13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਫਿਲੌਰ-ਨਵਾਂਸ਼ਹਿਰ ਸੜਕ ’ਤੇ ਟਿੱਪਰ ਤੇ ਮੋਟਰਸਾਈਕਲ ਹਾਦਸੇ ’ਚ ਨੌਜਵਾਨ ਦੀ ਮੌਤ

ਅੱਪਰਾ/ਲਸਾੜਾ, 12 ਅਕਤੂਬਰ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)-ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ’ਤੇ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇਜ਼ ਰਫ਼ਤਾਰ ਟਿੱਪਰ ਇਸ ਸੜਕ ’ਤੇ ਮੌਤ ਬਣਕੇ ਘੁੰਮ ਰਹੇ ਹਨ ।

Ad Position 21
No active advertisement
ਅਜੀਤ ਡੈਸਕ 13-10-2026
ਅੱਪਰਾ/ਲਸਾੜਾ, 12 ਅਕਤੂਬਰ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)-ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ’ਤੇ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇਜ਼ ਰਫ਼ਤਾਰ ਟਿੱਪਰ ਇਸ ਸੜਕ ’ਤੇ ਮੌਤ ਬਣਕੇ ਘੁੰਮ ਰਹੇ ਹਨ । ਬੀਤੇ ਕੁਝ ਦਿਨਾਂ ’ਚ ਹੀ ਇਸ ਮਾਰਗ ’ਤੇ ਚਾਰ ਕੀਮਤੀ ਜਾਨਾਂ ਟਿੱਪਰਾਂ ਦੀ ਭੇਟ ਚੜ੍ਹੀਆਂ ਹਨ। ਬੀਤੀ ਸ਼ਾਮ ਵੀ ਇਸ ਮਾਰਗ ’ਤੇ ਪਿੰਡ ਰਾਏਪੁਰ ਅਰਾਈਆਂ ਵਿਖੇ ਇੱਕ ਮੋਟਰਸਾਈਕਲ ਤੇ ਟਿੱਪਰ ਦੀ ਭਿਆਨਕ ਟੱਕਰ ਕਾਰਨ ਟਿੱਪਰ ਨੇ ਫਿਰ ਇੱਕ ਨੌਜਵਾਨ ਦੀ ਜਾਨ ਲੈ ਲਈ। ਪ੍ਰਾਪਤ ਵੇਰਵਿਆਂ ਅਨੁਸਾਰ ਦਲਜੀਤ ਸਿੰਘ ਉਰਫ਼ ਰਿੰਕੂ (30) ਪੁੱਤਰ ਸਵ. ਹਰਬੰਸ ਲਾਲ ਵਾਸੀ ਪਿੰਡ ਝਿੰਗੜਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜੋ ਗਡਵਾਸੂ (ਯੂਨੀਵਰਸਿਟੀ) ਲੁਧਿਆਣਾ ਵਿਖੇ ਵੈਟਰਨਰੀ ਡਾਕਟਰ ਸੀ। ਬੀਤੀ ਸ਼ਾਮ ਰਿੰਕੂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਜ਼ਦੀਕੀ ਪਿੰਡ ਸ਼ੇਖੂਪੁਰ ਵਿਖੇ ਪਸ਼ੂਆਂ ਦੇ ਚੈੱਕ-ਅੱਪ ਤੋਂ ਬਾਅਦ ਰਾਏਪੁਰ ਅਰਾਈਆਂ ਕਿਸੇ ਦੇ ਪਸ਼ੂਆਂ ਦੀ ਜਾਂਚ ਕਰਨ ਜਾ ਰਿਹਾ ਸੀ। ਇਸੇ ਵੇਲੇ ਫਿਲੌਰ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਜੋ ਕਿ ਇੱਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰ ਰਿਹਾ ਸੀ ਤੇ ਇਸ ਟਿੱਪਰ ਨੇ ਮੋਟਰਸਾਈਕਲ ਸਵਾਰ ਇਸ ਨੌਜਵਾਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਨੌਜਵਾਨ ਵੈਟਰਨਰੀ ਡਾਕਟਰ ਦੀ ਮੌਕੇ ’ਤੇ ਮੌਤ ਹੋ ਗਈ ਤੇ ਟਿੱਪਰ ਚਾਲਕ ਮੌਕੇ ਤੌ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਆਪਣੇ ਸਵ. ਪਿਤਾ ਦੀ ਨੌਕਰੀ ਮਿਲੀ ਹੋਈ ਸੀ। ਉਹ ਹਰ ਰੋਜ਼ ਪਿੰਡ ਝਿੰਗੜਾਂ ਤੋਂ ਲੁਧਿਆਣਾ ਆਉਣ ਜਾਣ ਕਰਦਾ ਸੀ। ਉਕਤ ਨੌਜਵਾਨ ਦਾ ਫਰਵਰੀ ਮਹੀਨੇ ’ਚ ਵਿਆਹ ਹੋਣਾ ਸੀ। ਘਟਨਾ ਸਥਾਨ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸਾ ਬੀਤੀ ਸ਼ਾਮ ਕਰੀਬ 5:30 ਵਜੇ ਵਾਪਰਿਆ ਤੇ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਮੁਲਾਜ਼ਮ ਘਟਨਾ ਸਥਾਨ ’ਤੇ ਕਰੀਬ 8 ਵਜੇ ਪਹੁੰਚੇ। ਕਾਫ਼ੀ ਦੇਰ ਤੱਕ ਪੁਲਿਸ ਦੇ ਨਾ ਆਉਣ ਕਾਰਨ ਲੋਕਾਂ ’ਚ ਕਾਫੀ ਰੋਸ ਪਾਇਆ ਗਿਆ ਤੇ ਲੋਕਾਂ ਵਲੋਂ ਫਿਲੌਰ ਨਵਾਂਸ਼ਹਿਰ ਮੁੱਖ ਸੜਕ ਜਾਮ ਕਰ ਦਿੱਤੀ ਗਈ। ਰਾਤ ਦਸ ਵਜੇ ਤੱਕ ਰਾਹਗੀਰ ਜਾਮ ’ਚ ਫਸੇ ਰਹੇ ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਥਾਣਾ ਫਿਲੌਰ ਤੋਂ ਐਸ..ਐਚ.ਓ. ਬਲਵਿੰਦਰ ਸਿੰਘ ਭੁੱਲਰ ਵਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਟਿੱਪਰ ਚਾਲਕ ’ਤੇ ਮੁਕੱਦਮਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ ਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਪਿੰਡ ਰਾਏਪੁਰ ਅਰਾਈਆ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਭਾਰੀ ਵਾਹਨ ਖਾਸਕਰ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਹਰ ਰੋਜ਼ ਟਿੱਪਰ ਚਾਲਕਾਂ ਦੀ ਗਲਤੀ ਕਾਰਨ ਹੋ ਰਹੇ ਹਾਦਸਿਆਂ ਨੂੰ ਠੱਲ੍ਹ ਪੈ ਸਕੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਐੱਸ. ਆਈ. ਆਰ. ਮੁਕੰਮਲ : 60501 ਵੋਟਾਂ ਵਧੀਆਂ, ਵੋਟਰਾਂ ਦਾ ਅੰਕੜਾ 15,25,450 ਤੱਕ ਪੁੱਜਾ ਅਗਲੀ ਖ਼ਬਰ 10 ਹਜ਼ਾਰ ਨਿਕਲੇ ਜਾਇਦਾਦ ਕਰ ਦੇ ਡਿਫਾਲਟਰ-ਨਿਗਮ ਵਲੋਂ ਵਸੂਲੀ ਦੀ ਤਿਆਰੀ
Ad Position 24