ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਦੇ ਰੇੜਕੇ ਵਿਚ...
(ਸਫਾ 5 ਦੀ ਬਾਕੀ) ਦੀਆਂ ਦੇਣਦਾਰੀਆਂ ਕਾਰਨ ਵੀ ਟਰੱਸਟ ਉੱਤੇ ਵਿੱਤੀ ਦਬਾਅ ਬਣਿਆ ਹੋਇਆ ਹੈ। ਅਜਿਹੇ ਹਾਲਾਤ ਵਿਚ ਟਰੱਸਟ ਆਪਣੀਆਂ ਪੁਰਾਣੀਆਂ ਸਕੀਮਾਂ ਅਤੇ ਕਲੋਨੀਆਂ ਦੀ ਜ਼ਿੰਮੇਵਾਰੀ ਨਗਰ ਨਿਗਮ ਨੂੰ ਸੌਂਪਣਾ ਚਾਹੁੰਦਾ ਹੈ।
(ਸਫਾ 5 ਦੀ ਬਾਕੀ) ਦੀਆਂ ਦੇਣਦਾਰੀਆਂ ਕਾਰਨ ਵੀ ਟਰੱਸਟ ਉੱਤੇ ਵਿੱਤੀ ਦਬਾਅ ਬਣਿਆ ਹੋਇਆ ਹੈ। ਅਜਿਹੇ ਹਾਲਾਤ ਵਿਚ ਟਰੱਸਟ ਆਪਣੀਆਂ ਪੁਰਾਣੀਆਂ ਸਕੀਮਾਂ ਅਤੇ ਕਲੋਨੀਆਂ ਦੀ ਜ਼ਿੰਮੇਵਾਰੀ ਨਗਰ ਨਿਗਮ ਨੂੰ ਸੌਂਪਣਾ ਚਾਹੁੰਦਾ ਹੈ। ਹੁਣ ਸਰਕਾਰ ਦੇ ਦਖਲ ਨਾਲ ਹੀ ਨਿਕਲ ਸਕਦਾ ਹੈ ਮਸਲੇ ਦਾ ਹੱਲ- ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਛੇ ਕਲੋਨੀਆਂ ਨੂੰ ਨਗਰ ਨਿਗਮ ਦੇ ਹਵਾਲੇ ਕਰਨ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਤਾਂ ਫਿਰ ਇਸ ਨੂੰ ਨਿਗਮ ਦੇ ਹਵਾਲੇ ਦੇਣ ਦੀ ਪ੍ਰਕਿਰਿਆ ਅਜੇ ਤੱਕ ਕਿਉਂ ਅਟਕੀ ਹੋਈ ਹੈ। ਇੱਕ ਪਾਸੇ ਇੰਪਰੂਵਮੈਂਟ ਟਰੱਸਟ ਨਗਰ ਨਿਗਮ ਨੂੰ ਕਲੋਨੀਆਂ ਸੰਭਾਲਣ ਦੀ ਅਪੀਲ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਨਗਰ ਨਿਗਮ ਅਧੂਰੇ ਵਿਕਾਸ ਕਾਰਜਾਂ ਅਤੇ ਵਿੱਤੀ ਬੋਝ ਦਾ ਹਵਾਲਾ ਦੇ ਕੇ ਪਿੱਛੇ ਹਟ ਰਿਹਾ ਹੈ। ਇਸ ਖਿੱਚੋਤਾਣ ਦਾ ਖਮਿਆਜ਼ਾ ਆਖ਼ਰਕਾਰ ਇਨ੍ਹਾਂ ਕਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।