24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੀ. ਕੇ. ਐਫ. ਵਲੋਂ ‘ਵੈਲਕਮ ਟੂ ਜਲੰਧਰ’ ਖੇਡ ਕਲਾਕ੍ਰਿਤੀ ਸ਼ਹਿਰ ਨੂੰ ਸਮਰਪਿਤ

ਜਲੰਧਰ, 24 ਸਤੰਬਰ (ਸ਼ਿਵ)-ਪ੍ਰਮੁੱਖ ਫਾਇਨੈਂਸ ਕੰਪਨੀ ਪੀ. ਕੇ.

Ad Position 21
No active advertisement
ਅਜੀਤ ਡੈਸਕ 25-09-2026
ਜਲੰਧਰ, 24 ਸਤੰਬਰ (ਸ਼ਿਵ)-ਪ੍ਰਮੁੱਖ ਫਾਇਨੈਂਸ ਕੰਪਨੀ ਪੀ.ਕੇ.ਐੱਫ. ਵਲੋਂ ਤਿਆਰ ਕੀਤੀ ਗਈ ‘ਵੈਲਕਮ ਟੂ ਜਲੰਧਰ’ ਖੇਡ ਕਲਾਕ੍ਰਿਤੀ ਦਾ ਉਦਘਾਟਨ ਮੁੱਖ ਮਹਿਮਾਨ ਮੇਅਰ ਵਨੀਤ ਧੀਰ ਨੇ ਕੀਤਾ ਗਿਆ। ਨੈਸ਼ਨਲ ਹਾਈਵੇ ’ਤੇ ਸਥਾਪਿਤ ਇਹ ਕਲਾਕ੍ਰਿਤੀ ਜਲੰਧਰ ਦੀ ਖੇਡ ਵਿਰਾਸਤ ਨੂੰ ਦਰਸਾਉਂਦੀ ਹੈ। ਇਹ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਨ ਦੇ ਨਾਲ ਉਨ੍ਹਾਂ ਦਾ ਸਵਾਗਤ ਕਰਨ ਅਤੇ ਨਵਾਂ ਜੋਸ਼ ਤੇ ਉਤਸ਼ਾਹ ਭਰਨ ਦਾ ਕੰਮ ਕਰੇਗੀ। ਮੇਅਰ ਵਨੀਤ ਧੀਰ ਨੇ ਕੰਪਨੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਨੀ ਪਹਿਲਾਂ ਹੀ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਹੋਰ ਵੀ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਰਹਿੰਦੀ ਹੈ। ਇਸ ਮੌਕੇ ਕੌਂਸਲਰ ਸੌਰਭ ਸੇਠ, ਨਗਰ ਨਿਗਮ ਦੇ ਹਾਰਟੀਕਲਚਰ ਐਡਵਾਈਜ਼ਰ ਦਲੀਪ ਕੁਮਾਰ, ਕੰਪਨੀ ਦੇ ਡਾਇਰੈਕਟਰ ਅਨਿਲ ਕਾਲੀਆ, ਵੰਦਨਾ ਸੋਂਧੀ, ਵਿਜਯਾ ਸੋਂਧੀ ਅਤੇ ਟੀਮ ਮੈਂਬਰਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਕੰਪਨੀ ਦੇ ਚੇਅਰਮੈਨ ਆਲੋਕ ਸੋਂਧੀ ਤੇ ਐਮ. ਡੀ. ਵਿਵੇਕ ਸੌਂਧੀ ਆਸ਼ਿਮ ਸੌਂਧੀ ਨੇ ਦੱਸਿਆ ਕਿ ਕੰਪਨੀ ਵਲੋਂ ਵਿੱਤੀ ਸੇਵਾਵਾਂ ਦੇ ਨਾਲ-ਨਾਲ ਵਾਤਾਵਰਨ ਸੰਭਾਲ, ਸੱਭਿਆਚਾਰ ਅਤੇ ਸਿੱਖਿਆ ਦੇ ਵਿਕਾਸ ਅਤੇ ਸ਼ਹਿਰ ਨੂੰ ਸੁੰਦਰ, ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ‘ਪਲਾਸਟਿਕ ਨੂੰ ਨਾਂਹ’ ਤਹਿਤ ਚਲਾਈ ਜਾਗਰੂਕਤਾ ਮੁਹਿੰਮ ਕਿਸ਼ਨਪੁਰਾ ਤੋਂ ਪਵਿੱਤਰ ਵਾਲਮੀ... ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਨੇ ‘ਅੰਤਰਰਾਸ਼ਟਰੀ ਪੰਜਾਬੀ ਦਿਵਸ’ ਮਨਾਇਆ
Ad Position 24