ਮਹਿਤਪੁਰ ਦੀ ਇਤਿਹਾਸਕ ਮੂਰਛਾ, ਜਦੋਂ ਲਛਮਣ ਸੱਚਮੁੱਚ ਮੂਰਸ਼ਿਤ ਹੋ ਗਏ..!
ਮਹਿਤਪੁਰ, 18 ਅਕਤੂਬਰ (ਲਖਵਿੰਦਰ ਸਿੰਘ)-ਸਬ ਤਹਿਸੀਲ ਮਹਿਤਪੁਰ ਦੇ ਦੁਸਹਿਰੇ ਦੀ ਸ਼ਾਨ ਇਤਿਹਾਸਕ ਸੱਚਮੁੱਚ ਦੀ ਲੱਛਮਣ ਮੂਰਛਾ ਬੜੀ ਸਰਧਾ ਨਾਲ ਮਨਾਈ ਗਈ। ਦੱਸਣਯੋਗ ਹੈ ਕਿ ਮਹਿਤਪੁਰ ਦੇ ਦੁਸਹਿਰੇ ਮੌਕੇ ਅਸ਼ਟਮੀ ਵਾਲੇ ਦਿਨ ਜਦੋ ਸ੍ਰੀ ਲਛਮਣ ਜੀ ਅਤੇ ਮੇਘਨਾਥ ਦੇ ਯੁੱਧ ਦਾ ਪ੍ਰਸੰਗ ਚੱਲ ਰਿਹਾ ਹੁੰਦਾ ਹੈ ਉਸ ਵੇਲੇ ਹਰ ਸਾਲ ਮੇਘਨਾਥ ਦੀ ਬਰਛੀ ਲੱਘਣ ਨਾਲ ਲੱਛਮਣ ਜੀ ਅਤੇ ਸ੍ਰੀ ਰਾਮ ਜੀ ਸੱਚਮੁੱਚ ਮੂਰਛਿਤ ਹੋ ਜਾਦੇ ਹਨ ਜਿੰਨਾ ਦੋਵਾਂ ਸਰੂਪਾ ਨੂੰ ਸ਼ਿਵ ਮੰਦਿਰ ਲਜਾਇਆ ਜਾਦਾ ਹੈ ਜਿੱਥੇ ਦੇਰ ਰਾਤ ਤੱਕ ਪ੍ਰਭੂ ਸ੍ਰੀ ਰਾਮ ਦਾ ਗੁਣਗਾਣ ਕੀਤਾ ਜਾਦਾਂ ਹੈ ਤੇ ਫਿਰ ਦੇਰ ਰਾਤ ਦੋਨਾਂ ਸਰੂਪਾ ਦੀ ਮੂਰਛਾ ਖੋਲੀ ਜਾਦੀ ਹੈ ਇਸ ਮਨਮੋਹਕ ਦ੍ਰਿਸ਼ ਨੂੰ ਵੇਖਣ ਲਈ ਦੇਸ਼ ਵਿਦੇਸ਼ ਤੋ ਭਾਰੀ ਗਿਣਤੀ ਵਿਚ ਸੰਗਤ ਆਉਦੀ ਹੈ।
ਮਹਿਤਪੁਰ, 18 ਅਕਤੂਬਰ (ਲਖਵਿੰਦਰ ਸਿੰਘ)-ਸਬ ਤਹਿਸੀਲ ਮਹਿਤਪੁਰ ਦੇ ਦੁਸਹਿਰੇ ਦੀ ਸ਼ਾਨ ਇਤਿਹਾਸਕ ਸੱਚਮੁੱਚ ਦੀ ਲੱਛਮਣ ਮੂਰਛਾ ਬੜੀ ਸਰਧਾ ਨਾਲ ਮਨਾਈ ਗਈ। ਦੱਸਣਯੋਗ ਹੈ ਕਿ ਮਹਿਤਪੁਰ ਦੇ ਦੁਸਹਿਰੇ ਮੌਕੇ ਅਸ਼ਟਮੀ ਵਾਲੇ ਦਿਨ ਜਦੋ ਸ੍ਰੀ ਲਛਮਣ ਜੀ ਅਤੇ ਮੇਘਨਾਥ ਦੇ ਯੁੱਧ ਦਾ ਪ੍ਰਸੰਗ ਚੱਲ ਰਿਹਾ ਹੁੰਦਾ ਹੈ ਉਸ ਵੇਲੇ ਹਰ ਸਾਲ ਮੇਘਨਾਥ ਦੀ ਬਰਛੀ ਲੱਘਣ ਨਾਲ ਲੱਛਮਣ ਜੀ ਅਤੇ ਸ੍ਰੀ ਰਾਮ ਜੀ ਸੱਚਮੁੱਚ ਮੂਰਛਿਤ ਹੋ ਜਾਦੇ ਹਨ ਜਿੰਨਾ ਦੋਵਾਂ ਸਰੂਪਾ ਨੂੰ ਸ਼ਿਵ ਮੰਦਿਰ ਲਜਾਇਆ ਜਾਦਾ ਹੈ ਜਿੱਥੇ ਦੇਰ ਰਾਤ ਤੱਕ ਪ੍ਰਭੂ ਸ੍ਰੀ ਰਾਮ ਦਾ ਗੁਣਗਾਣ ਕੀਤਾ ਜਾਦਾਂ ਹੈ ਤੇ ਫਿਰ ਦੇਰ ਰਾਤ ਦੋਨਾਂ ਸਰੂਪਾ ਦੀ ਮੂਰਛਾ ਖੋਲੀ ਜਾਦੀ ਹੈ ਇਸ ਮਨਮੋਹਕ ਦ੍ਰਿਸ਼ ਨੂੰ ਵੇਖਣ ਲਈ ਦੇਸ਼ ਵਿਦੇਸ਼ ਤੋ ਭਾਰੀ ਗਿਣਤੀ ਵਿਚ ਸੰਗਤ ਆਉਦੀ ਹੈ। ਇਸ ਮੌਕੇ ਹਲਕਾ ਇੰਚਾਰਜ ਪਾਲਾ ਜਲਾਲਪੁਰੀ, ਨਗਰ ਪੰਚਾਇਤ ਪ੍ਰਧਾਨ ਪਤੀ ਰਾਕੇਸ਼ ਮਹਿਤਾ, ਉਪ ਪ੍ਰਧਾਨ ਕਸ਼ਮੀਰੀ ਲਾਲ, ਪ੍ਰਸੋ਼ਤਮ ਲਾਲ, ਕੌਸਲਰ ਤਰਜਿੰਦਰ ਸਿੰਘ, ਕੌਸਲਰ ਗੁਰਜੀਤ ਸਿੰਘ, ਕੌਂਸਲਰ ਸੰਦੀਪ ਸਿੰਘ, ਕੌਸਲਰ ਦੀਪਾ,ਰਛਪਾਲ ਸਿੰਘ ਧੰਜੂ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ। ਦੁਸਹਿਰਾ ਕਮੇਟੀ ਦੇ ਚੈਅਰਮੈਨ ਰਮੇਸ਼ ਵਰਮਾ, ਪ੍ਰਧਾਨ ਅਜੇ ਸੂਦ, ਕੈਸ਼ੀਅਰ ਸੁਸੀਲ ਬਾਵਾ, ਪ੍ਰੰਬਧਕ ਬੱਲੀ ਥਿੰਦ, ਮਨੋਜ ਚੋਪੜਾ ਸਕੱਤਰ, ਰਾਕੇਸ਼ ਜੋਸੀ, ਵਿਜੇ ਦੁੱਗਲ,ਟੋਨੀ ਅਨੇਜਾ, ਰਿੱਕੀ ਸੂਦ, ਮਨਜੀਤ ਮਣਕੂ, ਤੀਰਥ ਸਮਰਾ, ਵਿਸਾਲ ਸ਼ਮਾ ਤੇ ਸਮੂਹ ਮੈਬਰਾਂ ਨੇ ਆਏ ਹੋਏ ਪੱਤਵੰਤੇ ਸੱਜਣਾ ਦਾ ਧੰਨਵਾਦ ਕੀਤਾ।