06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਰੇਲਵੇ ਪੁਲਿਸ ਵਲੋਂ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਇਆ ਯਾਤਰੀ ਜਾਗਰੂਕਤਾ ਤੇ ਖੋਜ ਅਭਿਆਨ

ਚੁਗਿੱਟੀ/ਜੰਡੂਸਿੰਘਾ,6 ਨਵੰਬਰ (ਨਰਿੰਦਰ ਲਾਗੂ)- ਰੇਲਵੇ ਸਟੇਸ਼ਨ ਜਲੰਧਰ ਵਿਖੇ ਜੀ. ਆਰ.

Ad Position 21
No active advertisement
ਅਜੀਤ ਡੈਸਕ 07-11-2026
ਚੁਗਿੱਟੀ/ਜੰਡੂਸਿੰਘਾ,6 ਨਵੰਬਰ (ਨਰਿੰਦਰ ਲਾਗੂ)- ਰੇਲਵੇ ਸਟੇਸ਼ਨ ਜਲੰਧਰ ਵਿਖੇ ਜੀ. ਆਰ. ਪੀ. ਸਟਾਫ਼, ਏ. ਐਸ. ਟੀ. ਟੀਮ ਅਤੇ ਆਰ.ਪੀ.ਐਫ਼ ਦੇ ਕਰਮਚਾਰੀਆਂ ਦੁਆਰਾ ਇੱਕ ਯਾਤਰੀ ਜਾਗਰੂਕਤਾ ਅਤੇ ਖੋਜ ਅਭਿਆਨ ਚਲਾਇਆ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਸ ਅਭਿਆਨ ਦੌਰਾਨ, ਸ਼ੱਕੀ ਯਾਤਰੀਆਂ ਤੇ ਉਨ੍ਹਾਂ ਦੇ ਸਾਮਾਨ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਸਾਰੇ ਪਲੇਟਫਾਰਮਾਂ, ਸਰਕੂਲੇਟਿੰਗ ਏਰੀਆ, ਪਾਰਸਲ ਦਫਤਰ, ਵੇਟਿੰਗ ਹਾਲ, ਪਾਰਕਿੰਗ ਏਰੀਆ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਵਿਆਪਕ ਤੌਰ ‘ਤੇ ਤਲਾਸ਼ੀ ਅਤੇ ਜਾਂਚ ਕੀਤੀ ਗਈ। ਯਾਤਰੀਆਂ, ਵਿਕਰੇਤਾਵਾਂ ਤੇ ਆਟੋ ਡਰਾਈਵਰਾਂ ਨੂੰ ਵੀ ਸੰਵੇਦਨਸ਼ੀਲ ਬਣਾਇਆ ਗਿਆ ਅਤੇ ਸੁਰੱਖਿਆ ਉਪਾਵਾਂ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਦੀ ਮਹੱਤਤਾ ਬਾਰੇ ਗੰਭੀਰਤਾ ਨਾਲ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਅਭਿਆਨ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਫਿਲਹਾਲ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਨੂੰ ਲੈ ਕੇ ਫਾਇਰ ਬ੍ਰਿਗੇਡ ਵਿਭਾਗ ਅਲਰਟ 20 ਥਾਵਾਂ ’ਤੇ ਮੁਲਾਜ਼ਮਾਂ ਦੀਆਂ ਲਗਾਈਆਂ ਡਿਊਟੀਆਂ ਅਗਲੀ ਖ਼ਬਰ ਗੁਰਿੰਦਰਪਾਲ ਸਿੰਘ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਜਲੰਧਰ ਛਾਉਣੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Ad Position 24