05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

70 ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਕੁਰਾਸ਼ ਜਲੰਧਰ ਦੀਆਂ ਅੰਡਰ 14 ਸਾਲ ਦੀਆ ਖਿਡਾਰਨਾਂ ਬਣਿਆ ਓਵਰ ਆਲ ਚੈਂਪੀਅਨ

ਜਲੰਧਰ, 4 ਨਵੰਬਰ (ਡਾ. ਜਤਿੰਦਰ ਸਾਬੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਕੁਰਾਸ਼ ਮੁਕਾਬਲੇ ਅੰਡਰ-14, ਅੰਡਰ-17 ਤੇ ਅੰਡਰ-19 ਸਾਲ ਵਰਗ ਦੀਆਂ ਲੜਕੀਆਂ ਲਈ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਮੁਕਾਬਲੇ ਕਨਵੀਨਰ ਪ੍ਰਿੰਸੀਪਲ ਡਾ.

Ad Position 21
No active advertisement
ਇਲਤਿਆਜ ਜਲੰਧਰ 05-11-2026
ਜਲੰਧਰ, 4 ਨਵੰਬਰ (ਡਾ. ਜਤਿੰਦਰ ਸਾਬੀ)-70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਕੁਰਾਸ਼ ਮੁਕਾਬਲੇ ਅੰਡਰ-14, ਅੰਡਰ-17 ਤੇ ਅੰਡਰ-19 ਸਾਲ ਵਰਗ ਦੀਆਂ ਲੜਕੀਆਂ ਲਈ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਮੁਕਾਬਲੇ ਕਨਵੀਨਰ ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਅਤੇ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਦੇ ਦੂਜੇ ਦਿਨ ਨੈਸ਼ਨਲ ਅਵਾਰਡੀ ਡਾ. ਗੁਰਿੰਦਰਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਤੇ ਸਟੇਟ ਅਵਾਰਡੀ ਸੁਰਿੰਦਰ ਕੁਮਾਰ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁਕਾਬਲਿਆਂ ਦੇ ਦੂਜੇ ਦਿਨ ਅੰਡਰ-14 ਸਾਲ ਵਰਗ ਦੇ ਵੱਖ-ਵੱਖ ਭਾਰ ਵਰਗਾਂ ’ਚ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 32 ਕਿਲੋ ਭਾਰ ਵਰਗ ’ਚ ਜਲੰਧਰ ਦੀ ਸਾਕਸ਼ੀ ਨੇ ਪਹਿਲਾ, ਹੁਸਿਆਰਪੁਰ ਦੀ ਜਪਜੀਤ ਕੌਰ ਨੇ ਦੂਜਾ, ਜਦਕਿ ਸੰਗਰੂਰ ਦੀ ਜਸਨੂਰ ਕੌਰ ਤੇ ਮਾਨਸਾ ਦੀ ਗਗਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 36 ਕਿਲੋ ਭਾਰ ਵਰਗ ’ਚ ਜਲੰਧਰ ਦੀ ਅਜੀਤਾ ਨੇ ਪਹਿਲਾ, ਪਟਿਆਲਾ ਦੀ ਸਮਾਇਰਾ ਮੱਕੜ ਨੇ ਦੂਜਾ, ਜਦਕਿ ਸੰਗਰੂਰ ਦੀ ਗੁਰਕੀਰਤ ਕੌਰ ਤੇ ਫਰੀਦਕੋਟ ਦੀ ਰੋਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40 ਕਿਲੋ ਭਾਰ ਵਰਗ ’ਚ ਅੰਮ੍ਰਿਤਸਰ ਦੀ ਮਨਪ੍ਰੀਤ ਕੌਰ ਨੇ ਪਹਿਲਾ, ਗੁਰਦਾਸਪੁਰ ਦੀ ਸਿਮਰਨ ਸਹੋਤਾ ਨੇ ਦੂਜਾ, ਜਦਕਿ ਤਰਨ ਤਾਰਨ ਦੀ ਮੰਨਤ ਕੌਰ ਅਤੇ ਜਲੰਧਰ ਦੀ ਕ੍ਰਿਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। 44 ਕਿਲੋ ਭਾਰ ਵਰਗ ’ਚ ਪਟਿਆਲਾ ਦੀ ਰੀਤਮਾਨ ਕੌਰ ਨੇ ਪਹਿਲਾ, ਅੰਮ੍ਰਿਤਸਰ ਦੀ ਰਮਨਦੀਪ ਕੌਰ ਨੇ ਦੂਜਾ, ਜਦਕਿ ਬਠਿੰਡਾ ਦੀ ਸਹਿਜਮੀਨ ਕੌਰ ਅਤੇ ਜਲੰਧਰ ਦੀ ਹਰਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਗਮਾ ਸੂਚੀ ’ਚ ਜਲੰਧਰ ਅੱਵਲ ਰਿਹਾ ਤੇ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ’ਚ ਜਲੰਧਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨ, 1 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਪਟਿਆਲਾ ਨੇ 2 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਮ੍ਰਿਤਸਰ ਨੇ 2 ਸੋਨ, 1 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਜੀਵਨ ਸਿੰਘ ਦੀ ਅਗਵਾਈ ਹੇਠ ਵਰਕਰਾਂ ਦਾ ਵੱਡਾ ਕਾਫ਼ਲਾ ਸੰਗਰੂਰ ਰੈਲੀ ’ਚ ਹੋਇਆ ਸ਼ਾਮਿਲ ਅਗਲੀ ਖ਼ਬਰ ਐੱਸ.ਜੀ.ਐੱਨ. ਸਕੂਲ ਵਿਖੇ ਕਰਵਾਇਆ ਪੰਜਾਬੀ ਲੋਕ ਗੀਤਾਂ ਦਾ ਸਮਾਗਮ
Ad Position 24