02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਰੂ ਨਾਨਕਪੁਰਾ ਮਾਰਕੀਟ ਤੇ ਨਾਲ ਲੱਗਦੇ ਇਲਾਕੇ ’ਚ ਚੋਰਾਂ- ਲੁਟੇਰਿਆਂ ਦੀ ਦਹਿਸ਼ਤ

ਚੁਗਿੱਟੀ/ ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)- ਥਾਣਾ ਰਾਮਾ ਅਧੀਨ ਆਉਂਦੀ ਗੁਰੂ ਨਾਨਕਪੁਰਾ ਮਾਰਕੀਟ ਤੇ ਇਸ ਦੇ ਨਾਲ ਲੱਗਦੇ ਮੁਹੱਲਿਆਂ ’ਚ ਪਿਛਲੇ ਕਈ ਦਿਨਾਂ ਤੋਂ ਬਰਕਰਾਰ ਚੋਰਾਂ-ਲੁਟੇਰਿਆਂ ਦੀ ਦਹਿਸ਼ਤ ਕਾਰਨ ਸਥਾਨਕ ਲੋਕ ਡਰ ਦੇ ਮਹੌਲ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੇ ਹਨ। ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ, ਮੁਕੇਸ਼ ਕੁਮਾਰ, ਰਵੀ ਕੁਮਾਰ, ਜਤਿੰਦਰ ਸ਼ਰਮਾ, ਰਾਮਜੀ ਲਾਲ, ਕਸ਼ਮੀਰਾ ਸਿੰਘ, ਚਮਨ ਲਾਲ, ਦਯਾ ਰਾਮ, ਪ੍ਰੀਤਮ ਸਿੰਘ ਤੇ ਵੱਖ -ਵੱਖ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਮਾਰਕੀਟ ਤੇ ਇਸ ਦੇ ਨਾਲ ਲੱਗਦੇ ਅਵਤਾਰ ਨਗਰ, ਸਤਨਾਮ ਨਗਰ,ਭਾਰਤ ਨਗਰ, ਬਸ਼ੀਰਪੁਰਾ, ਸੂਰੀਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਆਦਿ ਵਿਖੇ ਲੁਟੇਰਿਆਂ ਵਲੋਂ ਰਾਤ ਦੇ ਸਮੇਂ ਰਾਹ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

Ad Position 21
No active advertisement
ਸਰਬ ਮਲਟੀਪਲੈਕਸ ਸਿਨੇਮਾ 02-11-2026
ਚੁਗਿੱਟੀ/ ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)- ਥਾਣਾ ਰਾਮਾ ਅਧੀਨ ਆਉਂਦੀ ਗੁਰੂ ਨਾਨਕਪੁਰਾ ਮਾਰਕੀਟ ਤੇ ਇਸ ਦੇ ਨਾਲ ਲੱਗਦੇ ਮੁਹੱਲਿਆਂ ’ਚ ਪਿਛਲੇ ਕਈ ਦਿਨਾਂ ਤੋਂ ਬਰਕਰਾਰ ਚੋਰਾਂ-ਲੁਟੇਰਿਆਂ ਦੀ ਦਹਿਸ਼ਤ ਕਾਰਨ ਸਥਾਨਕ ਲੋਕ ਡਰ ਦੇ ਮਹੌਲ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੇ ਹਨ। ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ, ਮੁਕੇਸ਼ ਕੁਮਾਰ, ਰਵੀ ਕੁਮਾਰ, ਜਤਿੰਦਰ ਸ਼ਰਮਾ, ਰਾਮਜੀ ਲਾਲ, ਕਸ਼ਮੀਰਾ ਸਿੰਘ, ਚਮਨ ਲਾਲ, ਦਯਾ ਰਾਮ, ਪ੍ਰੀਤਮ ਸਿੰਘ ਤੇ ਵੱਖ -ਵੱਖ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਮਾਰਕੀਟ ਤੇ ਇਸ ਦੇ ਨਾਲ ਲੱਗਦੇ ਅਵਤਾਰ ਨਗਰ, ਸਤਨਾਮ ਨਗਰ,ਭਾਰਤ ਨਗਰ, ਬਸ਼ੀਰਪੁਰਾ, ਸੂਰੀਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਆਦਿ ਵਿਖੇ ਲੁਟੇਰਿਆਂ ਵਲੋਂ ਰਾਤ ਦੇ ਸਮੇਂ ਰਾਹ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਨਕਾਬਪੋਸ਼ ਲੁਟੇਰਿਆਂ ਵਲੋਂ ਹੁਣ ਤੱਕ ਕਈ ਲੋਕਾਂ ਨੂੰ ਘੇਰ ਕੇ ਉਨ੍ਹਾਂ ਦੇ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ ਗਈ। ਜਿਸ ਸਬੰਧੀ ਪੀੜਤਾਂ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਲੁਟੇਰਿਆਂ ਨੂੰ ਫੜਨ ਲਈ ਅਰਜੋਈ ਕੀਤੀ ਗਈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਲੰਬਾ ਸਮਾਂ ਬੀਤ ਜਾਣ ‘ਤੇ ਵੀ ਪੁਲਿਸ ਵਲੋਂ ਨਾ ਤਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਤੇ ਨਾ ਹੀ ਹਲਾਤਾਂ ਨੂੰ ਦੇਖਦਿਆਂ ਉਕਤ ਇਲਾਕੇ ’ਚ ਪੁਲਿਸ ਗਸ਼ਤ ਵਿੱਚ ਵਾਧਾ ਕੀਤਾ ਗਿਆ। ਜਿਸ ਕਾਰਨ ਲੁਟੇਰਿਆਂ ਤੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਤੇ ਆਏ ਦਿਨ ਉਨ੍ਹਾਂ ਵਲੋਂ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਤਾਲਾਬੰਦ ਕੁਝ ਘਰਾਂ ‘ਤੇ ਧਾਵਾ ਬੋਲ ਕੇ ਉਥੋਂ ਨਕਦੀ ਤੇ ਲੱਖਾਂ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ। ਪਰ ਹੁਣ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ। ਉਨ੍ਹਾਂ ਵਲੋਂ ਪੁਲਿਸ ਮਹਿਕਮੇ ਨੂੰ ਇਸ ਮਸਲੇ ਪ੍ਰਤੀ ਗੰਭੀਰਤਾ ਵਰਤਣ ਦੀ ਅਪੀਲ ਕੀਤੀ ਗਈ ਹੈ। ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਲੁਟੇਰਿਆਂ ਵਲੋਂ ਲੱਧੇਵਾਲੀ ਵਿਖੇ ਆਪਣੇ ਘਰ ਦੇ ਬਾਹਰ ਬੈਠੀ ਔਰਤ ਕੋਲੋਂ ਲੁਟੇਰੇ ਉਸ ਦਾ ਮੋਬਾਈਲ ਫੋਨ ਤੇ ਸੋਨੇ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ ਸਨ ਤੇ ਇਸੇ ਤਰ੍ਹਾਂ ਲੁਟੇਰਿਆਂ ਵਲੋਂ ਚੁਗਿੱਟੀ ਚੌਂਕ ਲਾਗੇ ਇੱਕ ਪ੍ਰਵਾਸੀ ਵਿਅਕਤੀ ਤੋਂ ਉਸਦਾ ਫੋਨ ਖੋਹ ਲਿਆ ਗਿਆ ਸੀ ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਏ ਅਤੇ ਪ੍ਰਸਿੱਧ ਸਿਆਸਤਦਾਨ ‘ਸ੍ਰੀ ਯਸ਼’ ਦੇ ਬੁੱਤ ਦਾ ਉਦਘਾਟਨ ਅਗਲੀ ਖ਼ਬਰ ਅਰਜਨ ਤ੍ਰੇਹਨ ਨੇ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ
Ad Position 24