14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਰਕਾਰ ਦੀ ਸਵੱਲੀ ਨਜ਼ਰ ਮੰਗ ਰਹੀਆਂ ਹਨ ਪੇਂਡੂ ਖੇਤਰ ਦੀਆਂ ਸੜਕਾਂ

ਜਮਸ਼ੇਰ ਖਾਸ, 13 ਨਵੰਬਰ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਪਿੰਡਾਂ ਦੀਆਂ ਸੰਪਰਕ ਸੜਕਾਂ ਤੇ ਵੱਖ-ਵੱਖ ਸਮੱਸਿਆਵਾਂ ਨਾਲ ਜੂਝਦਾ ਹੋਇਆ ਸਰਕਾਰ ਦੀ ਸਵੱਲੀ ਨਜ਼ਰ ਉਡੀਕ ਰਿਹਾ ਹੈ। ਕਸਬਾ ਜਮਸ਼ੇਰ ਖਾਸ ਤੇ ਆਸ-ਪਾਸ ਦੇ ਪਿੰਡਾਂ ਤੋਂ ਨਿਕਲਦੀਆਂ ਸੰਪਰਕ ਸੜਕਾਂ ਸਰਕਾਰ ਦੀ ਸਵੱਲੀ ਨਜ਼ਰ ਮੰਗਦੀਆਂ ਹਨ।

Ad Position 21
No active advertisement
ਅਜੀਤ ਡੈਸਕ 14-11-2026
ਜਮਸ਼ੇਰ ਖਾਸ, 13 ਨਵੰਬਰ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਪਿੰਡਾਂ ਦੀਆਂ ਸੰਪਰਕ ਸੜਕਾਂ ਤੇ ਵੱਖ-ਵੱਖ ਸਮੱਸਿਆਵਾਂ ਨਾਲ ਜੂਝਦਾ ਹੋਇਆ ਸਰਕਾਰ ਦੀ ਸਵੱਲੀ ਨਜ਼ਰ ਉਡੀਕ ਰਿਹਾ ਹੈ। ਕਸਬਾ ਜਮਸ਼ੇਰ ਖਾਸ ਤੇ ਆਸ-ਪਾਸ ਦੇ ਪਿੰਡਾਂ ਤੋਂ ਨਿਕਲਦੀਆਂ ਸੰਪਰਕ ਸੜਕਾਂ ਸਰਕਾਰ ਦੀ ਸਵੱਲੀ ਨਜ਼ਰ ਮੰਗਦੀਆਂ ਹਨ। ਡੇਅਰੀ ਕੰਪਲੈਕਸ ਤੋਂ ਚਿੱਤੇਵਾਣੀ ਨੂੰ ਜਾਂਦੀ ਸੜਕ ਕਈ ਜਗ੍ਹਾ ਤੋਂ ਟੁੱਟ ਚੁੱਕੀ ਹੈ। ਇਸੇ ਤਰ੍ਹਾਂ ਭੋਡੇ ਸਪਰਾਏ ਤੋ ਚਿੱਤੇਵਾਣੀ ਅਤੇ ਚਿੱਤੇਵਾਣੀ ਤੋਂ ਕਾਦੀਆਂ ਵਾਲੀ, ਚਿੱਤੇਵਾਣੀ ਤੋਂ ਫੋਲੜੀਵਾਲ, ਖੇੜਾ ਬੱਸ ਸਟੈਂਡ ਤੋਂ ਪਿੰਡ ਖੇੜਾ ਤੱਕ, ਜੰਡਿਆਲੀ ਤੋਂ ਜਮਸ਼ੇਰ, ਜਗਰਾਲ ਤੋਂ ਬਜੂਹਾ ਖੁਰਦ, ਉਦੋਪੁਰ ਤੋਂ ਬਜੂਹਾ ਖੁਰਦ, ਦੀਵਾਲੀ ਤੋਂ ਭੋਡੇ ਸਪਰਾਏ , ਪਿੰਡ ਖੇੜਾ ਤੋਂ ਸੰਸਾਰਪੁਰ, ਜਗਰਾਲ ਤੋਂ ਕਾਦੀਆਂ ਵਾਲੀ ਆਦਿ ਬਹੁਤ ਸਾਰੀਆਂ ਸੰਪਰਕ ਸੜਕਾਂ ਜਗ੍ਹਾ-ਜਗ੍ਹਾ ਤੋਂ ਟੁੱਟ-ਭੱਜ ਦੀਆਂ ਸ਼ਿਕਾਰ ਹਨ ਜਾਂ ਕੰਮ ਵਿਚ ਅਧੂਰਾ ਛੱਡ ਦਿੱਤਾ ਗਿਆ। ਪਿੰਡਾਂ ਦੀਆਂ ਇਨ੍ਹਾਂ ਛੋਟੀਆਂ ਤੇ ਭਾਰ ਢੋਣ ਤੋਂ ਅਸਮਰੱਥ ਸੜਕਾਂ ‘ਤੇ ਦੌੜਦੇ ਓਵਰਲੋਡ ਟਿੱਪਰ, ਟਰਾਲੀਆਂ ਇਨ੍ਹਾਂ ਸੜਕਾਂ ਨੂੰ ਤੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਲਾਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਪ੍ਰਵਾਸੀ ਭਾਰਤੀਆਂ ਦੀ ਬੈਲਟ ਵਾਲੇ ਇਸ ਇਲਾਕੇ ਦੀਆਂ ਸੜਕਾਂ ਦੀ ਦਸ਼ਾ ਸੁਧਾਰੀ ਜਾਵੇ। ਸਥਾਨਕ ਬੱਸ ਸਟੈਂਡ ਤੋਂ ਡੇਅਰੀ ਕੰਪਲੈਕਸ ਜਾਂਦੀ ਸੜਕ ਤੇ ਗੰਦੇ ਨਾਲੇ ਦਾ ਤੰਗ ਪੁਲ ਆਏ ਦਿਨ ਸੜਕ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਤੰਗ ਪੁਲ ਤੋਂ ਗੁਜ਼ਰਨ ਮੌਕੇ ਚਾਰਾ ਲੈ ਕੇ ਜਾਂਦੇ ਟਰੈਕਟਰ-ਟਰਾਲੀ ਚਾਲਕਾਂ ਤੇ ਟਰੱਕਾਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈਂਦਾ ਹੈ। ਪਿੰਡ ਭੋਡੇ ਸਪਰਾਏ ਵਿਚ ਬਣੀ ਅਨਾਜ ਮੰਡੀ ਦੀ ਸੜਕ ਦੀ ਹਾਲਤ ਕਾਫੀ ਖਸਤਾ ਹੈ। ਇਸੇ ਤਰ੍ਹਾਂ ਜਮਸ਼ੇਰ ਖੇੜਾ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੀ ਹਾਲਤ ਵੀ ਬਹੁਤ ਤਰਸਯੋਗ ਹੈ, ਸੜਕ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ। ਜ਼ਿਕਰਯੋਗ ਹੈ ਕਿ ਜਮਸ਼ੇਰ ਖਾਸ ਤੇ ਆਸ-ਪਾਸ ਦੇ ਪਿੰਡਾਂ ਦੀਆਂ ਆਵਾਜਾਈ ਭਰਭੂਰ ਸੰਪਰਕ ਸੜਕਾਂ ਦੀ ਹਾਲਤ ਕਾਫੀ ਖਸਤਾ ਹੈ। ਇਸੇ ਤਰ੍ਹਾਂ ਪਿੰਡ ਜਮਸ਼ੇਰ ਖਾਸ ਤੋਂ ਬੰਵੀਆਂਵਾਲ ਜਮਸ਼ੇਰ ਖਾਸ ਤੋਂ ਸੰਸਾਰਪੁਰ ਸੰਪਰਕ ਸੜਕ ਮੁੱਖ ਮਾਰਗ ਤੋਂ ਪਿੰਡ ਖੇੜਾ ਤੱਕ ਦੀ ਸੜਕ ਦੀ ਹਾਲਤ ਕਾਫੀ ਖਸਤਾ ਹੈ, ਟੁੱਟ ਭੱਜ ਦੀਆਂ ਸ਼ਿ ਕਾਰ ਇਨ੍ਹਾਂ ਸੜਕਾਂ ਦੀ ਦਸ਼ਾ ਨਹੀਂ ਬਦਲੀ ਭਾਵੇਂ ਕਿ ਸਮੇਂ-ਸਮੇਂ ’ਤੇ ਸਰਕਾਰਾਂ ਬਦਲਦੀਆਂ ਰਹੀਆਂ ਹਨ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਸੜਕਾਂ ਤੇ ਪੁਲਾਂ ਦੀ ਵੱਡੀ ਮੁਰੰਮਤ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅੱਜ ਹਿੰਦੂ ਸਮਾਜ ਜ਼ਿਆਦਾ ਦ੍ਰਿਸ਼ਮਾਨ, ਸਵੀਕਾਰਯੋਗ ਤੇ ਸਤਿਕਾਰਯੋਗ ਸਥਿਤੀ ਵਿਚ ਹੈ-ਸਵਾਮੀ ਵਿਗਿਆਨਾਨੰਦ ਅਗਲੀ ਖ਼ਬਰ ਸਮੇਂ ਸਿਰ ਸ਼ੂਗਰ ਦਾ ਇਲਾਜ ਦਿਲ, ਗੁਰਦਿਆਂ ਤੇ ਅੱਖਾਂ ਨੂੰ ਸੁਰੱਖਿਅਤ ਰੱਖਦਾ-ਡਾ. ਈਸ਼ਾ ਅਰੋੜਾ
Ad Position 24