18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਰੂ ਤੇਗ ਬਹਾਦਰ ਚੌਕ ਨੂੰ ਮਿਲੇਗੀ ਨਵੀਂ ਦਿੱਖ-ਕੌਂਸਲਰ ਹੈਪੀ ਕਿਹਾ, ਸ਼ਹਿਰ ਦਾ ਸਭ ਤੋਂ ਸੁੰਦਰ ਚੌਕ ਬਣੇਗਾ

ਜਲੰਧਰ, 17 ਅਕਤੂਬਰ (ਸ਼ਿਵ )-ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਅੰਦਰ ਪੈਂਦੇ ਸ੍ਰੀ ਗੁਰੂ ਤੇਗ ਬਹਾਦਰ ਚੌਕ ਦਾ ਹੁਣ ਹੋਰ ਵੀ ਅਤਿ ਆਧੁਨਿਕ ਤਕਨੀਕ ਨਾਲ ਅਤੇ ਆਲੇ-ਦੁਆਲੇ ਸੁੰਦਰ ਪੱਥਰ ਲਗਾ ਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ।

Ad Position 21
No active advertisement
ਗੁਰੂ ਤੇਗ ਬਹਾਦੁਰ ਚੌਕ, ਜਿਸ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਤਸਵੀਰ. ਮੁਨੀਸ਼ ਨੰਬਰ ਹਰਸ਼ਰਨ ਕੌਰ ਹੈਪੀ 18-10-2026
ਜਲੰਧਰ, 17 ਅਕਤੂਬਰ (ਸ਼ਿਵ )-ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਅੰਦਰ ਪੈਂਦੇ ਸ੍ਰੀ ਗੁਰੂ ਤੇਗ ਬਹਾਦਰ ਚੌਕ ਦਾ ਹੁਣ ਹੋਰ ਵੀ ਅਤਿ ਆਧੁਨਿਕ ਤਕਨੀਕ ਨਾਲ ਅਤੇ ਆਲੇ-ਦੁਆਲੇ ਸੁੰਦਰ ਪੱਥਰ ਲਗਾ ਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਹੈਪੀ ਨੇ ਦੱਸਿਆ ਕਿ ਲੈਂਡਮਾਰਕ ਗਰੁੱਪ ਦੇ ਮਾਲਕ ਬਲਜਿੰਦਰ ਸਿੰਘ ਪੱਪੀ ਅਰੋੜਾ ਦੇ ਸਹਿਯੋਗ ਨਾਲ ਪਹਿਲਾਂ ਵੀ ਇਸ ਚੌਕ ਦਾ ਸੁੰਦਰੀਕਰਨ ਕੀਤਾ ਗਿਆ ਸੀ ਤੇ ਹੁਣ ਦੁਬਾਰਾ ਉਨ੍ਹਾਂ ਦੇ ਸਹਿਯੋਗ ਸਦਕਾ ਇਸ ਚੌਕ ਨੂੰ ਹੋਰ ਵੀ ਵਧੀਆ ਤੇ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਸ ਮੌਕੇ ਹੈਪੀ ਨੇ ਸ਼ਹਿਰ ਦੇ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਤੇ ਨਿਗਮ ਅਧਿਕਾਰੀਆਂ ਦਾ ਵੀ ਤਹਿ ਦਿੱਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਾਥ ਨਾਲ ਉਹ ਆਪਣੇ ਵਾਰਡ ਦੀਆਂ ਸਮੱਸਿਆਵਾਂ ਤੇ ਸੁੰਦਰੀਕਰਨ ਪਹਿਲ ਦੇ ਆਧਾਰ ’ਤੇ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦ ਵਾਰਡ ਦੇ ਬਾਕੀ ਰਹਿੰਦੇ ਕੰਮ ਵੀ ਪੂਰੇ ਕਰ ਦਿੱਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਡਾ. ਅਸ਼ੋਕ ਕੁਮਾਰ ਮਿੱਤਲ ਵਲੋਂ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਰਾਮਬਾਗ ਅਤੇ ਮਾਡਲ ਟਾਊਨ ਸੁਸਾਇਟੀ ਦੀ... ਅਗਲੀ ਖ਼ਬਰ ਡੀ. ਸੀ. ਅਤੇ ਪੁਲਿਸ ਕਮਿਸ਼ਨਰ ਨੇ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ
Ad Position 24