ਹਾਈ ਬਲੱਡ ਪ੍ਰੈਸ਼ਰ ਬਣ ਸਕਦਾ ਹੈ ਬ੍ਰੇਨ ਹੈਮਰੇਜ ਦਾ ਕਾਰਨ–ਡਾ. ਰਾਜੇਸ਼ ਗਰਗ
ਸਿਹਤ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਮਨਾਇਆ ‘ਵਿਸ਼ਵ ਸਟਰੋਕ ਦਿਵਸ’
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)-ਸਟਰੋਕ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਵਿੱਚ ਦਿਮਾਗ ਦੀਆਂ ਨਸਾਂ ਜਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਖੂਨ ਸਹੀ ਢੰਗ ਨਾਲ ਦਿਮਾਗ ਤੱਕ ਨਹੀਂ ਪਹੁੰਚਦਾ ਜਾਂ ਦਿਮਾਗ ਦੇ ਅੰਦਰ ਨਸ ਫਟਣ ਨਾਲ ਖੂਨ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ।
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)-ਸਟਰੋਕ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਵਿੱਚ ਦਿਮਾਗ ਦੀਆਂ ਨਸਾਂ ਜਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਖੂਨ ਸਹੀ ਢੰਗ ਨਾਲ ਦਿਮਾਗ ਤੱਕ ਨਹੀਂ ਪਹੁੰਚਦਾ ਜਾਂ ਦਿਮਾਗ ਦੇ ਅੰਦਰ ਨਸ ਫਟਣ ਨਾਲ ਖੂਨ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਇਸ ਦਾ ਦਿਮਾਗ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਆਮ ਭਾਸ਼ਾ ’ਚ ਇਸ ਨੂੰ ਬ੍ਰੇਨ ਹੈਮਰੇਜ ਕਿਹਾ ਜਾਂਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਸਿਵਲ ਹਸਪਤਾਲ ਵਿਖੇ ‘ਵਿਸ਼ਵ ਸਟਰੋਕ ਦਿਵਸ’ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਟਰੋਕ ਇਲਾਜਯੋਗ ਹੈ, ਸਟਰੋਕ ਸਰੀਰ ਦੀ ਗਤੀਸ਼ੀਲਤਾ, ਬੋਲਣ ਵਿੱਚ ਅਸਪਸ਼ਟਤਾ ਅਤੇ ਸੋਚਣ ਸਮਝਣ ਤੇ ਤਰੀਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਣਾ ਚਾਹੀਦਾ ਹੈ ਤਾਂ ਜੋ ਸਟਰੋਕ ਤੋਂ ਬਚਾਅ ਲਈ ਜ਼ਰੂਰੀ ਇੰਨਜੈਕਸ਼ਨ ਲਗਾ ਕੇ ਮਰੀਜ ਨੂੰ ਸਟਰੋਕ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ (ਉੱਚਾ ਖੂਨ ਦਾ ਦਬਾਅ), ਹਾਈ ਕੋਲੇਸਟਰੋਲ, ਸ਼ੂਗਰ (ਡਾਇਬੀਟੀਜ਼), ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ, ਗੈਰ-ਸਿਹਤਮੰਦ ਜੀਵਨ ਸ਼ੈਲੀ, ਮੋਟਾਪਾ ਅਤੇ ਸਰੀਰਕ ਗਤੀਵਿਧੀਆਂ ਦਾ ਘਟ ਹੋਣਾ ਸਟਰੋਕ ਦੇ ਮੁੱਖ ਕਾਰਨ ਬਣਦੇ ਹਨ। ਐੱਮ.ਡੀ ਮੈਡੀਸਨ ਡਾ. ਤਰਸੇਮ ਲਾਲ ਨੇ ਦੱਸਿਆ ਕਿ ਅਸੀਂ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਲਿਆ ਕੇ ਕਾਫੀ ਹੱਦ ਤੱਕ ਸਟਰੋਕ ਦਾ ਖਤਰਾ ਘਟਾ ਸਕਦੇ ਹਾਂ। ਇਸ ਮੌਕੇ ਐੱਸ.ਐੱਮ.ਓ. ਡਾ. ਸੁਰਜੀਤ ਸਿੰਘ, ਐੱਸ. ਐੱਮ. ਓ. ਡਾ. ਪ੍ਰਿਯਾਇੰਦੂ ਭੂਸ਼ਣ ਰਾਏ, ਡਾ. ਹਰਪ੍ਰੀਤ ਸਿੰਘ, ਡਾ. ਨਿਸ਼ਾਂਤ, ਡਾ. ਸੋਮਯਾ, ਡਾ ਸ਼੍ਰੇਆਂਸ਼ ਅਤੇ ਹੋਰ ਮੌਜੂਦ ਸਨ।