ਗੁਰਿੰਦਰਪਾਲ ਸਿੰਘ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਜਲੰਧਰ ਛਾਉਣੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
ਜਲੰਧਰ, 6 ਨਵੰਬਰ (ਜਸਪਾਲ ਸਿੰਘ)-ਸੀਨੀਅਰ ‘ਆਪ’ ਆਗੂ ਗੁਰਿੰਦਰ ਪਾਲ ਸਿੰਘ ਸ਼ੇਰਗਿੱਲ ਨੇ ਅੱਜ ਮਾਰਕੀਟ ਕਮੇਟੀ ਜਲੰਧਰ ਛਾਉਣੀ ਦੇ ਚੇਅਰਮੈਨ ਵਜੋਂ ਆਪਣੇ ਦਫ਼ਤਰ ਵਿਖੇ ਅਹੁਦਾ ਸੰਭਾਲਿਆ । ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਪ੍ਰਸ਼ਾਸਨਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਪਹੁੰਚੀਆਂ ਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਸਫ਼ਲ ਕਾਰਜਕਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।
ਮਾਰਕੀਟ ਕਮੇਟੀ ਜਲੰਧਰ ਛਾਉਣੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਦੇ ਹੋਏ ਗੁਰਿੰਦਰਪਾਲ ਸਿੰਘ ਸ਼ੇਰਗਿੱਲ, ਨਾਲ ਮਹਿੰਦਰ ਭਗਤ, ਦੀਪਕ ਬਾਲੀ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਰਾਏਪੁਰ, ਮੰਗਲ ਸਿੰਘ ਬਾਸੀ, ਮਲਕੀਤ ਸਿੰਘ ਸੁਭਾਨਾ ਤੇ ਹੋਰ। ਅਜੀਤ ਤਸਵੀਰ
07-11-2026