22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਗਤ ਸਿੰਘ ਕਾਲੋਨੀ ’ਚ ਝੁੱਗੀਆਂ ਨੂੰ ਆਪੇ ਹਟਾਉਣ ਲੋਕ-ਨਗਰ ਨਿਗਮ ਨੇ ਦਿੱਤਾ ਤਿੰਨ ਦਿਨ ਦਾ ਅਲਟੀਮੇਟਮ

ਜਲੰਧਰ 21 ਅਕਤੂਬਰ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਅੱਜ ਭਗਤ ਸਿੰਘ ਕਾਲੋਨੀ ਦੇ ਮਾਮਲੇ ’ਚ ਨਿਗਮ ਨੇ ਵੱਡਾ ਕਦਮ ਚੁੱਕਦਿਆਂ ਉੱਥੇ ਬਣੀਆਂ ਝੁੱਗੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਹਟਾਉਣ ਦੀ ਹਦਾਇਤ ਦਿੱਤੀ ਹੈ।

Ad Position 21
No active advertisement
ਗੁਲਾਬ ਦੇਵੀ ਰੋਡ ’ਤੇ ਲੱਗੇ ਖੋਖੇ ਨੂੰ ਕਬਜ਼ੇ ਵਿਚ ਲੈਂਦੀ ਨਗਰ ਨਿਗਮ ਦੀ ਟੀਮ। ਤਸਵੀਰ. ਮੁਨੀਸ਼ 22-10-2026
ਜਲੰਧਰ 21 ਅਕਤੂਬਰ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਅੱਜ ਭਗਤ ਸਿੰਘ ਕਾਲੋਨੀ ਦੇ ਮਾਮਲੇ ’ਚ ਨਿਗਮ ਨੇ ਵੱਡਾ ਕਦਮ ਚੁੱਕਦਿਆਂ ਉੱਥੇ ਬਣੀਆਂ ਝੁੱਗੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਹਟਾਉਣ ਦੀ ਹਦਾਇਤ ਦਿੱਤੀ ਹੈ। ਇਸ ਸਬੰਧੀ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਅਨਾਊਂਸਮੈਂਟ ਕਰਵਾਈ ਗਈ। ਨਿਗਮ ਦੀ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਨਗਰ ਨਿਗਮ ਨੇ ਇਹ ਕਾਰਵਾਈ ਲੰਬੇ ਸਮੇਂ ਬਾਅਦ ਕੀਤੀ ਹੈ ਕਿਉਂਕਿ ਆਸਪਾਸ ਕਈ ਲੋਕਾਂ ਨੇ ਪਰੇਸ਼ਾਨ ਹੋ ਕੇ ਨਗਰ ਨਿਗਮ ਨੂੰ ਸ਼ਿਕਾਇਤਾਂ ਕੀਤੀਆਂ ਹਨ ਕਿ ਨਾਜਾਇਜ਼ ਤੌਰ ’ਤੇ ਬੈਠੇ ਇਨ੍ਹਾਂ ਲੋਕਾਂ ਨੂੰ ਹਟਾਇਆ ਜਾਵੇ। ਝੁੱਗੀਆਂ ਸੰਬੰਧੀ ਕਈ ਲੋਕਾਂ ਵਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਨਗਰ ਨਿਗਮ ਵਲੋਂ ਇਹ ਕਦਮ ਚੁੱਕਿਆ ਗਿਆ। ਭਗਤ ਸਿੰਘ ਕਾਲੋਨੀ ਦੇ ਨੇੜੇ ਬਣੀਆਂ ਝੁੱਗੀਆਂ ਨੂੰ ਹਟਾਉਣ ਲਈ ਕੀਤੀ ਗਈ ਅਨਾਊਂਸਮੈਂਟ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਹਿਬਾਜ਼ਾਰੀ ਬ੍ਰਾਂਚ ਵਲੋਂ ਮਕਸੂਦਾਂ ਦੇ ਸਾਹਮਣੇ ਬਣੀਆਂ ਝੁੱਗੀਆਂ ਅਤੇ ਡੀ.ਏ.ਵੀ. ਕਾਲਜ ਦੇ ਪੁਲ੍ਹ ਹੇਠਾਂ ਲਾਈਨਾਂ ਦੇ ਕੋਲ ਬਣੀਆਂ ਝੁੱਗੀਆਂ ਨੂੰ ਹਟਾਉਣ ਲਈ ਵੀ ਅਨਾਊਂਸਮੈਂਟ ਕਰਵਾਈ ਗਈ ਹੈ। ਨਿਗਮ ਵਲੋਂ ਇਨ੍ਹਾਂ ਥਾਵਾਂ ’ਤੇ ਵੀ ਕਬਜ਼ੇ ਹਟਾਉਣ ਦੀ ਕਾਰਵਾਈ ਲਈ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਉੱਧਰ, ਨਗਰ ਨਿਗਮ ਦੀ ਟੀਮ ਵੱਲੋਂ ਗੁਲਾਬ ਦੇਵੀ ਰੋਡ ’ਤੇ ਕਾਰਵਾਈ ਕਰਦਿਆਂ ਕਈ ਪੱਕੇ ਕਬਜ਼ੇ ਹਟਾਏ ਗਏ। ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਰੇਹੜੀ ਚਾਲਕਾਂ ਨੂੰ ਵੀ ਕਿਹਾ ਗਿਆ ਹੈ ਕਿ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਮੱਦੇਨਜ਼ਰ ਉਹ ਫੁੱਟਪਾਥਾਂ ’ਤੇ ਕਬਜ਼ਾ ਕਰਨ ਦੀ ਬਜਾਏ ਨਿਰਧਾਰਤ ਥਾਵਾਂ ’ਤੇ ਰੇਹੜੀਆਂ ਲਗਾਉਣ, ਤਾਂ ਜੋ ਪੈਦਲ ਚੱਲਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਈ ਰੱਖਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਦਰਜ ਐੱਫ.ਆਈ.ਆਰ. ਹੋਈ ਜਨਤਕ ਅਗਲੀ ਖ਼ਬਰ ਟ੍ਰਿਨਿਟੀ ਕਾਲਜ ਵਿਖੇ ਦੋ-ਰੋਜ਼ਾ ‘ਬਾਇਓ-ਇਨੋਵੇਟ 2026’ ਲੈਕਚਰ ਲੜੀ ਕਰਵਾਈ
Ad Position 24