22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੱਤਾਧਾਰੀ ਵਰਕਰਾਂ ਵਾਂਗ ਵਿਚਰਦੀ ਹੈ ਕਈ ਜਗ੍ਹਾ ਪੁਲਿਸ- ਪਰਗਟ ਸਿੰਘ

ਜੰਡਿਆਲਾ ਮੰਜਕੀ/ਜਮਸ਼ੇਰ ਖ਼ਾਸ, 21 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਅਤੇ ਉਲੰਪੀਅਨ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਹਲਕਾ ਵਾਸੀਆਂ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਕਰਵਾਏ ਗਏ । ਜਮਸ਼ੇਰ ਖਾਸ ਦੇ ਬਾਈਪਾਸ ਨੇੜੇ ਸਮਾਰਟ ਸਿਟੀ ’ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠ ਦੇ ਭੋਗ ਉਪਰੰਤ ਭਾਈ ਭੁਪਿੰਦਰ ਸਿੰਘ ਖਾਲਸਾ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 22-10-2026

ਜੰਡਿਆਲਾ ਮੰਜਕੀ/ਜਮਸ਼ੇਰ ਖ਼ਾਸ, 21 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਅਤੇ ਉਲੰਪੀਅਨ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਹਲਕਾ ਵਾਸੀਆਂ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਕਰਵਾਏ ਗਏ । ਜਮਸ਼ੇਰ ਖਾਸ ਦੇ ਬਾਈਪਾਸ ਨੇੜੇ ਸਮਾਰਟ ਸਿਟੀ ’ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠ ਦੇ ਭੋਗ ਉਪਰੰਤ ਭਾਈ ਭੁਪਿੰਦਰ ਸਿੰਘ ਖਾਲਸਾ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ। ਸਮਾਗਮ ਮੌਕੇ ਹਲਕੇ ਦੇ ਪੰਚ ਸਰਪੰਚ ਆਗੂ ਅਤੇ ਪਤਵੰਤੇ ਹੀ ਸ਼ਾਮਿਲ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ 1992 ਵਿੱਚ ਜਲੰਧਰ ਛਾਉਣੀ ਹਲਕੇ ਨੇ ਉਸ ਵੇਲੇ ਦੇ ਪੰਜਾਬ ਕਾਂਗਰਸ ਪ੍ਰਧਾਨ ਬੇਅੰਤ ਸਿੰਘ ਨੂੰ ਜਿਤਾ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਸੀ। ਉਹਨਾਂ ਕਿਹਾ ਕਿ ਬੇਦਾਗ ਛਵੀ ਵਾਲੇ ਤੇ ਸਾਫ ਸਥਰੀ ਸਿਆਸਤ ਕਰਨ ਵਾਲੇ ਸਰਦਾਰ ਪ੍ਰਗਟ ਸਿੰਘ ਨੂੰ ਹਲਕੇ ਦੇ ਲੋਕਾਂ ਵੱਲੋਂ ਹੁਣ ਫੇਰ ਜਿਤਾ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਜਾ ਸਕਦਾ ਹੈ। ਡਾਕਟਰ ਸੁਖਬੀਰ ਸਲਾਰਪੁਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਪ੍ਰਗਟ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪੰਜਾਬ ’ਚ ਅਮਨ ਕਾਨੂੰਨ ਜਾਂ ਇਨਸਾਨੀਅਤ ਨਾਂ ਦੀ ਚੀਜ਼ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਰਦੀ ’ ਚ ਪੰਜਾਬ ਪੁਲਿਸ ਕਈ ਵਾਰੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗ ਵਿਚਰਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਆ ਕਿ ਬਟਾਲਾ ਵਿੱਚ 80 ਸਾਲ ਤੋਂ ਇੱਕ ਜਗ੍ਹਾ ’ਤੇ ਮਨਾਏ ਜਾਂਦੇ ਦੁਸਹਿਰੇ ਨੂੰ ਰੋਕਿਆ ਗਿਆ ਅਤੇ ਉਥੋਂ ਦਾ ਵਿਧਾਇਕ ਤੇ ਐਸ.ਐਸ.ਪੀ. ਕਹਿੰਦਾ ਕਿ ਇਸ ਵਾਰੀ ਮੇਰੇ ਮੁਤਾਬਕ ਹੀ ਦੁਸਹਿਰਾ ਸਮਾਗਮ ਹੋਵੇਗਾ ਨਹੀਂ ਤਾਂ ਇੱਥੇ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਸਿਆਸੀ ਵਖਰੇਵਿਆਂ ਤੋਂ ਦੂਰ ਅੱਜ ਸਾਨੂੰ ਭਾਈਚਾਰਕ ਸਾਂਝ ਬਣਾਉਣ ਲਈ ਉੱਦਮ ਕਰਨੇ ਹੋਣਗੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਾਂ ਸਾਰੇ ਇਕੱਠੇ ਹੋਏ ਹਾਂ ਅਤੇ ਪੂਰੀ ਸ਼ਿੱਦਤ ਨਾਲ ਜਿੰਮੇਵਾਰੀ ਨਿਭਾਉਣ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਹੈ। ਮੰਚ ਸੰਚਾਲਨ ਕਰਦਿਆਂ ਪ੍ਰਗਟ ਸਿੰਘ ਸਰਹਾਲੀ ਨੇ ਆਏ ਹੋਏ ਸਾਰੇ ਪਤਵੰਤਿਆਂ, ਪੰਚਾਂ, ਸਰਪੰਚਾਂ ਤੇ ਪਾਰਟੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੁਰਜੀਤ ਸਿੰਘ ਭੂਨ ਸਾਬਕਾ ਡਾਇਰੈਕਟਰ ਇਨਫੋਟੈੱਕ, ਹਰਪਾਲ ਸਿੰਘ ਟਾਂਡਾ ਮਿਸ਼ੀਗਨ, ਸੁਰਿੰਦਰ ਭਾਪਾ, ਹਰਚਰਨ ਕੌਰ ਹੈਪੀ ਕੌਂਸਲਰ, ਡਾਕਟਰ ਸੁਖਬੀਰ ਸਿੰਘ ਸਲਾਰਪੁਰ, ਕਮਲਜੀਤ ਸਿੰਘ ਸਰਪੰਚ ਜੰਡਿਆਲਾ, ਜਗਤਾਰ ਸਿੰਘ ਬਲਾਕ ਪ੍ਰਧਾਨ,ਪਿੰਦਾ ਸਮਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਐਡਵੋਕੇਟ ਪਰਮਜੀਤ ਸਿੰਘ ਰੰਧਾਵਾ, ਬੂਟਾ ਸਿੰਘ ਪਟਵਾਰੀ, ਕਮਲਦੀਪ ਗਿੱਲ ਪੰਡੋਰੀ ਮੁਸ਼ਾਰਕਤੀ, ਮੱਖਣ ਸਿੰਘ ਜੌਹਲ ਮੈਂਬਰ ਬਲਾਕ ਸੰਮਤੀ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕਿਸਾਨ ਆਗੂ ਕੁਲਵਿੰਦਰ ਸਿੰਘ ਮਸ਼ਿਆਣਾ, ਸੁਖਬੀਰ ਸਿੰਘ ਵੀਰ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਹਰਿੰਦਰ ਸਿੰਘ ਬਿੱਟੂ ਸ਼ਾਹ, ਬਿਕਰਮਜੀਤ ਸਿੰਘ ਚੀਮਾ, ਬਲਜੀਤ ਸਿੰਘ ਖੁਣਖੁਣ, ਕਰਮਵੀਰ ਸਿੰਘ ਮਾਨ, ਅਮਨਦੀਪ ਸਿੰਘ ਮਾਨ, ਹਰਜੀਤ ਸਿੰਘ ਸ਼ੇਰਗਿਲ, ਅਮਿਤ ਕੁਮਾਰ ਟੈਂਕੂ, ਲੈਂਬਰ ਸਿੰਘ ਖੇੜਾ, ਇੰਦਰਜੀਤ ਸਿੰਘ ਭੋਡੇ ਸਪਰਾਏ, ਕੁਲਬੀਰ ਸਿੰਘ ਮਾਨ, ਸੁਖਵਿੰਦਰ ਸਿੰਘ ਸੋਖਾ, ਅਜੀਤ ਸਿੰਘ, ਤਾਰਾ ਸਿੰਘ ਵਾਲੀਆ, ਸਰਜੀਵਨ ਸਿੰਘ ਸਾਬਕਾ ਸਰਪੰਚ ਪਿੰਡ ਬੰਬੀਆਂਵਾਲ, ਮਨਜਿੰਦਰ ਸਿੰਘ ਰਾਏ, ਸ਼ਰੀਫ਼ ਲਾਲ ਆਜ਼ਾਦ ਅਜੀਤ ਸਿੰਘ ਮੁੱਧੜ ਆਦਿ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ, ਪਾਰਟੀ ਆਗੂ, ਸੰਮਤੀ ਮੈਂਬਰ, ਅਤੇ ਪਤਵੰਤੇ ਵੀ ਹਾਜ਼ਰ ਸਨ । 

 

Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟ ਨਗਰ ’ਚ ਕੈਂਟਰ ਹੇਠਾਂ ਆਉਣ ਨਾਲ ਚਾਰ ਸਾਲਾ ਬੱਚੀ ਦੀ ਮੌਤ ਅਗਲੀ ਖ਼ਬਰ ਨਿਗਮ ਨੇ ਸੰਭਾਲੀ ਜਲੰਧਰ ਹਾਈਵੇ ਦੇ ਸਰਵਿਸ ਰੋਡ ਦੀ ਕਮਾਨ
Ad Position 24