20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਿਮਖਾਨਾ ਕਲੱਬ ਵਿਖੇ ਪ੍ਰੀ-ਦੀਵਾਲੀ ਬੰਪਰ ਤੰਬੋਲਾ ਸਮਾਗਮ ਕਰਵਾਇਆ

ਜਲੰਧਰ, 19 ਅਕਤੂਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੇ ਬੈਂਕੁਇਟ ਹਾਲ ’ਚ ਅੱਜ ਜੇ. ਜੀ.

Ad Position 21
No active advertisement
ਅਜੀਤ ਡੈਸਕ 20-10-2026
ਜਲੰਧਰ, 19 ਅਕਤੂਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੇ ਬੈਂਕੁਇਟ ਹਾਲ ’ਚ ਅੱਜ ਜੇ.ਜੀ.ਐੱਲ.ਸੀ. ਦੀ ਟੀਮ ਵੱਲੋਂ ਪ੍ਰੀ-ਦੀਵਾਲੀ ਬੰਪਰ ਤੰਬੋਲਾ ਸਮਾਗਮ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਤੰਬੋਲਾ ਖੇਡਦਿਆਂ ਨਕਦ ਇਨਾਮ ਜਿੱਤੇ । ਕਰਵਾਚੌਥ ਦੇ ਸ਼ੁਭ ਮੌਕੇ ’ਤੇ ਕਲੱਬ ਵਿੱਚ ਮੌਜੂਦ ਸਾਰੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਵਜੋਂ ਮੱਠੀਆਂ ਅਤੇ ਫੇਣੀਆਂ ਵੰਡੀਆਂ ਗਈਆਂ । ਇਸ ਦੇ ਨਾਲ ਹੀ ਦੀਵਾਲੀ ਦੇ ਤੋਹਫ਼ੇ ਵਜੋਂ ਮੈਂਬਰਾਂ ਨੂੰ ਡਿਨਰ ਸੈੱਟ ਵੀ ਦਿੱਤੇ ਗਏ। ਮੈਂਬਰਾਂ ਨੇ ਸੁਆਦੀ ਭੋਜਨ ਦਾ ਆਨੰਦ ਮਾਣਿਆ । ਇਸ ਮੌਕੇ ਕਲੱਬ ਦੀ ਆਨਰੇਰੀ ਸਕੱਤਰ ਸ੍ਰੀਮਤੀ ਸੁਰੁਚੀ ਕੱਕੜ ਨੇ ਐਲਾਨ ਕੀਤਾ ਕਿ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐੱਮ.) 24 ਅਕਤੂਬਰ ਨੂੰ ਸਵੇਰੇ 11:30 ਵਜੇ ਕਲੱਬ ਦੇ ਵਿਹੜੇ ਵਿੱਚ ਹੋਵੇਗੀ । ਉਨ੍ਹਾਂ ਨੇ ਆਪਣੀ ਪੰਜ ਸਾਲਾਂ ਦੀ ਮਿਆਦ ਦੌਰਾਨ ਸਹਿਯੋਗ ਅਤੇ ਸਮਰਪਣ ਨਾਲ ਕੰਮ ਕਰਨ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ੍ਰੀਮਤੀ ਮਨੋਰਮਾ ਮੇਅਰ ਵਲੋਂ ਮਿਲੇ ਆਸ਼ੀਰਵਾਦ ਅਤੇ ਹੌਸਲਾ-ਅਫ਼ਜ਼ਾਈ ਨੂੰ ਵੀ ਯਾਦ ਕੀਤਾ, ਜੋ ਹਮੇਸ਼ਾ ਟੀਮ ਲਈ ਪ੍ਰੇਰਨਾ ਦਾ ਸਰੋਤ ਰਹੇ। ਸਮਾਗਮ ਦੌਰਾਨ ਆਨਰੇਰੀ ਸਕੱਤਰ ਸ੍ਰੀਮਤੀ ਸੁਰੁਚੀ ਕੱਕੜ ਤੋਂ ਇਲਾਵਾ ਜੁਆਇੰਟ ਸਕੱਤਰ ਸ੍ਰੀਮਤੀ ਮਨਿੰਦਰ ਧੀਮਾਨ, ਐਂਟਰਟੇਨਮੈਂਟ ਸਕੱਤਰ ਸ੍ਰੀਮਤੀ ਨੀਨਾ ਚੌਹਾਨ, ਜੁਆਇੰਟ ਐਂਟਰਟੇਨਮੈਂਟ ਸਕੱਤਰ ਸ੍ਰੀਮਤੀ ਵੰਦਨਾ ਕਾਲੀਆ, ਫੂਡ ਸਕੱਤਰ ਸ੍ਰੀਮਤੀ ਨੀਲਮ ਠਾਕੁਰ, ਜੁਆਇੰਟ ਫੂਡ ਸਕੱਤਰ ਸ੍ਰੀਮਤੀ ਲਲਿਤਾ ਗੁਪਤਾ, ਖ਼ਜ਼ਾਨਚੀ ਸ੍ਰੀਮਤੀ ਸੰਗੀਤਾ ਮਹਿੰਦਰੂ ਅਤੇ ਕਾਰਜਕਾਰਨੀ ਮੈਂਬਰ ਸ੍ਰੀਮਤੀ ਪੂਜਾ ਪਸਰੀਚਾ, ਸ੍ਰੀਮਤੀ ਪੂਜਾ ਚੋਪੜਾ, ਸ੍ਰੀਮਤੀ ਸਾਂਵਰੀ ਢੰਡ ਅਤੇ ਸ੍ਰੀਮਤੀ ਰਿਤੂ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਲੋਂ ਦੁਸਹਿਰਾ ਅਤੇ ਨਵਰਾਤਰੀ ਸਮਾਰੋਹ ਅਗਲੀ ਖ਼ਬਰ ਸ਼ੋਭਾ ਯਾਤਰਾ 24 ਨੂੰ
Ad Position 24