02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੀਰਤਨ ਦਰਬਾਰ ਕਰਵਾਉਣ ਸੰਬੰਧੀ ਬੈਠਕ

ਚੁਗਿੱਟੀ / ਜੰਡੂਸਿੰਘਾ , 1 ਨਵੰਬਰ ( ਨਰਿੰਦਰ ਲਾਗੂ )- ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਵਲੋਂ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਅਤੇ ਬੰਦੀਛੋੜ ਦਿਵਸ ਨੂੰ ਸਮਰਪਿਤ ਸਾਲਾਨਾ 24 ਵਾਂ ਕੀਰਤਨ ਦਰਬਾਰ 13 ਨਵੰਬਰ ਨੂੰ ਸਾਹਮਣੇ ਰਾਜਪੂਤ ਭਵਨ , ਲੱਧੇਵਾਲੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਅਰੋੜਾ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਦੁਪਹਿਰ 2 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਲਾਲੇ ਲੱਧੇਵਾਲੀ ਤੇ ਪੰਡਾਲ਼ ਵਿੱਚ ਲਿਆਂਦੇ ਜਾਣਗੇ ।

Ad Position 21
No active advertisement
ਅਜੀਤ ਡੈਸਕ 02-11-2026
ਚੁਗਿੱਟੀ / ਜੰਡੂਸਿੰਘਾ , 1 ਨਵੰਬਰ ( ਨਰਿੰਦਰ ਲਾਗੂ )- ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਵਲੋਂ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਅਤੇ ਬੰਦੀਛੋੜ ਦਿਵਸ ਨੂੰ ਸਮਰਪਿਤ ਸਾਲਾਨਾ 24 ਵਾਂ ਕੀਰਤਨ ਦਰਬਾਰ 13 ਨਵੰਬਰ ਨੂੰ ਸਾਹਮਣੇ ਰਾਜਪੂਤ ਭਵਨ , ਲੱਧੇਵਾਲੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਅਰੋੜਾ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਦੁਪਹਿਰ 2 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਲਾਲੇ ਲੱਧੇਵਾਲੀ ਤੇ ਪੰਡਾਲ਼ ਵਿੱਚ ਲਿਆਂਦੇ ਜਾਣਗੇ । ਉਨ੍ਹਾਂ ਕਿਹਾ ਕਿ ਕੀਰਤਨ ਦਰਬਾਰ ਦੌਰਾਨ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ , ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਭਾਈ ਸਤਨਾਮ ਸਿੰਘ ਕੋਹਾੜਕਾ , ਭਾਈ ਮਹਿਤਾਬ ਸਿੰਘ , ਬੀਬੀ ਦਲੇਰ ਕੌਰ ਖ਼ਾਲਸਾ , ਭਾਈ ਅਵਤਾਰ ਸਿੰਘ ਧਾਰੋਵਾਲੀ , ਡਾਕਟਰ ਭਾਈ ਜਗਜੀਵਨ ਸਿੰਘ ਤੇ ਪੰਥਕ ਵਿਦਵਾਨ ਭਾਈ ਭਗਵਾਨ ਸਿੰਘ ਜੌਹਲ , ਅਤੇ ਭਾਈ ਸੰਦੀਪ ਸਿੰਘ ਵਲੋਂ ਸੰਗਤਾਂ ਨੂੰ ਗੁਰੂ ਘਰ ਦੀ ਬਾਣੀ ਰਾਹੀਂ ਨਿਹਾਲ ਕੀਤਾ ਜਾਵੇਗਾ । ਮੁਫ਼ਤ ਮੈਡੀਕਲ ਕੈਂਪ ਦਾ ਪ੍ਰਬੰਧ ਵੀ ਉਚੇਚੇ ਤੌਰ ’ ਤੇ ਕੀਤਾ ਜਾਵੇਗਾ । ਇਸ ਮੌਕੇ ਅਮਰਜੀਤ ਸਿੰਘ ਅਰੋੜਾ , ਅਮਰਜੀਤ ਸਿੰਘ ਜੰਡੂ ਸਿੰਘਾ , ਜਸਵੰਤ ਸਿੰਘ ਅਰੋੜਾ , ਗੁਰਬਚਨ ਸਿੰਘ ਅਰੋੜਾ , ਓਮਦੇਵ ਸਿੰਘ , ਸਤਿਨਾਮ ਸਿੰਘ , ਹਰਕਮਲ ਸਿੰਘ , ਜਸਵਿੰਦਰ ਸਿੰਘ ਐਡਵੋਕੇਟ , ਹਰਮੋਹਨ ਸਿੰਘ ਮਿਨਹਾਸ , ਜਗਦੀਸ਼ ਸਿੰਘ ਪ੍ਰਮਾਰ , ਬਲਵਿੰਦਰ ਸਿੰਘ ਮੁਲਤਾਨੀ , ਪ੍ਰਨੀਤ ਸਿੰਘ ਮਿਨਹਾਸ ਤੇ ਸਾਧੂ ਸਿੰਘ ਚੀਮਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੰਤ ਤਾਰਾ ਸ਼ਾਹ ਦੀ ਯਾਦ ’ਚ ਸਾਲਾਨਾ ਸਮਾਗਮ ਅਗਲੀ ਖ਼ਬਰ ਕੋਟ ਮੁਹੱਲਾ ਬਸਤੀ ਸ਼ੇਖ ’ਚ ਕਈ ਦਿਨਾਂ ਤੋਂ ਸੀਵਰੇਜ ਬੰਦ, ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਲੋਕ
Ad Position 24