ਏਕਮ ਪਬਲਿਕ ਸਕੂਲ ਮਹਿਤਪੁਰ ਦਾ ਵਿਦਿਆਰਥੀ ਚੰਨਪ੍ਰੀਤ ਸਿੰਘ ਹੋਇਆ ਐਮ.ਬੀ.ਬੀ.ਐੱਸ ਲਈ ਸਿਲੈਕਟ
ਮਹਿਤਪੁਰ, 17 ਅਕਤੂਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਦਾ ਵਿਦਿਆਰਥੀ ਚੰਨਪ੍ਰੀਤ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ, ਜਿਸ ਨੇ ਕਿ ਪਿਛਲੇ ਸਾਲ ਸੁਪਰ ਮੈਡੀਕਲ ’ਚ 12ਵੀਂ ਸਕੂਲ ਤੋਂ ਕੀਤੀ ਸੀ ਅਤੇ ਐਮ. ਬੀ.
ਐ
ਐਮ.ਬੀ.ਬੀ.ਐਸ ’ਚ ਸਿਲੈਕਸ਼ਨ ਹੋਣ ਵਾਲੇ ਵਿਦਿਆਰਥੀ ਜਨਪ੍ਰੀਤ ਸਿੰਘ ਨੂੰ ਵਧਾਈ ਦਿੰਦੇ ਸਮੇਂ ਸਕੂਲ ਦੇ ਡਾਇਰੈਕਟਰ ਨਿਰਮਲ ਸਿੰਘ ਥਿੰਦ। ਤਸਵੀਰ:ਰੂਪਰਾ ਸਟੂਡੀਓ
18-10-2026
ਮਹਿਤਪੁਰ, 17 ਅਕਤੂਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਦਾ ਵਿਦਿਆਰਥੀ ਚੰਨਪ੍ਰੀਤ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ, ਜਿਸ ਨੇ ਕਿ ਪਿਛਲੇ ਸਾਲ ਸੁਪਰ ਮੈਡੀਕਲ ’ਚ 12ਵੀਂ ਸਕੂਲ ਤੋਂ ਕੀਤੀ ਸੀ ਅਤੇ ਐਮ.ਬੀ.ਬੀ.ਐਸ ਦੇ ਲਈ ਸਲੈਕਟ ਹੋਇਆ ਹੈ। ਇਹ ਜਾਣਕਾਰੀ ਸਕੂਲ ਡਾਇਰੈਕਟਰ ਡਾਕਟਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੰਨਪ੍ਰੀਤ ਸਿੰਘ ਸਕੂਲ ਦਾ ਹੋਣਹਾਰ ਵਿਦਿਆਰਥੀ ਸੀ, ਜਿਸ ਨੇ ਕਿ ਬਾਰ੍ਹਵੀਂ ਸੁਪਰ ਮੈਡੀਕਲ ’ਚ ਪਾਸ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਵਿਦਿਆਰਥੀ ਦੀ ਐੱਮ.ਬੀ.ਬੀ.ਐੱਸ ਲਈ ਸਲੈਕਸ਼ਨ ਕੌਂਸਲਿੰਗ ਦੇ ਜ਼ਰੀਏ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਜਲੰਧਰ ਵਿਖੇ ਹੋਈ ਹੈ। ਆਪਣੀ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸਕੂਲ ਤੋਂ ਪੜ੍ਹੇ ਹੋਏ ਬੱਚਿਆਂ ਦਾ ਇਸ ਤਰ੍ਹਾਂ ਅੱਗੇ ਵਧਣਾ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ । ਡਾਕਟਰ ਨਿਰਮਲ ਸਿੰਘ ਥਿੰਦ ਨੇ ਬੱਚੇ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ । ਚੰਨਪ੍ਰੀਤ ਵਲੋਂ ਇਸ ਫੀਲਡ ਨੂੰ ਚੁਣਨਾ , ਉਨ੍ਹਾਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਸਮੂਹ ਮੈਨੇਜਮੈਂਟ ਅਤੇ ਸਾਰੇ ਅਧਿਆਪਕਾਂ ਵੱਲੋਂ ਵਿਦਿਆਰਥੀ ਚੰਨਪ੍ਰੀਤ ਸਿੰਘ ਅਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ।