13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੋਆਬਾ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਈ. ਸੀ.

Ad Position 21
No active advertisement
ਮੀਟਿੰਗ ਵਿਚ ਵਿਪਨ ਸਭਰਵਾਲ, ਸੁਭਾਸ਼ ਸੌਂਧੀ ਤੇ ਹੋਰ। ਤਸਵੀਰ. ਮੁਨੀਸ਼ 13-10-2026
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਈ.ਸੀ.ਏ. ਵਿਭਾਗ ਵੱਲੋਂ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਨੀਤ ਧੀਰ^ਜਲੰਧਰ ਦੇ ਮੇਅਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ ਡੀਨ ਈ.ਸੀ.ਏ., ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਮੁੱਖ ਮਹਿਮਾਨ ਸ਼੍ਰੀ ਵਨੀਤ ਧੀਰ ਨੇ ਵਿਦਿਆਰਥੀਆਂ ਨੂੰ ਆਪਣੇ ਉਦੇਸ਼ ਦੇ ਪ੍ਰਤੀ ਸਮਰਪਿਤ ਅਤੇ ਸਮੇਂ ਦਾ ਸਹੀ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਡਾ. ਸਿਮਰਨ ਸਿੱਧੂ ਨੇ ਸਾਰੀਆਂ ਦਾ ਸਵਾਗਤ ਕੀਤਾ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਸ਼੍ਰੀ ਵਨੀਤ ਧੀਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਵਿਦਿਆਰਥੀ ਧਰੂਵ ਸੁਮਨ ਨੇ ਹਿੰਦੀ ਗੀਤਾਂ ਦਾ ਗੀਟਾਰ ਮੈਸ਼ਅੱਪ, ਇੰਡੀਅਨ ਓਰਕੈਸਟ੍ਰਾ ਵਿੱਚ ਵਰਨਜੋਤ ਨੇ ਬਾਂਸੁਰੀ, ਧਰੂਵ ਸੁਮਨ ਨੇ ਗੀਟਾਰ ਅਤੇ ਗਗਨਦੀਪ ਨੇ ਤਬਲ ’ਤੇ ਆਪਣੀ ਪ੍ਰਸਤੁੱਤੀ ਦਿੱਤੀ, ਮੋਹਿਤ ਕਲਸੀ ਨੇ ਸੰਗੀਤਕਾਰਾਂ ਦੇ ਨਾਲ ਪੰਜਾਬੀ ਲੋਕ ਗੀਤ ਪੇਸ਼ ਕੀਤਾ, ਦੀਪਸ਼ੀਖ਼ਾ ਨੇ ਹਿਮਾਚਲੀ ਲੋਕ ਗੀਤ ਅਤੇ ਸਮਦੀਸ਼ਾ ਨੇ ਅਵਧੀ ਬਿਦਾਈ ਗੀਤ ਪੇਸ਼ ਕਰ ਸਾਰੀਆਂ ਨੂੰ ਪ੍ਰਭਾਵਿਤਾ ਕੀਤਾ। ਰੈਕਟ੍ਰੋ ਕੋਰਿਓਗ੍ਰਾਫੀ ਵਿੱਚ ਖ਼ੁਸ਼ਬੂ, ਕਲਪਨਾ, ਕੋਮਲ, ਸੁਭਾਸ਼, ਕ੍ਰਿਸ਼ਨਾ ਅਤੇ ਨੀਰਜ, ਅਪਸਰਾ ਆਲੀ ਕੋਰਿਓਗ੍ਰਾਫੀ ਵਿੱਚ ਅਨੁਕ੍ਰਿਤੀ, ਕਾਜਲ, ਭੂਮਿਕਾ, ਕ੍ਰੀਤਿਕਾ, ਸਮਰਿਧੀ ਅਤੇ ਦ੍ਰਿਸ਼ਟੀ, ਭੰਗੜਾ ਫਿਊਜ਼ਨ ਵਿੱਚ ਗੁਰਪ੍ਰੀਤ, ਗੌਰਵ ਅਤੇ ਵਿਵੇਕ, ਡਿਸਕੋ ਦੀਵਾਨੇ ਵਿੱਚ ਗੀਤੇਸ਼, ਤਾਨਿਆ ਅਤੇ ਵੰਸ਼ਿਕਾ ਅਤੇ ਸ਼ਾਨ^ਏ^ਪੰਜਾਬ ਡਾਂਸ ਵਿੱਚ ਗੁਰਪ੍ਰੀਤ, ਗੌਰਵ, ਦ੍ਰਿਸ਼ਟੀ, ਕਸ਼ਿਸ਼, ਅਰਸ਼ਦੀਪ ਅਤੇ ਸੁਮਿਤ ਨੇ ਡਾਂਸ ਪੇਸ਼ ਕੀਤਾ। ਅਖੀਰ ’ਚ ਕਾਲਜ ਦੀ ਕੁੜੀਆਂ ਦੀ ਗਿੱਧਾ ਟੀਮ ਨੇ ਸਾਰਿਆਂ ਦਾ ਮਨ ਮੋਹ ਲਿਆ।
Ad Position 22
No active advertisement
ਪਿਛਲੀ ਖ਼ਬਰ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਮੋਹਿੰਦਰ ਭਗਤ ਤੇ ਚੰਦਨ ਗਰੇਵਾਲ ਵਲੋਂ ਜਾਇਜ਼ਾ ਅਗਲੀ ਖ਼ਬਰ ਜਲੰਧਰ ਵਿਖੇ 17 ਨੂੰ ਮਿਲਣਗੀਆਂ 50% ਛੋਟ ’ਤੇ ਸੁਣਨ ਵਾਲੀਆਂ ਕੰਨ ਮਸ਼ੀਨਾਂ
Ad Position 24