧੂਣਾ ਤਪਾ ਕੇ ਘੋਰ ਤਪੱਸਿਆ ਕੀਤੀ ਸੀ। ਪਿਛਲੇ ਕਈ ਦਿਨਾਂ ਤੋਂ ਜਾਰੀ ਧਾਰਮਿਕ ਦੀਵਾਨਾਂ ਦੀ ਲੜੀ ਦੇ ਤਹਿਤ ਅਖੰਡ ਪਾਠ ਦੇ ਭੋਗ ਪਾਏ ਗਏ। ਸ਼ਨੀਵਾਰ ਰਾਤ ਨੂੰ ਇੱਕ ਅਲੌਕਿਕ ਕਵੀ ਦਰਬਾਰ ਸਜਾਇਆ ਗਿਆ, ਜਿਸ ਦੀ ਆਰੰਭਤਾ ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਭਗਵਾਨ ਸ੍ਰੀ ਚੰਦ ਜੀ ਅਤੇ ਉਦਾਸੀਨ ਸੰਪ੍ਰਦਾ ਦੁਆਰਾ ਸਿੱਖ ਪੰਥ ਲਈ ਕੀਤੀਆਂ ਸੇਵਾਵਾਂ ‘ਤੇ ਚਾਨਣਾ ਪਾ ਕੇ ਕੀਤੀ। ਇਸ ਮੌਕੇ ਸੰਤ ਮਹਿਮਾ ਅਖ਼ਬਾਰ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਕਵੀ ਦਰਬਾਰ ਵਿੱਚ ਰਫ਼ੀ ਰਛਪਾਲ ਸਿੰਘ ਪਾਲ, ਇੰਜੀ. ਕਰਮਜੀਤ ਸਿੰਘ ਨੂਰ, ਸ਼ੁਕਰਗੁਜ਼ਾਰ ਸਿੰਘ, ਮਲਕੀਤ ਸਿੰਘ ਨਿਮਾਣਾ ਅੰਮ੍ਰਿਤਸਰ, ਬੀਬੀ ਮਨਜੀਤ ਕੌਰ ਪਹੁਵਿੰਡ ਅਤੇ ਪਰਮਜੀਤ ਸਿੰਘ ਨੈਨਾ ਨੇ ਆਪਣੀਆਂ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਚੱਲੇ ਮਹਾਨ ਗੁਰਮਤਿ ਸਮਾਗਮਾਂ ਵਿੱਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਪ੍ਰਮੁੱਖ ਹਸਤੀਆਂ, ਸੰਤਾਂ-ਮਹਾਂਪੁਰਖਾਂ ਅਤੇ ਕੀਰਤਨੀ ਜੱਥਿਆਂ ਜਿਨ੍ਹਾਂ ਵਿੱਚ ਸੰਤ ਹਰਜੀਤ ਸਿੰਘ ਬਰੀਡ ਗ੍ਰਾਸ, ਸੰਤ ਜਗਤ ਰਾਮ ਲੁਧਿਆਣਾ, ਸੰਤ ਦਿਆਲ ਦਾਸ ਮਾਛੀਵਾੜਾ, ਸੰਤ ਕੁਲਦੀਪ ਸਿੰਘ ਨੈਨੀਤਾਲ, ਬਾਬਾ ਹਰੀ ਸਿੰਘ ਨਾਨਕਸਰ, ਸੰਤ ਬਿਕ੍ਰਮਜੀਤ ਸਿੰਘ ਦਿੱਲੀ, ਸੰਤ ਸ਼ਿਆਮ ਸੁੰਦਰ ਮਿਰਜ਼ਪੁਰ, ਮਾਤਾ ਬਿਪਰਨ ਕੌਰ, ਸੰਤ ਚਰਨਜੀਤ ਸਿੰਘ, ਨਿਹੰਗ ਸਿੰਘ ਹਰੀਆਂ ਬੇਲਾਂ ਤੇ ਨਵਾਂਸ਼ਹਿਰ, ਵੈਦ ਦਲਜੀਤ ਸਿੰਘ ਫਗਵਾੜਾ, ਵੈਦ ਜੁਗਿੰਦਰ ਸਿੰਘ ਅਨੰਦਪੁਰ ਸਾਹਿਬ ਆਦਿ ਸ਼ਾਮਲ ਸਨ, ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਜੋੜਿਆ। ਇਸ ਮੌਕੇ ਇੰਗਲੈਂਡ ਨਿਵਾਸੀ ਸਿੱਖ ਚਿੰਤਕ ਗਿਆਨੀ ਰਣਧੀਰ ਸਿੰਘ ਸੰਭਲ ਦੁਆਰਾ ਲਿਖਿਤ ਇਤਿਹਾਸਕ ਪੁਸਤਕ ਸ਼੍ਰੀ ਚੰਦਰ ਭਾਨ ਰਿਸ਼ਮਾਂ ਵਿਸ਼ੇਸ਼ ਤੌਰ ‘ਤੇ ਰਿਲੀਜ਼ ਕਰਕੇ ਸੰਗਤ ਅਰਪਣ ਕੀਤੀ ਗਈ।