13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਉਮੇਸ਼ ਸ਼ਰਮਾ ਨੇ ਕੀਤਾ ਵਰਲਡ ਐਕੁਆਟਿਕਸ ਦਾ ਬ੍ਰੌਂਜ਼ ਕੈਟੇਗਰੀ ਟੈਕਨੀਕਲ ਅਫ਼ੀਸ਼ਲ ਕੋਰਸ ਪਾਸ

ਜਲੰਧਰ, 12 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਸੀ.

Ad Position 21
No active advertisement
ਤੈਰਾਕੀ ਕੋਚ ਉਮੇਸ਼ ਸ਼ਰਮਾ 13-10-2026
ਜਲੰਧਰ, 12 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਸੀ.ਈ.ਓ. ਬਲਰਾਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਾਟਰ ਪੋਲੋ ਟੀਮ ਦੇ ਕੋਚ ਉਮੇਸ਼ ਸ਼ਰਮਾ ਨੇ ਵਰਲਡ ਐਕੁਆਟਿਕਸ ਵਲੋਂ ਬ੍ਰੌਂਜ਼ ਕੈਟੇਗਰੀ ਦਾ ਟੈਕਨੀਕਲ ਅਫ਼ੀਸ਼ਲ ਕੋਰਸ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਪ੍ਰਾਪਤੀ ਪੰਜਾਬ ਦੀ ਵਾਟਰ ਪੋਲੋ ਖੇਡ ਲਈ ਮਾਣ ਵਾਲੀ ਗੱਲ ਹੈ। ਬਲਰਾਜ ਸ਼ਰਮਾ ਨੇ ਦੱਸਿਆ ਕਿ ਇਸ ਯੋਗਤਾ ਨਾਲ ਉਮੇਸ਼ ਸ਼ਰਮਾ ਲਈ ਵਾਟਰ ਪੋਲੋ ਦੇ ਤਕਨੀਕੀ ਖੇਤਰ ’ਚ ਅੱਗੇ ਵਧਣ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੇਵਾਵਾਂ ਨਿਭਾਉਣ ਦੇ ਮੌਕੇ ਵਧਣਗੇ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬ ’ਚ ਵਾਟਰ ਪੋਲੋ ਦੇ ਤਕਨੀਕੀ ਖੇਤਰ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਸ ਮੌਕੇ ਉਮੇਸ਼ ਸ਼ਰਮਾ ਨੇ ਸਵਿਮਿੰਗ ਫੈੱਡਰੇਸ਼ਨ ਆਫ਼ ਇੰਡੀਆ ਦੇ ਟੈਕਨੀਕਲ ਡੈਲੀਗੇਟ ਕਮਲੇਸ਼ ਨਾਨਾਵਤੀ , ਅੰਤਰਰਾਸ਼ਟਰੀ ਰੈਫਰੀ ਮਯੰਕ ਪਟੇਲ ਅਤੇ ਸੰਕੇਤ ਸ਼ਿੰਦੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਮਿਲੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਨੇ ਇਸ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਉਮੇਸ਼ ਸ਼ਰਮਾ ਨੇ ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਅਨੁਜ ਸ਼ਰਮਾ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵੈਸਟ ਦੇ ਰਾਜ ਨਗਰ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਸ਼ਤਰੰਜ ਦੀ ਰਾਣੀ ਮਲਿਕਾ ਹਾਂਡਾ ਨੇ ਮਲੇਸ਼ੀਆ ’ਚ ਜਿੱਤਿਆ ਕਾਂਸੀ ਦਾ ਤਗ਼ਮਾ
Ad Position 24