02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਤ ਤਾਰਾ ਸ਼ਾਹ ਦੀ ਯਾਦ ’ਚ ਸਾਲਾਨਾ ਸਮਾਗਮ

ਚੁਗਿੱਟੀ/ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)-ਸੰਤ ਤਾਰਾ ਸ਼ਾਹ ਦੀ 24ਵੀਂ ਬਰਸੀ ਪਿੰਡ ਜੈਤੇਵਾਲੀ ਵਿਖੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਦੀ ਰਹਿਨੁਮਾਈ ਹੇਠ ਮਨਾਈ ਗਈ। ਸਮਾਗਮ ਦੌਰਾਨ ਸੂਫੀ ਗਾਇਕ ਹਰਮੇਸ਼ ਰੰਗੀਲਾ-ਓਂਕਾਰ ਵਾਲੀਆ ਕਵਾਲ ਅਤੇ ਗਾਇਕ ਗੁਰਜੀਤ ਜੀਤੀ ਨੇ ਧਾਰਮਿਕ ਸ਼ਬਦਾਂ ਨਾਲ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ।

Ad Position 21
No active advertisement
ਅਜੀਤ ਡੈਸਕ 02-11-2026
ਚੁਗਿੱਟੀ/ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)-ਸੰਤ ਤਾਰਾ ਸ਼ਾਹ ਦੀ 24ਵੀਂ ਬਰਸੀ ਪਿੰਡ ਜੈਤੇਵਾਲੀ ਵਿਖੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਦੀ ਰਹਿਨੁਮਾਈ ਹੇਠ ਮਨਾਈ ਗਈ। ਸਮਾਗਮ ਦੌਰਾਨ ਸੂਫੀ ਗਾਇਕ ਹਰਮੇਸ਼ ਰੰਗੀਲਾ-ਓਂਕਾਰ ਵਾਲੀਆ ਕਵਾਲ ਅਤੇ ਗਾਇਕ ਗੁਰਜੀਤ ਜੀਤੀ ਨੇ ਧਾਰਮਿਕ ਸ਼ਬਦਾਂ ਨਾਲ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਨੇ ਜਿੱਥੇ ਸੰਗਤ ਨੂੰ ਇਲਾਹੀ ਸ਼ਬਦਾਂ ਨਾਲ ਸੰਤ ਤਾਰਾ ਸ਼ਾਹ ਦੇ ਬਾਰੇ ਦੱਸਿਆ ਉਥੇ ਹੀ ਉਨ੍ਹਾਂ ਸੰਗਤ ਨੂੰ ਸੰਤ ਤਾਰਾ ਸ਼ਾਹ ਦੇ ਸੱਚੇ ਸੁੱਚੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੰਤ ਤਾਰਾ ਸ਼ਾਹ ਦੇ ਦਰਬਾਰ ’ਤੇ ਚਾਦਰ ਚੜ੍ਹਾਉਣ ਅਤੇ ਨਿਸ਼ਾਨ ਸਾਹਿਬ ਦੀ ਰਸਮ ਕ੍ਰਿਸ਼ਨ ਮੁਰਾਰੀ ਸ਼ਾਹ ਵਲੋਂ ਅਦਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਖਵੀਰ ਸਿੰਘ ਹਜ਼ਾਰਾ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੇ ਪੀ. ਏ. ਬਲਜੀਤ ਸਿੰਘ ਅਤੇ ਗੋਲਡੀ ਤੁਲਸੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਮੱਖਣ ਸਿੰਘ ਬੱਲ, ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਬਲਵਿੰਦਰ ਕੁਮਾਰ ਸੁਮਨ ਪੋਲਾ (ਯੂ. ਕੇ.), ਨਾਗਰ ਸਿੰਘ ਚਾਹਲ, ਗਿਆਨੀ ਗੁਰਵਿੰਦਰ ਸਿੰਘ, ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਹਰਜੀਤ ਸਿੰਘ ਢਿਲੋਂ, ਜਤਿੰਦਰਪਾਲ ਪਵਾਰ, ਰਾਮ ਸਰੂਪ ਪਵਾਰ, ਜਸਪਾਲ ਦਿਓਲ, ਮਾਸਟਰ ਮੰਗਤ ਰਾਮ ਪਵਾਰ, ਹਰਜਿੰਦਰ ਕੁਮਾਰ, ਪ੍ਰਸ਼ੋਤਮ ਮਹਿਮੀ ਰਾਜਾ, ਮੱਖਣ ਲਾਲ ਚੋਪੜਾ ਅਤੇ ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਆਟੋਮੋਬਾਈਲ ਵਿਭਾਗ ਦੇ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ ਅਗਲੀ ਖ਼ਬਰ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਬੈਠਕ
Ad Position 24