ਜਲੰਧਰ, 3 ਨਵੰਬਰ(ਅ.ਬ.)- ਮੰਚ ’ਤੇ ਕਦੇ ਭਾਰਤੀ ਵਿਰਾਸਤ ਦਾ ਮਾਣ ਝਲਕਿਆ ਤਾਂ ਕਦੇ ਰੋਬੋਟਿਕ ਡਾਂਸ ਰਾਹੀਂ ਭਵਿੱਖ ਦੀ ਤਸਵੀਰ ਸਾਹਮਣੇ ਆਈ। ਮਾਨਵ ਸਹਿਯੋਗ ਸਕੂਲ ਦੇ ਸਾਲਾਨਾ ਸਮਾਰੋਹ ਅਤੇ ਇਨਾਮ ਵੰਡ ਸਮਾਗਮ ‘ਯੁਗਾਂਤਰ–2026’ ਵਿੱਚ ਵਿਦਿਆਰਥੀਆਂ ਨੇ ‘ਵਿਰਾਸਤ ਤੋਂ ਭਵਿੱਖ ਤੱਕ’ ਦੇ ਸਫ਼ਰ ਨੂੰ ਬੇਹੱਦ ਖੂਬਸੂਰਤੀ ਨਾਲ ਪੇਸ਼ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਇਹ ਸੰਦੇਸ਼ ਦਿੱਤਾ ਕਿ ਬਦਲਦੇ ਸਮੇਂ ਦੇ ਨਾਲ ਅੱਗੇ ਵਧਦਿਆਂ ਆਪਣੇ ਸੰਸਕਾਰਾਂ, ਮਨੁੱਖੀ ਰਿਸ਼ਤਿਆਂ ਤੇ ਕੁਦਰਤ ਨਾਲ ਜੁੜਾਅ ਨੂੰ ਕਾਇਮ ਰੱਖਣਾ ਹੀ ਅਸਲ ਤਰੱਕੀ ਹੈ। ਸਮਾਗਮ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਡੀਨ ਤੇ ਹੈੱਡ ਆਫ਼ ਸਕੂਲਜ਼ ਅਤੇ ਐੱਚ.ਐੱਮ.ਵੀ. ਕਾਲਜ, ਜਲੰਧਰ ਦੀ ਸਾਬਕਾ ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੈ ਸਰੀਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਮੈਨ ਡਾ. ਐੱਸ. ਕੇ. ਸ਼ਰਮਾ ਨੇ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰਾਂ ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਸ਼੍ਰੀ ਵਿਨੇਸ਼ ਜੈਨ, ਸ਼੍ਰੀ ਸੰਦੀਪ ਜੈਨ, ਸ਼੍ਰੀ ਮੁਕੁੰਦ ਰਾਏ ਗੁਪਤਾ, ਡਾ. ਸ਼੍ਰੀਮਤੀ ਸੁਸ਼ਮਾ ਚੋਪੜਾ, ਡਾ. ਬੀ. ਐੱਸ. ਚੋਪੜਾ, ਡਾ. ਸੁਰਜੀਤ ਲਾਲ (ਸਕੱਤਰ, ਰੈੱਡ ਕਰਾਸ ਸੋਸਾਇਟੀ), ਸ਼੍ਰੀ ਰਾਕੇਸ਼ ਬਾਲੀ, ਸਰਦਾਰ ਅਜੀਤ ਸਿੰਘ ਅਤੇ ਸ਼੍ਰੀਮਤੀ ਸ਼ਾਲੂ ਗੁਪਤਾ (ਪ੍ਰਿੰਸੀਪਲ, ਐਪੈਕਸ ਇੰਟਰਨੈਸ਼ਨਲ ਸਕੂਲ, ਨਕੋਦਰ) ਹਾਜ਼ਰ ਰਹੇ।