01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਕਰਵਾਇਆ ‘ਸ਼ਖ਼ਸੀਅਤ ਵਿਕਾਸ’ ’ਤੇ ਸੈਮੀਨਾਰ

ਜਲੰਧਰ, 31 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ) - ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਲਈ ‘ਸ਼ਖ਼ਸੀਅਤ ਵਿਕਾਸ’ ਉੱਪਰ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ‘ਐੱਨ.ਜੀ.ਓ. ‘ਦੀਆ ਦ੍ਰਿਸ਼ਟੀ’ ਦੀ ਪ੍ਰਧਾਨ ਸ੍ਰੀਮਤੀ ਪ੍ਰਵੀਨ ਅਬਰੋਲ ਵਲੋਂ ਲਗਾਇਆ ਗਿਆ, ਜਿਸ ਦਾ ਮੁੱਖ ਮੰਤਵ ਸਮਾਜ ’ਚੋਂ ਮਨਫ਼ੀ ਹੋ ਰਹੇ ਸਦਾਚਾਰਕ ਗੁਣ ਅਤੇ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨਾ ਹੈ। ਸ੍ਰੀਮਤੀ ਪਰਵੀਨ ਅਬਰੋਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਂ, ਵਿਦਿਆ, ਸਵੈ-ਅਨੁਸ਼ਾਸਨ, ਸਖ਼ਤ ਮਿਹਨਤ, ਸਵੈ ਭਰੋਸਾ, ਕਿੱਤੇ ਦਾ ਸਵੈ ਚੁਨਾਵ, ਆਤਮ ਵਿਸ਼ਵਾਸ ਆਦਿ ਗੁਣਾਂ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਫਾਸਟ ਫੂਡ, ਨਸ਼ਾ, ਸਾਈਬਰ ਕ੍ਰਾਈਮ ਅਤੇ ਕੰਮਚੋਰੀ ਤੋਂ ਗੁਰੇਜ਼ ਕਰਨਾ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਪ੍ਰਿੰਸੀਪਲ ਡਾ. ਅਪਰਨਾ ਮਹਿਤਾ ਅਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੀ ਸ਼ਖਸੀਅਤ ਅਤੇ ਸਮਾਜ ਦੀ ਨੁਹਾਰ ਨੂੰ ਸਕਾਰਾਤਮਕ ਰੂਪ ’ਚ ਵਿਕਸਤ ਕਰਨ ਲਈ ਜ਼ਰੂਰੀ ਹਨ। ਉਨ੍ਹਾਂ ਆਏ ਹੋਏ ਵਕਤਾ ਮਹਿਮਾਨ ਪ੍ਰਵੀਨ ਅਬਰੋਲ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰ ਸ਼ਬਦ ਪ੍ਰਚਾਰ ਸਭਾ ਦੇ ਮੁੱਖ ਸੇਵਾਦਾਰ ਡਾ. ਪਰਮਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਸਮੂਚੀ ਮਨੁੱਖਤਾ ਲਈ ਪ੍ਰੇਰਨਾ ਦੇਣ ਵਾਲੀਆਂ-ਪ੍ਰਵੀਨ ਕੁਮਾਰ ਅਗਲੀ ਖ਼ਬਰ ਨਕਲੀ ਸਹੁੰ ਚੁੱਕ ਸਮਾਗਮ ’ਤੇ ਆਰ.ਪੀ. ਸਿੰਘ ਨੇ ਵਿਰੋਧੀ ਗਠਜੋੜ ’ਤੇ ਸਾਧਿਆ ਨਿਸ਼ਾਨਾ
Ad Position 24