05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬੱਚਿਆਂ...

ਜਲੰਧਰ, 4 ਨਵੰਬਰ (ਐੱਮ. ਐੱਸ.

Ad Position 21
No active advertisement
(Ã ਸਫਾ 5 ਦੀ ਬਾਕੀ Æ) 05-11-2026
ਜਲੰਧਰ, 4 ਨਵੰਬਰ (ਐੱਮ. ਐੱਸ. ਲੋਹੀਆ)- ਦੀਵਾਲੀ ਦੌਰਾਨ ਤੇ ਇਸ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਵੱਧਣ ਦੀ ਸੰਭਾਵਨਾ ਨੂੰ ਦੇਖਦਿਆਂ ਡਾਕਟਰਾਂ ਨੇ ਪਹਿਲਾਂ ਤੋਂ ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਤਿਉਹਾਰ ਦੌਰਾਨ ਸਾਹ ਦੇ ਮਰੀਜ਼ਾਂ ਨੂੰ ਜਾਗਰੂਕ ਕਰਨ ਲਈ ਫੋਰਟਿਸ ਹਸਪਤਾਲ ਜਲੰਧਰ ਦੇ ਐਸੋਸੀਏਟ ਕੰਸਲਟੈਂਟ (ਪਲਮੋਨੋਲੋਜੀ) ਡਾ. ਅਬਦੁਲ ਰਊਫ ਵਾਨੀ ਨੇ ਹਵਾ ਪ੍ਰਦੂਸ਼ਣ ਨਾਲ ਜੁੜੇ ਖ਼ਤਰਿਆਂ, ਚਿਤਾਵਨੀ ਦੇ ਸੰਕੇਤਾਂ ਤੇ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰੌਣਕ ਭਾਵੇਂ ਕੁਝ ਘੰਟਿਆਂ ਤੱਕ ਰਹਿੰਦੀ ਹੈ, ਪਰ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਹਵਾ ’ਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਤੇ ਇਸਦਾ ਅਸਰ ਜਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਫੇਫੜਿਆਂ ’ਤੇ ਪੈਂਦਾ ਰਹਿੰਦਾ ਹੈ। ਡਾ. ਵਾਨੀ ਨੇ ਦੱਸਿਆ ਕਿ ਪਟਾਕਿਆਂ ਦੇ ਧੂੰਏਂ ’ਚ ਪੀ.ਐੱਮ. 2.5 ਤੇ ਪੀ.ਐੱਮ. 10 ਵਰਗੇ ਬਰੀਕ ਕਣਾਂ ਦੇ ਨਾਲ ਜ਼ਹਿਰੀਲੀਆਂ ਗੈਸਾਂ ਅਤੇ ਧਾਤਾਂ ਦੇ ਯੋਗਿਕ ਮੌਜੂਦ ਹੁੰਦੇ ਹਨ। ਇਹ ਕਣ ਫੇਫੜਿਆਂ ਦੇ ਅੰਦਰ ਤੱਕ ਪਹੁੰਚ ਕੇ ਸੋਜ ਤੇ ਜਲਣ ਪੈਦਾ ਕਰ ਸਕਦੇ ਹਨ ਅਤੇ ਫੇਫੜਿਆਂ ’ਤੇ ਵਾਧੂ ਦਬਾਅ ਪਾਉਂਦੇ ਹਨ। ਅਸਥਮਾ, ਸੀ.ਓ.ਪੀ.ਡੀ. ਤੇ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ’ਚ ਇਨ੍ਹਾਂ ਦੇ ਸੰਪਰਕ ’ਚ ਆਉਣ ਨਾਲ ਲੱਛਣ ਗੰਭੀਰ ਹੋ ਸਕਦੇ ਹਨ ਤੇ ਬਿਮਾਰੀ ਦਾ ਦੌਰਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ’ਚ ਹਵਾ ਦੀ ਰਫ਼ਤਾਰ ਘੱਟ ਹੋਣ ਤੇ ਤਾਪਮਾਨ ’ਚ ਬਦਲਾਅ ਵਰਗੀਆਂ ਸਥਿਤੀਆਂ ਕਾਰਨ ਪ੍ਰਦੂਸ਼ਕ ਜ਼ਮੀਨ ਦੇ ਨੇੜੇ ਹੀ ਰਹਿ ਜਾਂਦੇ ਹਨ। ਇਸ ਨਾਲ ਪਟਾਕੇ ਚਲਾਉਣੇ ਬੰਦ ਹੋਣ ਤੋਂ ਬਾਅਦ ਵੀ ਲੋਕਾਂ ਦਾ ਪ੍ਰਦੂਸ਼ਣ ਦੇ ਸੰਪਰਕ ’ਚ ਰਹਿਣਾ ਜਾਰੀ ਰਹਿੰਦਾ ਹੈ। ਡਾ. ਵਾਨੀ ਨੇ ਚਿਤਾਵਨੀ ਦਿੱਤੀ ਕਿ ਗ੍ਰੀਨ ਪਟਾਕੇ ਵੀ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਨਹੀਂ ਹੁੰਦੇ। ਇਨ੍ਹਾਂ ’ਚੋਂ ਵੀ ਬਰੀਕ ਕਣ ਤੇ ਹੋਰ ਪ੍ਰਦੂਸ਼ਕ ਨਿਕਲ ਸਕਦੇ ਹਨ। ਇਸ ਲਈ ਦੀਵਾਲੀ ਦੌਰਾਨ ਤੇ ਇਸ ਤੋਂ ਬਾਅਦ ਵੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸਥਮਾ ਤੇ ਸੀ.ਓ.ਪੀ.ਡੀ. ਦੇ ਮਰੀਜ਼ ਆਪਣੇ ਨਾਲ ਇਨਹੇਲਰ ਜਰੂਰ ਰੱਖਣ।
Ad Position 22
No active advertisement
ਪਿਛਲੀ ਖ਼ਬਰ ਐਲ. ਪੀ. ਯੂ. ਨੇ 25 ਸਾਲ ਦੇ ਸਫਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਨੋਬਲ ਪੁਰਸਕਾਰ ਜੇਤੂਆਂ ਦਾ ਕੀਤਾ ਸਵਾਗਤ ਅਗਲੀ ਖ਼ਬਰ ਸ੍ਰੀ ਪੀ.ਐੱਸ. ਸੰਧੂ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਮੈਂਬਰ ਸੰਸਕਾਰ ਸਮੇਂ। ਉਨ੍ਹਾਂ ਦੇ ਨਾਲ ਬੀ.ਐਸ.ਐਫ. ਦੇ ਸਹਾਇਕ
Ad Position 24