ਮਹਾਰਾਜਾ ਅਗਰਸੈਨ ਮਾਰਗ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਟਰੱਸਟ ਚੇਅਰਮੈਨ ਵਲੋਂ ਤੁਰੰਤ ਕਾਰਵਾਈ ਦੇ ਨਿਰਦੇਸ਼
ਜਲੰਧਰ, 11 ਅਕਤੂਬਰ (ਸ਼ਿਵ)-ਮਹਾਰਾਜਾ ਅਗਰਸੈਨ ਮਾਰਗ ਦੇ ਵਿਕਾਸ ਅਤੇ ਸੁੰਦਰੀਕਰਨ ਸਬੰਧੀ ਅੱਜ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਰਦਾਰ ਰਮਨੀਕ ਸਿੰਘ ਰੰਧਾਵਾ ਨਾਲ ਅਗਰਵਾਲ ਸਮਾਜ ਦੇ ਮੈਂਬਰਾਂ ਅਤੇ ਪੰਜਾਬ ਸਰਕਾਰ ਦੇ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ (ਜਲੰਧਰ ਸੈਂਟਰਲ) ਰਾਜਨ ਗੁਪਤਾ ਦੀ ਇਕ ਅਹਿਮ ਮੀਟਿੰਗ ਦੌਰਾਨ ਸੂਰਿਆ ਐਨਕਲੇਵ ਐਕਸਟੈਂਸ਼ਨ ਸਕੀਮ ਅਧੀਨ ਆਉਂਦੇ ਮਹਾਰਾਜਾ ਅਗਰਸੈਨ ਮਾਰਗ ਦੀ ਸਫ਼ਾਈ, ਸੜਕ ਦੇ ਸੈਂਟਰਲ ਵਰਜ ਦਾ ਸੁੰਦਰੀਕਰਨ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਪੂਰੇ ਇਲਾਕੇ ਦੇ ਵਿਕਾਸ ਸਬੰਧੀ ਮੰਗਾਂ ਰੱਖੀਆਂ ਗਈਆਂ। ਵਫ਼ਦ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਇਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ।
ਜਲੰਧਰ, 11 ਅਕਤੂਬਰ (ਸ਼ਿਵ)-ਮਹਾਰਾਜਾ ਅਗਰਸੈਨ ਮਾਰਗ ਦੇ ਵਿਕਾਸ ਅਤੇ ਸੁੰਦਰੀਕਰਨ ਸਬੰਧੀ ਅੱਜ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਰਦਾਰ ਰਮਨੀਕ ਸਿੰਘ ਰੰਧਾਵਾ ਨਾਲ ਅਗਰਵਾਲ ਸਮਾਜ ਦੇ ਮੈਂਬਰਾਂ ਅਤੇ ਪੰਜਾਬ ਸਰਕਾਰ ਦੇ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ (ਜਲੰਧਰ ਸੈਂਟਰਲ) ਰਾਜਨ ਗੁਪਤਾ ਦੀ ਇਕ ਅਹਿਮ ਮੀਟਿੰਗ ਦੌਰਾਨ ਸੂਰਿਆ ਐਨਕਲੇਵ ਐਕਸਟੈਂਸ਼ਨ ਸਕੀਮ ਅਧੀਨ ਆਉਂਦੇ ਮਹਾਰਾਜਾ ਅਗਰਸੈਨ ਮਾਰਗ ਦੀ ਸਫ਼ਾਈ, ਸੜਕ ਦੇ ਸੈਂਟਰਲ ਵਰਜ ਦਾ ਸੁੰਦਰੀਕਰਨ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਪੂਰੇ ਇਲਾਕੇ ਦੇ ਵਿਕਾਸ ਸਬੰਧੀ ਮੰਗਾਂ ਰੱਖੀਆਂ ਗਈਆਂ। ਵਫ਼ਦ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਇਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ। ਮੰਗਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਚੇਅਰਮੈਨ ਸਰਦਾਰ ਰਮਨੀਕ ਸਿੰਘ ਰੰਧਾਵਾ ਨੇ ਸਬੰਧਤ ਐਕਸੀਅਨ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਸੜਕ ਦੀ ਸਫ਼ਾਈ ਲਈ ਜੇਸੀਬੀ ਮਸ਼ੀਨਾਂ ਰਾਹੀਂ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ। ਇਸ ਮੌਕੇ ਸਤੀਸ਼ ਅਗਰਵਾਲ, ਗੁਲਸ਼ਨ ਅਗਰਵਾਲ, ਉਦਯੋਗਪਤੀ ਸੁਨੀਲ ਸ਼ਰਮਾ, ਨਰੇਸ਼ ਗੁਪਤਾ, ਰੂਪਮ ਸ਼ਰਮਾ, ਕਰਨ ਜਿੰਦਲ ਅਤੇ ਟਰੱਸਟੀ ਹਰਚਰਨ ਸਿੰਘ ਸੰਧੂ ਸਮੇਤ ਅਗਰਵਾਲ ਸਮਾਜ ਦੇ ਹੋਰ ਮੈਂਬਰ ਵੀ ਮੌਜੂਦ ਸਨ।