23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਾਂਗਰਸ ਪਾਰਟੀ ਦੀ ਪਿੰਡ ਲੇਸੜੀਵਾਲ ’ਚ ਅਹਿਮ ਮੀਟਿੰਗ

ਆਦਮਪੁਰ, 22 ਸਤੰਬਰ (ਰਮਨ ਦਵੇਸਰ)- ਕਾਂਗਰਸ ਪਾਰਟੀ ਦੀ ਮੀਟਿੰਗ ਪਿੰਡ ਲੇਸੜੀਵਾਲ ’ਚ ਹੋਈ ਜਿਸ ’ਚ ਪੰਜਾਬ ਕਾਂਗਰਸ ਪਾਰਟੀ ਦੇ ਐਸ. ਸੀ.

Ad Position 21
No active advertisement
ਅਜੀਤ ਡੈਸਕ 23-09-2026
ਆਦਮਪੁਰ, 22 ਸਤੰਬਰ (ਰਮਨ ਦਵੇਸਰ)- ਕਾਂਗਰਸ ਪਾਰਟੀ ਦੀ ਮੀਟਿੰਗ ਪਿੰਡ ਲੇਸੜੀਵਾਲ ’ਚ ਹੋਈ ਜਿਸ ’ਚ ਪੰਜਾਬ ਕਾਂਗਰਸ ਪਾਰਟੀ ਦੇ ਐਸ. ਸੀ. ਡੀਪਾਰਟਮੈਂਟ ਦੇ ਕਾਰਜਕਾਰੀ ਚੇਅਰਪਰਸਨ ਮੈਡਮ ਯਾਮਿਨੀ ਗੋਮਰ, ਐਸ. ਸੀ. ਡੀਪਾਰਟਮੈਂਟ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਐਸ. ਸੀ. ਡੀਪਾਰਟਮੈਂਟ ਬਲਾਕ ਆਦਮਪੁਰ ਦੇ ਨਿਰੀਖਕ ਦਵਿੰਦਰ ਪਾਲ ਅਤੇ ਉਨ੍ਹਾਂ ਨਾਲ਼ ਜ਼ਿਲ੍ਹਾ ਜਲੰਧਰ ਦੇ ਐਸ ਸੀ ਡੀਪਾਰਟਮੈਂਟ ਦੇ ਚੇਅਰਮੈਨ ਅਰਵਿੰਦ ਢੰਡਾ ਵੀ ਆਏ। ਪਿੰਡ ਵਾਸੀਆਂ ਵਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਅਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ । ਮੈਡਮ ਯਾਮਿਨੀ ਗੋਮਰ ਵਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਹਲਕਾ ਆਦਮਪੁਰ ਦੇ ਲੋਕਾਂ ਨੂੰ ਅਪੀਲ ਕਰਨ ਆਏ ਹਾਂ ਕਿ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਤੋਂ ਦੂਸਰੀ ਵਾਰ ਆਦਮਪੁਰ ਦੇ ਐਮ. ਐਲ. ਏ. ਸੁਖਵਿੰਦਰ ਕੋਟਲੀ ਅਤੇ ਨੂੰ ਵੱਡੀ ਲੀਡ ਨਾਲ ਜਿਤਾਉਣਾ ਹੈ ਅਤੇ ਇਸ ਦੇ ਨਾਲ ਹੈ ਪੰਜਾਬ ਵਿਚ ਕਾਂਗਰਸ ਸਰਕਾਰ ਬਣਾਈ ਜਾਵੇ ਤਾਂ ਜੋਂ ਫ਼ਿਰ ਤੋਂ ਪੰਜਾਬ ਆਪਣੀ ਤਰੱਕੀ ਵਾਲੀ ਰਾਹ ’ਤੇ ਚੱਲ ਸਕੇ। ਅਜੀਤ ਰਾਮ ਲੇਸੜੀਵਾਲ ਚੇਅਰਮੈਨ ਐਸ ਸੀ ਡੀਪਾਰਟਮੈਂਟ ਬਲਾਕ ਆਦਮਪੁਰ ਨੇ ਕਿਹਾ ਕਿ ਕਾਂਗਰਸ ਵਰਕਰ ਕਾਂਗਰਸ ਦੀ ਸਰਕਾਰ ਬਨਾਉਣ ਲਈ ਬਹੁਤ ਉਤਸ਼ਾਹਿਤ ਹੈ। ਇਸ ਮੌਕੇ ਸਾਬਕਾ ਸਰਪੰਚ ਇੰਦਰਜੀਤ ਕੌਰ, ਸੁਰਜੀਤ ਕੌਰ, ਪੁਸ਼ਪਾ ਬੀਬੀ, ਬਲਕਿਸਾ ਮਾਤਾ, ਰਾਣੋ ਬੀਬੀ, ਮਾਸਟਰ ਅਮਰਜੀਤ ਗਿੱਲ, ਡਾ ਬਲਵਿੰਦਰ ਕੁਮਾਰ, ਮਹਿੰਦਰ ਗਿੱਲ, ਤਰਸੇਮ ਲਾਲ, ਜਤਿੰਦਰ ਸ਼ੀਪਾ, ਦੀਪ ਮਾਸਟਰ, ਅਸ਼ੋਕ ਕਲਿਆਣ, ਸੁਰਿੰਦਰ ਪਾਲ, ਚਰਨਜੀਤ, ਸੋਢੀ ਭਾਜੀ, ਰਵੀ ਲਾਲ ਅਤੇ ਯੁਵਾ ਮੋਰਚਾ ਦੇ ਸਾਥੀ ਅਰੀਅਨ ਮਾਨ ਅਤੇ ਪਿੰਡ ਵਾਸੀ ਮਾਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਵਨ ਟੀਨੂੰ ਵਲੋਂ ਆਦਮਪੁਰ ਵਿਖੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਘਰ-ਘਰ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਅਗਲੀ ਖ਼ਬਰ ਬਿਲਗਾ ਵਿਖੇ ਭਗਵਾਨ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਦੀਵਾਨਾਂ ਦੀ ਲੜੀ ਤਹਿਤ ਕਵੀ ਦਰਬਾਰ ਅਤੇ ਗੁਰਮਤਿ ਸਮਾਗਮ...
Ad Position 24