22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰਜਾਬ ਦੀ ਵਿਗੜੀ ਕਾਨੂੰਨ-ਵਿਵਸਥਾ ਕਾਰਨ ਵਪਾਰੀ ਵਰਗ ਲਈ ਕਾਰੋਬਾਰ ਕਰਨਾ ਹੋਇਆ ਮੁਸ਼ਕਿਲ-ਸਿੰਘੀ

ਜਲੰਧਰ, 21 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਅੰਦਰ ਇਸ ਵੇਲੇ ਵਪਾਰੀ ਵਰਗ ਲਈ ਕਾਰੋਬਾਰ ਕਰਨਾ ਬਹੁਤ ਹੀ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਨੂੰ ਦਿਨ-ਰਾਤ ਫਿਰੌਤੀਆਂ ਲਈ ਫੋਨ ਆ ਰਹੇ ਹਨ ਅਤੇ ਉਹ ਦਹਿਸ਼ਤ ਦੇ ਮਾਹੌਲ ’ਚ ਕੰਮ ਕਰਨ ਲਈ ਮਜਬੂਰ ਹਨ।

Ad Position 21
No active advertisement
ਅਜੀਤ ਡੈਸਕ 22-10-2026
ਜਲੰਧਰ, 21 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਅੰਦਰ ਇਸ ਵੇਲੇ ਵਪਾਰੀ ਵਰਗ ਲਈ ਕਾਰੋਬਾਰ ਕਰਨਾ ਬਹੁਤ ਹੀ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਨੂੰ ਦਿਨ-ਰਾਤ ਫਿਰੌਤੀਆਂ ਲਈ ਫੋਨ ਆ ਰਹੇ ਹਨ ਅਤੇ ਉਹ ਦਹਿਸ਼ਤ ਦੇ ਮਾਹੌਲ ’ਚ ਕੰਮ ਕਰਨ ਲਈ ਮਜਬੂਰ ਹਨ। ਸੂਬੇ ਦੀ ਮੌਜੂਦਾ ਸਰਕਾਰ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸਾਰੇ ਪਾਸੇ ਬਦਅਮਨੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਹ ਪ੍ਰਗਟਾਵਾ ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰੀ ਭਲਾਈ ਬੋਰਡ ਦੇ ਚੇਅਰਮੈਨ ਸੁਨੀਲ ਜੇ. ਸਿੰਘੀ ਨੇ ਅੱਜ ਇੱਥੇ ਲਘੂ ਉਦਯੋਗ ਭਾਰਤੀ ਪੰਜਾਬ ਦੀ ਮਹਿਲਾ ਇਕਾਈ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਮਹਿਲਾ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵਪਾਰ ਨੂੰ ਬੜਾਵਾ ਦੇਣ ਲਈ ਕਈ ਯੋਜਨਾਵਾਂ ਲਿਆਂਦੀਆਂ ਹਨ, ਜਿਨ੍ਹਾਂ ਵਿਚ ਮਹਿਲਾ ਕਾਰੋਬਾਰੀਆਂ ਲਈ ਵਿਸ਼ੇਸ਼ ਲਾਭ ਸਕੀਮਾਂ ਸ਼ਾਮਿਲ ਹਨ ਪਰ ਪੰਜਾਬ ਦੀ ਸਰਕਾਰ ਕੇਂਦਰ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਰਹੀ, ਜਿਸ ਕਾਰਨ ਇਨ੍ਹਾਂ ਸਕੀਮਾਂ ਦਾ ਲਾਭ ਅਸਲੀ ਹੱਕਦਾਰਾਂ ਤੱਕ ਨਹੀਂ ਪੁੱਜ ਰਿਹਾ। ਕੇਂਦਰ ਸਰਕਾਰ ਵਲੋਂ ਮਹਿਲਾ ਸ਼ਸ਼ਕਤੀਕਰਨ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਚੇਅਰਮੈਨ ਸਿੰਘੀ ਨੇ ਕਿਹਾ ਕਿ ਅੱਜ ਹਰੇਕ ਖੇਤਰ ’ਚ ਦੇਸ਼ ਦਾ ਮਹਿਲਾਵਾਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਚਾਹੇ ਉਹ ਘਰ, ਦਫ਼ਤਰਾਂ ਜਾਂ ਕਾਰੋਬਾਰ ਹੋਵੇ ਅਤੇ ਚਾਹੇ ਦੇਸ਼ ਦੀ ਸੁਰੱਖਿਆ ਦਾ ਮਾਮਲੇ ਹੋਵੇ। ਕੇਂਦਰੀ ਸਕੀਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਪ੍ਰੋਗਰਾਮ ’ਚ ਸ਼ਾਮਿਲ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਮਹਿਲਾ ਸਸ਼ਕਤੀਕਰਨ ਲਈ ਔਰਤਾਂ ਦਾ ਕਾਰੋਬਾਰ ਤੇ ਸਿਆਸਤ ’ਚ ਹਿੱਸੇਦਾਰੀ ਬਹੁਤ ਜ਼ਰੂਰੀ ਹੈ, ਜੋ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਗਲੇ ਮਹੀਨਿਆਂ ਦੌਰਾਨ ਇੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਡਬਲ ਇੰਜਣ ਸਰਕਾਰ ਬਣਾ ਦਿਓ ਤਾਂ ਜੋ ਪੰਜਾਬ ਨੂੰ ਪਹਿਲਾਂ ਵਾਂਗ ਹੀ ਦੇਸ਼ ਦਾ ਖੁਸ਼ਹਾਲ ਤੇ ਨੰਬਰ-1 ਸੂਬਾ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਲਘੂ ਉਦਯੋਗ ਭਾਰਤੀ ਪੰਜਾਬ ਦੀ ਉਪ ਪ੍ਰਧਾਨ ਤੇ ਮਹਿਲਾ ਇਕਾਈ ਪੰਜਾਬ ਦੀ ਇੰਚਾਰਜ ਸੀਮਾ ਧੂਮਲ ਨੇ ਆਪਣੀ ਸੰਸਥਾ ਵਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਦੱਸਣ ਦੇ ਨਾਲ ਹੀ ਚੇਅਰਮੈਨ ਸੁਨੀਲ ਜੇ. ਸਿੰਘੀ ਦਾ ਸਵਾਗਤ ਕੀਤਾ। ਲਘੂ ਉਦਯੋਗ ਭਾਰਤੀ ਦੀ ਕਨਵੀਨਰ ਅਮਰਦੀਪ ਸ਼ੇਰਗਿੱਲ ਨੇ ਮੁੱਖ ਮਹਿਮਾਨ, ਹੋਰ ਪਤੰਵਤੇ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਐੱਲ. ਯੂ. ਬੀ. ਮਹਿਲਾ ਇਕਾਈ ਦੀ ਜ਼ਿਲ੍ਹਾ ਪ੍ਰਧਾਨ ਆਰਤੀ ਸਚਦੇਵਾ, ਜਨਰਲ ਸਕੱਤਰ ਰਮਨਪ੍ਰੀਤ ਜੱਜ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਏਗਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਲੰਧਰ ਆਗਮਨ ਦਿਵਸ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਸਮੂਹ ਪੋਲਿੰਗ ਬੂਥਾਂ ’ਤੇ 25 ਨੂੰ ਲੱਗਣਗੇ ਵਿਸ਼ੇਸ਼ ਕੈਂਪ
Ad Position 24