01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਜਾਬ ਦਿਵਸ ’ਤੇ ਦੋਵਾਂ ਪੰਜਾਬਾਂ ਦੀ ਸਾਂਝ ਦਾ ਸੁਨੇਹਾ

(ਸਫਾ 5 ਦੀ ਬਾਕੀ) ਇਹ ਤਾਂ ਸਮਾਂ ਦੱਸੇਗਾ, ਪਰ ਅਜਿਹੇ ਸੱਦੇ ਦੋਵਾਂ ਪੰਜਾਬਾਂ ਦੇ ਲੋਕਾਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੀ ਇੱਛਾ ਨੂੰ ਜ਼ਰੂਰ ਦਰਸਾਉਂਦੇ ਹਨ। ਇਹ ਸਮਝਣ ਦੀ ਲੋੜ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਿਆਸੀ ਅਤੇ ਸੁਰੱਖਿਆ ਸਬੰਧੀ ਮਸਲੇ ਆਪਣੀ ਥਾਂ ਮਹੱਤਵਪੂਰਨ ਹਨ, ਪਰ ਖੇਡਾਂ, ਸਾਹਿਤ, ਸੰਗੀਤ ਅਤੇ ਸੱਭਿਆਚਾਰਕ ਸਬੰਧਾਂ ਲਈ ਵੀ ਸੁਰੱਖਿਅਤ ਤੇ ਸਾਰਥਕ ਰਸਤੇ ਲੱਭੇ ਜਾਣੇ ਚਾਹੀਦੇ ਹਨ।

Ad Position 21
No active advertisement
ਅਜੀਤ ਡੈਸਕ 01-11-2026
(ਸਫਾ 5 ਦੀ ਬਾਕੀ) ਇਹ ਤਾਂ ਸਮਾਂ ਦੱਸੇਗਾ, ਪਰ ਅਜਿਹੇ ਸੱਦੇ ਦੋਵਾਂ ਪੰਜਾਬਾਂ ਦੇ ਲੋਕਾਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੀ ਇੱਛਾ ਨੂੰ ਜ਼ਰੂਰ ਦਰਸਾਉਂਦੇ ਹਨ।ਇਹ ਸਮਝਣ ਦੀ ਲੋੜ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਿਆਸੀ ਅਤੇ ਸੁਰੱਖਿਆ ਸਬੰਧੀ ਮਸਲੇ ਆਪਣੀ ਥਾਂ ਮਹੱਤਵਪੂਰਨ ਹਨ, ਪਰ ਖੇਡਾਂ, ਸਾਹਿਤ, ਸੰਗੀਤ ਅਤੇ ਸੱਭਿਆਚਾਰਕ ਸਬੰਧਾਂ ਲਈ ਵੀ ਸੁਰੱਖਿਅਤ ਤੇ ਸਾਰਥਕ ਰਸਤੇ ਲੱਭੇ ਜਾਣੇ ਚਾਹੀਦੇ ਹਨ। ਦੋਵਾਂ ਪਾਸਿਆਂ ਦੇ ਖਿਡਾਰੀਆਂ, ਕਲਾਕਾਰਾਂ, ਲੇਖਕਾਂ ਅਤੇ ਨੌਜਵਾਨਾਂ ਨੂੰ ਇੱਕ-ਦੂਜੇ ਨਾਲ ਜੁੜਨ ਦੇ ਮੌਕੇ ਮਿਲਣੇ ਚਾਹੀਦੇ ਹਨ। ਸਰਕਾਰਾਂ ਨੂੰ ਵੀ ਇਸ ਦਿਸ਼ਾ ਵਿੱਚ ਹਾਂ-ਪੱਖੀ ਪਹਿਲਕਦਮੀਆਂ ਕਰਨੀਆਂ ਚਾਹੀਦੀਆਂ ਹਨ।ਪੰਜਾਬ ਦਿਵਸ ਮੌਕੇ ਸਾਡੀ ਇਹੀ ਕਾਮਨਾ ਹੋਣੀ ਚਾਹੀਦੀ ਹੈ ਕਿ ਸਿਆਸਤ ਲੋਕਾਂ ਦੇ ਦਿਲਾਂ ਵਿੱਚ ਦੂਰੀਆਂ ਵਧਾਉਣ ਦੀ ਬਜਾਏ ਆਪਸੀ ਵਿਸ਼ਵਾਸ ਅਤੇ ਸਦਭਾਵਨਾ ਦਾ ਰਾਹ ਖੋਲ੍ਹੇ। ਪੰਜਾਬ ਦੀ ਵੰਡ ਜ਼ਮੀਨ ਦੀ ਵੰਡ ਸੀ, ਦਿਲਾਂ ਦੀ ਨਹੀਂ। ਸਰਹੱਦਾਂ ਭਾਵੇਂ ਵੱਖਰੀਆਂ ਹਨ, ਪਰ ਪੰਜਾਬੀ ਬੋਲੀ, ਵਿਰਸੇ ਅਤੇ ਸੱਭਿਆਚਾਰ ਦੀ ਸਾਂਝ ਅੱਜ ਵੀ ਇੱਕ ਹੈ। ਦੋਵਾਂ ਪੰਜਾਬਾਂ ਦੀ ਅਸਲ ਤਰੱਕੀ ਇਸੇ ਸਾਂਝ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਨੀਤੀਆ ਨੇ ਕਿਸਾਨਾਂ ਲਈ... ਅਗਲੀ ਖ਼ਬਰ ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਦੇ ਰੇੜਕੇ ਵਿਚ...
Ad Position 24