02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਜ਼ਾਦੀ ਘੁਲਾਟੀਏ ਅਤੇ ਪ੍ਰਸਿੱਧ ਸਿਆਸਤਦਾਨ ‘ਸ੍ਰੀ ਯਸ਼’ ਦੇ ਬੁੱਤ ਦਾ ਉਦਘਾਟਨ

ਜਲੰਧਰ, 1 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 02-11-2026
ਜਲੰਧਰ, 1 ਨਵੰਬਰ (ਐੱਮ. ਐੱਸ. ਲੋਹੀਆ)- ਅਜ਼ਾਦੀ ਘੁਲਾਟੀਏ ਤੇ ਪ੍ਰਸਿੱਧ ਸਿਆਸਤਦਾਨ ਸ੍ਰੀ ਯਸ਼ ਦੇ ਜੀਵਨ ਤੇ ਵਿਰਾਸਤ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਬੁੱਤ ਦੀ ਸਥਾਪਨਾ ਮਿਲਾਪ ਚੌਕ (ਲਵ-ਕੁਸ਼ ਚੌਕ) ਵਿਖੇ ਕੀਤੀ ਗਈ ਹੈ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸ਼ਹਿਰ ਦੇ ਮੁਹੱਤਬਰ ਵਿਅਕਤੀਆਂ ਨੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂ ਨੇ ਸ਼ਿਰਕਤ ਕੀਤੀ। ਆਗੂਆਂ ਨੇ ਸ੍ਰੀ ਯਸ਼ ਦੇ ਬੁੱਤ ’ਤੇ ਫੁੱਲ ਮਾਲਾਵਾਂ ਪਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਯਸ਼ ਇਕ ਸਮਰਪਿਤ ਅਜ਼ਾਦੀ ਘੁਲਾਟੀਏ ਤੇ ਇਕ ਪ੍ਰਸਿੱਧ ਜਨਤਕ ਨੇਤਾ ਵੀ ਸਨ, ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ, ਖ਼ਾਸਕਰਕੇ ਉਨ੍ਹਾਂ ਜਲੰਧਰ ਸ਼ਹਿਰ ਦੀ ਤਰੱਕੀ ਲਈ ਬਹੁਤ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਸਨ। ਸ੍ਰੀ ਯਸ਼ ਦੇ ਇਸੇ ਯੋਗਦਾਨ ਨੂੰ ਸਲਾਮ ਕਰਨ ਲਈ ਉਨ੍ਹਾਂ ਦਾ ਬੁੱਤ ਸ਼ਹਿਰ ਦੇ ਕੇਂਦਰ ’ਚ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ਾਲ ਸੂਰੀ, ਵਿਪੁੱਲ ਸਹਿਗਲ, ਸੁਮਨ ਸਹਿਗਲ, ਵਿਨੇ ਚੱਢਾ, ਵਿਜੇ ਚੱਢਾ, ਰਾਜਨ ਸ਼ਾਰਦਾ, ਮਕਰਨ ਨਾਰਵੇਕਰ, ਰਿਧਿਆ ਨਾਰਵੇਕਰ, ‘ਦੈਨਿਕ ਉੱਤਮ ਹਿੰਦੂ’ ਅਖ਼ਬਾਰ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਅਰਵਿੰਦ ਚੋਪੜਾ, ਸੀਮਾ ਚੋਪੜਾ, ਭਾਜਪਾ ਆਗੂ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸੁਰਿੰਦਰ ਚੌਧਰੀ, ਸੁਰਿੰਦਰ ਸੇਠ, ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਅਮਰੀ, ਪੂਰਨੀਮਾ ਬੇਰੀ, ਪਰਮਿੰਦਰ ਬੇਰੀ, ਡਾ. ਯੂ.ਐੱਸ. ਘਈ, ਸਾਬਕਾ ਸਾਂਸਦ ਸੁਸ਼ੀਲ ਰਿੰਕੂ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀ ਜਾਗਰੂਕਤਾ ਤੇ ਖੋਜ ਮੁਹਿੰਮ ਚਲਾਈ ਅਗਲੀ ਖ਼ਬਰ ਗੁਰੂ ਨਾਨਕਪੁਰਾ ਮਾਰਕੀਟ ਤੇ ਨਾਲ ਲੱਗਦੇ ਇਲਾਕੇ ’ਚ ਚੋਰਾਂ- ਲੁਟੇਰਿਆਂ ਦੀ ਦਹਿਸ਼ਤ
Ad Position 24