10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਜੁਡੀਸ਼ੀਅਲ ਕੰਪਲੈਕਸ ਮੌਜੂਦਾ ਥਾਂ ’ਤੇ ਹੀ ਬਣਾਉਣ ਦੀ ਦੁਹਰਾਈ ਮੰਗ

ਜਲੰਧਰ, 10 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਚਹਿਰੀ ਕੰਪਲੈਕਸ ਦੀ ਇਮਾਰਤ ਦਾ ਮੁੱਦਾ ਇਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਡੀ.

Ad Position 21
No active advertisement
ਅਜੀਤ ਡੈਸਕ 11-11-2026
ਜਲੰਧਰ, 10 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਚਹਿਰੀ ਕੰਪਲੈਕਸ ਦੀ ਇਮਾਰਤ ਦਾ ਮੁੱਦਾ ਇਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਡੀ. ਬੀ. ਏ. ਦੇ ਕਈ ਵਕੀਲਾਂ ਨੇ ਦਸਤਖਤੀ ਮੁਹਿੰਮ ਚਲਾ ਕੇ ਜੁਡੀਸ਼ੀਅਲ ਕੰਪਲੈਕਸ ਮੌਜੂਦਾ ਥਾਂ ’ਤੇ ਨਵਿਆਉਣ ਦੀ ਮੰਗ ਰੱਖੀ ਹੈ। ਵਕੀਲਾਂ ਦਾ ਇਕ ਵਫ਼ਦ ਇਸ ਮੰਗ ਨੂੰ ਲੈ ਕੇ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੂੰ ਮਿਲਿਆ ਅਤੇ ਮੰਗ-ਪੱਤਰ ਸੌਂਪ ਕੇ ਜੁਡੀਸ਼ੀਅਲ ਕੰਪਲੈਕਸ ਤੇ ਵਕੀਲਾਂ ਦੇ ਚੈਂਬਰ ਸ਼ਹਿਰ ਅੰਦਰ ਮੌਜੂਦਾ ਥਾਂ ’ਤੇ ਹੀ ਰੱਖਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਬੀਤੀ 20 ਜੁਲਾਈ ਨੂੰ ਜ਼ਿਲ੍ਹਾ ਕਚਹਿਰੀ ਕੰਪਲੈਕਸ ਤੇ ਵਕੀਲਾਂ ਦੇ ਚੈਂਬਰ ਸ਼ਹਿਰੋਂ ਬਾਹਰ ਲਿਜਾਣ ਜਾਂ ਮੌਜੂਦਾ ਥਾਂ ਉਪਰ ਰੱਖਣ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕਰਵਾਈ ਗਈ ਵੋਟਿੰਗ ’ਚ ਵੱਡੀ ਗਿਣਤੀ ਵਕੀਲਾਂ ਨੇ ਮੌਜੂਦਾ ਥਾਂ ਨੂੰ ਪਹਿਲ ਦਿੱਤੀ ਸੀ। ਇਸ ਵੋਟਿੰਗ ਦੌਰਾਨ ਹਜ਼ਾਰ ਦੇ ਕਰੀਬ ਵਕੀਲਾਂ ਵਲੋਂ ਵੋਟਿੰਗ ਵਿੱਚ ਹਿੱਸਾ ਲਿਆ ਗਿਆ ਸੀ, ਜਿਸ ’ਚੋਂ 812 ਵੋਟਾਂ ਮੌਜੂਦਾ ਥਾਂ ਦੇ ਹਿੱਕ ’ਚ ਪਈਆਂ ਸਨ। ਵਕੀਲਾਂ ਦੀ ਇਹ ਰਾਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਿਲਡਿੰਗ ਕਮੇਟੀ ਦੇ ਚੇਅਰਮੈਨ ਨੂੰ ਭੇਜ ਦਿੱਤੀ ਗਈ ਸੀ। ਹੁਣ ਇਕ ਵਾਰ ਫਿਰ ਵਕੀਲਾਂ ਨੇ ਇਹ ਮੰਗ ਦੁਹਰਾਈ ਹੈ ਤੇ ਇਸ ਸੰਬੰਧੀ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਵਕੀਲਾਂ ਦੇ ਨਵੇਂ ਚੈਂਬਰ ਉਸਾਰਨ ਲਈ ਆਖਿਆ ਹੈ। ਮੰਗ ਪੱਤਰ ਦੇਣ ਵਾਲੇ ਵਕੀਲਾਂ ’ਚ ਤਜਿੰਦਰ ਸਿੰਘ ਧਾਲੀਵਾਲ, ਪਰਮਿੰਦਰ ਸਿੰਘ, ਨਵਤੇਜ ਸਿੰਘ ਤੂਰ, ਨਰਿੰਦਰ ਸਿੰਘ, ਆਰ. ਐੱਸ. ਭੋਗਲ, ਭੁਪਿੰਦਰਪਾਲ ਸਿੰਘ, ਰਾਜਿੰਦਰ ਕੁਮਾਰ ਮਹਿਮੀ, ਸ਼ਾਮ ਲਾਲ ਚਿੱਟੀ, ਹਰਭਜਨ ਦਾਸ ਸਾਂਪਲਾ, ਸੌਰਭ, ਸੰਗੀਤਾ ਸੋਨੀ, ਨਵਜੋਤ ਸਿੰਘ, ਸਤਪਾਲ, ਅਵਿਨਾਸ਼, ਜੀ. ਐੱਸ. ਲਿੱਦੜ, ਵਿਕਰਮ ਸ਼ੋਰੀ, ਕੇ. ਪੀ. ਐੱਸ. ਗਿੱਲ, ਦਿਨੇਸ਼ ਸਚਦੇਵਾ, ਰੋਹਿਤ ਕੌਲ, ਨਵਿੰਦਰ ਸਿੰਘ, ਆਨੰਦ ਪੰਡਿਤ, ਐੱਲ. ਐੱਸ. ਸੰਧੂ, ਰਾਜੇਸ਼ ਕੁਮਾਰ, ਦਵਿੰਦਰ ਰਾਮ, ਵਿਪਿਨ ਕੁਮਾਰ, ਨਰੇਂਦਰ ਕੁਮਾਰ, ਬਲਦੇਵ ਲਾਲ, ਸਾਗਰ ਲਾਹੌਰੀਆ, ਹਰਸ਼ ਲਾਹੌਰੀਆ ਤੇ ਹੋਰ ਵਕੀਲ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਏਕਲਵਿਆ ਸਕੂਲ ਨੇ ਰਵਾਇਤੀ ਜੋਸ਼ ਤੇ ਉਤਸ਼ਾਹ ਨਾਲ ਦੀਵਾਲੀ ਮਨਾਈ ਅਗਲੀ ਖ਼ਬਰ ‘ਕਥਾਵਾਚਕ’ ਨੂੰ ਹਾਸੇ ਦਾ ਪਾਤਰ ਬਣਾਉਣ ਵਾਲੇ ਚੰਦੂਮਾਜਰਾ ਨੂੰ ਅਕਾਲ ਤਖ਼ਤ ’ਤੇ ਕੀਤਾ ਜਾਵੇ ਤਲਬ-ਸਿੱਖ ਤਾਲਮੇਲ ਕਮੇਟੀ
Ad Position 24