12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜਲੰਧਰ ਕੈਂਟ ਦੇ ਮੁੱਖ ਡਾਕਘਰ ਵਿਖੇ ਮਨਾਇਆ ਵਿਸ਼ਵ ਡਾਕ ਦਿਵਸ

ਜਲੰਧਰ, 11 ਅਕਤੂਬਰ (ਜਸਪਾਲ ਸਿੰਘ)-ਵਿਸ਼ਵ ਡਾਕ ਦਿਵਸ ਦੇ ਮੌਕੇ ’ਤੇ ਜਲੰਧਰ ਛਾਉਣੀ ਦੇ ਮੁੱਖ ਡਾਕਘਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਪੋਸਟਮਾਸਟਰ ਆਰ.

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਜਸਪਾਲ ਸਿੰਘ)-ਵਿਸ਼ਵ ਡਾਕ ਦਿਵਸ ਦੇ ਮੌਕੇ ’ਤੇ ਜਲੰਧਰ ਛਾਉਣੀ ਦੇ ਮੁੱਖ ਡਾਕਘਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਪੋਸਟਮਾਸਟਰ ਆਰ. ਪੀ. ਮਾਹੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਡਾਕ ਸੇਵਾਵਾਂ ਦੀ ਮਹੱਤਤਾ ਅਤੇ ਸਮੇਂ ਦੇ ਨਾਲ ਇਨ੍ਹਾਂ ’ਚ ਆਏ ਬਦਲਾਅ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ, ਧਰਮਪਾਲ ਸਿੰਘ, ਲਲਿਤਾ, ਸੁਮਿਤਾ, ਪੰਕਜ, ਅਨੂ, ਅੰਜਲੀ, ਮਨੀਸ਼ਾ ਅਤੇ ਸਮਾਜ ਸੇਵਕ ਵਿਨੈ ਅਗਰਵਾਲ ਸਮੇਤ ਹੋਰ ਹਾਜ਼ਰ ਵਿਅਕਤੀਆਂ ਨੇ ਇੱਕ-ਦੂਜੇ ਨੂੰ ਵਿਸ਼ਵ ਡਾਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਡਾਕ ਸੇਵਾਵਾਂ ਦੇ ਮਹੱਤਵ ਨੂੰ ਸਾਂਝਾ ਕੀਤਾ। ਸਮਾਗਮ ਦੌਰਾਨ ਸਪੀਡ ਪੋਸਟ, ਡਿਜੀਟਲ ਸੇਵਾਵਾਂ ਅਤੇ ਪੁਰਾਣੇ ਸਮੇਂ ਵਿੱਚ ਚਿੱਠੀਆਂ ਭੇਜਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ । ਪੋਸਟਮਾਸਟਰ ਆਰ. ਪੀ. ਮਾਹੀ ਨੇ ਦੱਸਿਆ ਕਿ ਪਹਿਲਾਂ ਲੋਕ ਆਪਣੀਆਂ ਚਿੱਠੀਆਂ ਲੈਟਰ ਬਾਕਸ ਵਿੱਚ ਪਾਉਂਦੇ ਸਨ ਅਤੇ ਇਹ ਚਿੱਠੀਆਂ ਰੇਲਗੱਡੀਆਂ ਸਮੇਤ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਮੰਜ਼ਿਲ ਤੱਕ ਪਹੁੰਚਾਈਆਂ ਜਾਂਦੀਆਂ ਸਨ ਪਰ ਹੁਣ ਸਪੀਡ ਪੋਸਟ ਅਤੇ ਡਿਜੀਟਲ ਸਹੂਲਤਾਂ ਕਾਰਨ ਡਾਕ ਸੇਵਾਵਾਂ ਵਧੇਰੇ ਤੇਜ਼ ਅਤੇ ਸੁਖਾਲੀਆਂ ਹੋ ਗਈਆਂ ਹਨ। ਅੰਤ ’ਚ ਸਾਰਿਆਂ ਨੇ ਡਾਕ ਵਿਭਾਗ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਵਿਸ਼ਵ ਡਾਕ ਦਿਵਸ ਦੀਆਂ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਦੀਆਂ ਤਿਆਰੀਆਂ ਸ਼ੁਰੂ, ਜੇਲ੍ਹ ਰੋਡ ’ਤੇ ਪੁਤਲੇ ਬਣਾਉਣ ’ਚ ਜੁਟੇ ਕਾਰੀਗਰ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਮਾਰਗ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਟਰੱਸਟ ਚੇਅਰਮੈਨ ਵਲੋਂ ਤੁਰੰਤ ਕਾਰਵਾਈ ਦੇ ਨਿਰਦੇਸ਼
Ad Position 24