ਪਰਾਗਪੁਰ ’ਚ 50 ਏਕੜ ਥਾਂ ’ਤੇ ਹੋਵੇਗੀ ਅਮਿਤ ਸ਼ਾਹ ਦੀ 30 ਦੀ ਵਿਸ਼ਾਲ ਮਹਾਂ ਰੈਲੀ
ਜਲੰਧਰ, 24 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਅੱਜ ਪਰਾਗਪੁਰ ਜੀ. ਟੀ.
ਜਲੰਧਰ, 24 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਅੱਜ ਪਰਾਗਪੁਰ ਜੀ.ਟੀ. ਰੋਡ ਸਥਿਤ ਰੈਲੀ ਸਥਾਨ ’ਤੇ 30 ਸਤੰਬਰ ਨੂੰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਪ੍ਰਸਤਾਵਿਤ ਵਿਸ਼ਾਲ ਨਸ਼ਾ ਮੁਕਤੀ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਰਸਮੀ ਤੌਰ ’ਤੇ ਆਗਾਜ਼ ਕੀਤਾ ਗਿਆ। ਇਸ ਮੌਕੇ ਹਵਨ-ਯੱਗ, ਅਰਦਾਸ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਪ੍ਰੋਗਰਾਮ ਦੀ ਸਫਲਤਾ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪਰਾਗਪੁਰ ਵਿੱਚ ਹੋਣ ਵਾਲੀ ਇਹ ਇਤਿਹਾਸਕ ਮਹਾਂ ਰੈਲੀ ਪੰਜਾਬ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲੀ ਰੈਲੀ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਲਈ ਕਰੀਬ 50 ਏਕੜ ਜ਼ਮੀਨ ’ਤੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਹਜ਼ਾਰਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇੋਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਾਰਕਿੰਗ, ਪੀਣ ਵਾਲੇ ਪਾਣੀ, ਮੈਡੀਕਲ ਸਹਾਇਤਾ, ਸੁਰੱਖਿਆ ਪ੍ਰਬੰਧ ਅਤੇ ਬੈਠਣ ਦੀਆਂ ਸੁਵਿਧਾਵਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅਸ਼ੋਕ ਮਿੱਤਲ, ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੁਰਾਲ, ਕ੍ਰਿਸ਼ਨ ਦੇਵ ਭੰਡਾਰੀ, ਜਗਬੀਰ ਬਰਾਡ਼, ਕਰਮਜੀਤ ਕੌਰ ਚੌਧਰੀ, ਸੁਸ਼ੀਲ ਸ਼ਰਮਾ, ਸਰਬਜੀਤ ਸਿੰਘ ਮੱਕੜ, ਰਾਜੇਸ਼ ਕਪੂਰ, ਅਮਿਤ ਭਾਟੀਆ, ਮਨੀਸ਼ ਵਿਜ, ਭੂਪੇਂਦਰ ਕੁਮਾਰ, ਹਨੀ ਕੰਬੋਜ, ਆਰ.ਕੇ. ਮਲਹੋਤਰਾ, ਸੰਦੀਪ ਕੁਮਾਰ, ਦਿਨੇਸ਼ ਖੰਨਾ ਘੁੰਘਰੂ, ਮਨੀਸ਼ ਬਲ, ਸੁਨੀਲ ਚੋਪੜਾ, ਸੋਨੂ ਚੌਹਾਨ, ਅਜੈ ਠਾਕੁਰ, ਪ੍ਰਮੋਦ ਕਸ਼ਯਪ, ਸ਼ੈਲੀ ਖੰਨਾ, ਮੀਨੂ ਸ਼ਰਮਾ, ਅਨੂ ਸ਼ਰਮਾ, ਸ਼ਾਲੂ ਕੁਮਾਰੀ, ਲਲਿਤ ਯਾਦਵ, ਬੱਬੂ, ਗੌਰਵ ਰਾਏ, ਅਰਜੁਨ ਹੈਪੀ, ਸੁਮਨ ਰਾਣਾ, ਸੰਜੀਵ ਸ਼ਰਮਾ, ਮਨੀ, ਕੌਂਸਲਰ ਰਾਜੀਵ ਢੀਂਗਰਾ, ਕੁੰਵਰ ਸਰਤਾਜ, ਕੌਂਸਲਰ ਪਤੀ ਅਮਿਤ ਸਿੰਘ, ਸੰਧਿਆ, ਤਰਵਿੰਦਰ ਸੋਈ ਤੇ ਹੋਰ ਲੋਕ ਵੀ ਹਾਜ਼ਰ ਸਨ।