ਟ੍ਰਿਨਿਟੀ ਕਾਲਜ ਦੇ ਵਿਦਿਆਰਥੀਆਂ ਵਲੋਂ ਓਕੇ ਟੂਲਸ ਇੰਡਸਟਰੀ ਦਾ ਦੌਰਾ
ਜਲੰਧਰ , 5 ਅਕਤੂਬਰ ( ਜਸਪਾਲ ਸਿੰਘ )- ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਓਕੇ ਟੂਲਸ ਇੰਡਸਟਰੀ ( ਇੱਕ ਮੋਹਰੀ ਹੈਂਡ ਟੂਲਸ ਅਤੇ ਫੋਰਜਿੰਗ ਯੂਨਿਟ ), ਜਲੰਧਰ ਵਿਖੇ ਉਦਯੋਗਿਕ ਦੌਰਾ ਕਰਕੇ ਵਪਾਰਕ ਗੁਰ ਸਿੱਖੇ । ਕਾਲਜ ਦੇ 32 ਵਿਦਿਆਰਥੀਆਂ ਨੇ ਡਾ .
ਜਲੰਧਰ , 5 ਅਕਤੂਬਰ ( ਜਸਪਾਲ ਸਿੰਘ )- ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਓਕੇ ਟੂਲਸ ਇੰਡਸਟਰੀ ( ਇੱਕ ਮੋਹਰੀ ਹੈਂਡ ਟੂਲਸ ਅਤੇ ਫੋਰਜਿੰਗ ਯੂਨਿਟ ), ਜਲੰਧਰ ਵਿਖੇ ਉਦਯੋਗਿਕ ਦੌਰਾ ਕਰਕੇ ਵਪਾਰਕ ਗੁਰ ਸਿੱਖੇ । ਕਾਲਜ ਦੇ 32 ਵਿਦਿਆਰਥੀਆਂ ਨੇ ਡਾ . ਨੀਤੂ ਖੰਨਾ , ਸਹਾਇਕ ਪ੍ਰੋ . ਸਮਰਿਤੀ ਅਤੇ ਸਹਾਇਕ ਪ੍ਰੋ . ਫਿਰਦੋਸ ਐਹਮਦ ਪੰਡਿਤ ਦੀ ਅਗਵਾਈ ਹੇਠ ਓਕੇ ਟੂਲਸ ਇੰਡਸਟਰੀ ਵਿਚ ਟੂਲ ਨਿਰਮਾਣ , ਉਤਪਾਦ , ਡਿਜ਼ਾਈਨਿੰਗ , ਗੁਣਵੱਤਾ ਜਾਂਚ , ਪੈਕੇਜਿੰਗ , ਮਾਰਕੀਟਿੰਗ ਅਤੇ ਈ - ਕਾਮਰਸ ਸੈਕਸ਼ਨਾਂ ਸਮੇਤ ਵੱਖ - ਵੱਖ ਵਿਭਾਗਾਂ ਦਾ ਵਿਹਾਰਕ ਅਨੁਭਵ ਪ੍ਰਾਪਤ ਕੀਤਾ । ਇਸ ਮੌਕੇ ਵਿਦਿਆਰਥੀਆਂ ਨੂੰ ਓਕੇ ਟੂਲਸ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨੀਰੂ ਅਗਰਵਾਲ ਅਤੇ ਐਚਆਰ ਹੈੱਡ ਸ੍ਰੀਮਤੀ ਰਿੰਪਲ ਨਾਲ ਵਿਚਾਰ ਚਰਚਾ ਕਰਨ ਦਾ ਵੀ ਮੌਕਾ ਮਿਲਿਆ । ਇਸ ਮੌਕੇ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਰੈਵ . ਫਾਦਰ ਪੀਟਰ ਕਾਵੁਮਪੁਰਮ , ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਫਾਈਨੈਂਸ ਐਡਮਿਨਿਸਟ੍ਰੇਟਰ ਰੈਵ . ਫਾਦਰ ਜੌਨ , ਟ੍ਰਿਨਿਟੀ ਕਾਲਜ ਦੇ ਡਾਇਰੈਕਟਰ ਰੈਵ . ਫਾਦਰ ਥਾਮਸ ਕੋਲੇਨਚੇਰੀ , ਟ੍ਰਿਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ . ਫਾਦਰ ਐਂਥਨੀ ਜੋਸਫ਼ , ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ . ਅਜੈ ਪਰਾਸ਼ਰ , ਰੈਵ ਸਿਸਟਰ ਰੀਟਾ , ਕਾਮਰਸ ਵਿਭਾਗ ਦੇ ਮੁਖੀ ਡਾ . ਪੂਜਾ ਗਾਬਾ , ਡਾ . ਇੰਦਰਪ੍ਰੀਤ ਕੌਰ , ਡਾ . ਨੀਤੂ ਖੰਨਾ , ਸਹਾਇਕ ਪ੍ਰੋ . ਸਿਮਰਤੀ , ਸਹਾਇਕ ਪ੍ਰੋ . ਸ਼ਰੂਤੀ , ਸਿਸਟਰ ਜੋਮੋਲ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਇਸ ਉਦਯੋਗਿਕ ਦੌਰੇ ਲਈ ਵਧਾਈ ਦਿੱਤੀ ।