ਪਟਾਕਾ ਮਾਰਕੀਟ ਮਾਮਲੇ ’ਚ ਪੰਚਾਇਤ ਦੇ ਸਟੈਂਡ ’ਤੇ ਸਰਪੰਚ ਕਾਇਮ
ਮਕਸੂਦਾਂ, 24 ਅਕਤੂਬਰ (ਸੌਰਵ ਮਹਿਤਾ)-ਜਲੰਧਰ ਦੀ ਪਟਾਕਾ ਮਾਰਕੀਟ ਨੂੰ ਲੈ ਕੇ ਪਿੰਡ ਰਾਉਵਾਲੀ ਦੀ ਪੰਚਾਇਤ ਅਤੇ ਪਟਾਕਾ ਵਪਾਰੀਆਂ ਵਿਚਾਲੇ ਵਿਵਾਦ ਬਰਕਰਾਰ ਹੈ। ਅਦਾਲਤ ਵਲੋਂ ਪਟਾਕਾ ਮਾਰਕੀਟ ਸਥਾਪਤ ਕਰਨ ਤੇ ਚਲਾਉਣ ’ਤੇ 29 ਅਕਤੂਬਰ ਤੱਕ ਅੰਤਰਿਮ ਰੋਕ ਲਗਾਏ ਜਾਣ ਤੋਂ ਬਾਅਦ ਪੰਚਾਇਤ ਨੇ ਆਪਣੇ ਸਟੈਂਡ ’ਤੇ ਕਾਇਮ ਰਹਿਣ ਦਾ ਐਲਾਨ ਕੀਤਾ ਹੈ।
ਮਕਸੂਦਾਂ, 24 ਅਕਤੂਬਰ (ਸੌਰਵ ਮਹਿਤਾ)-ਜਲੰਧਰ ਦੀ ਪਟਾਕਾ ਮਾਰਕੀਟ ਨੂੰ ਲੈ ਕੇ ਪਿੰਡ ਰਾਉਵਾਲੀ ਦੀ ਪੰਚਾਇਤ ਅਤੇ ਪਟਾਕਾ ਵਪਾਰੀਆਂ ਵਿਚਾਲੇ ਵਿਵਾਦ ਬਰਕਰਾਰ ਹੈ। ਅਦਾਲਤ ਵਲੋਂ ਪਟਾਕਾ ਮਾਰਕੀਟ ਸਥਾਪਤ ਕਰਨ ਤੇ ਚਲਾਉਣ ’ਤੇ 29 ਅਕਤੂਬਰ ਤੱਕ ਅੰਤਰਿਮ ਰੋਕ ਲਗਾਏ ਜਾਣ ਤੋਂ ਬਾਅਦ ਪੰਚਾਇਤ ਨੇ ਆਪਣੇ ਸਟੈਂਡ ’ਤੇ ਕਾਇਮ ਰਹਿਣ ਦਾ ਐਲਾਨ ਕੀਤਾ ਹੈ। ਸਰਪੰਚ ਜਸਬੀਰ ਸਿੰਘ ਰਾਣਾ ਨੇ ਸਪੱਸ਼ਟ ਕੀਤਾ ਕਿ ਪੰਚਾਇਤ ਦਾ ਐਸੋਸੀਏਸ਼ਨ ਨਾਲ ਕੋਈ ਸਮਝੌਤਾ ਨਹੀਂ ਹੋਇਆ ਅਤੇ ਨਾ ਹੀ ਉਹ ਅਜਿਹੇ ਕਿਸੇ ਸਮਝੌਤੇ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਹੁਣ ਪੰਚਾਇਤ ਨੂੰ ਮਾਣਯੋਗ ਅਦਾਲਤ ਦੇ ਫ਼ੈਸਲੇ ਦੀ ਉਡੀਕ ਹੈ।