ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰਨ ਕਾਰਨ ਪਰਿਵਾਰ ਦੇ 3 ਜੀਅ ਜ਼ਖਮੀ
ਫਿਲੌਰ, 26 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਸਤਲੁਜ ਦਰਿਆ ਤੇ ਬਣੇ ਹਾਈਟੈਕ ਨਾਕੇ ’ਤੇ ਇਕ ਮੋਟਰਸਾਇਕਲ ਸਵਾਰ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਕਾਰਨ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ’ਤੇ ਬਣੇ ਹਾਈਟੈਕ ਨਾਕੇ ’ਤੇ ਇਕ ਮੋਟਰਸਾਇਕਲ ਸਵਾਰ ਨੂੰ ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਫੂਲ ਕੁਮਾਰੀ ਪਤਨੀ ਰੰਜਨ ਸ਼ਾਹ, ਬੰਟੀ ਕੁਮਾਰ ਪੁੱਤਰ ਜਗਤ ਨਰਾਇਣ ਚੌਧਰੀ ਅਤੇ ਮਮਤਾ ਕੁਮਾਰੀ ਪੁੱਤਰੀ ਰੰਜਨ ਸ਼ਾਹ ਵਾਸੀਆਨ ਲੁਧਿਆਣਾ ਸੜਕ ’ਤੇ ਡਿੱਗਣ ਕਰਕੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ।
ਅਜੀਤ ਡੈਸਕ
27-09-2026