14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੱਜ ਹਿੰਦੂ ਸਮਾਜ ਜ਼ਿਆਦਾ ਦ੍ਰਿਸ਼ਮਾਨ, ਸਵੀਕਾਰਯੋਗ ਤੇ ਸਤਿਕਾਰਯੋਗ ਸਥਿਤੀ ਵਿਚ ਹੈ-ਸਵਾਮੀ ਵਿਗਿਆਨਾਨੰਦ

ਜਲੰਧਰ, 13 ਨਵੰਬਰ (ਸ਼ਿਵ)-ਵਰਲਡ ਹਿੰਦੂ ਕਾਂਗਰਸ ਦੇ ਸੰਸਥਾਪਕ ਸਵਾਮੀ ਵਿਗਿਆਨਾਨੰਦ ਸਰਸਵਤੀ ਨੇ ਦੱਸਿਆ ਕਿ ਵਿਸ਼ਵ ਹਿੰਦੂ ਭਾਈਚਾਰੇ ਦਾ ਸਭ ਤੋਂ ਵੱਡਾ ਆਲਮੀ ਮੰਚ, ਵਰਲਡ ਹਿੰਦੂ ਕਾਂਗਰਸ, ਇਸ ਸਾਲ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਖੇ ਆਯੋਜਿਤ ਹੋਵੇਗਾ। 18, 19 ਤੇ 20 ਦਸੰਬਰ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਇਸ ਸੰਮੇਲਨ ਦਾ ਵਿਸ਼ਾ ਸਾਂਝਾ ਸੰਕਲਪ, ਸਮੂਹਿਕ ਦ੍ਰਿੜ੍ਹਤਾ ਹੈ।

Ad Position 21
No active advertisement
ਅਜੀਤ ਡੈਸਕ 14-11-2026
ਜਲੰਧਰ, 13 ਨਵੰਬਰ (ਸ਼ਿਵ)-ਵਰਲਡ ਹਿੰਦੂ ਕਾਂਗਰਸ ਦੇ ਸੰਸਥਾਪਕ ਸਵਾਮੀ ਵਿਗਿਆਨਾਨੰਦ ਸਰਸਵਤੀ ਨੇ ਦੱਸਿਆ ਕਿ ਵਿਸ਼ਵ ਹਿੰਦੂ ਭਾਈਚਾਰੇ ਦਾ ਸਭ ਤੋਂ ਵੱਡਾ ਆਲਮੀ ਮੰਚ, ਵਰਲਡ ਹਿੰਦੂ ਕਾਂਗਰਸ, ਇਸ ਸਾਲ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਖੇ ਆਯੋਜਿਤ ਹੋਵੇਗਾ। 18, 19 ਤੇ 20 ਦਸੰਬਰ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਇਸ ਸੰਮੇਲਨ ਦਾ ਵਿਸ਼ਾ ਸਾਂਝਾ ਸੰਕਲਪ, ਸਮੂਹਿਕ ਦ੍ਰਿੜ੍ਹਤਾ ਹੈ। ਇਸ ਮਹਾਂ-ਸੰਮੇਲਨ ਵਿਚ ਭਾਰਤ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਹਿੰਦੂ ਆਗੂ, ਵਿਚਾਰਕ, ਉੱਦਮੀ, ਨੀਤੀ-ਨਿਰਮਾਤਾ, ਸਿੱਖਿਆ ਸ਼ਾਸਤਰੀ, ਪੱਤਰਕਾਰ ਤੇ ਸਮਾਜ ਸੇਵੀ ਇਕੱਠੇ ਹੋਣਗੇ। ਇਨ੍ਹਾਂ ਵਿਚਕਾਰ ਧਰਮ, ਸੱਭਿਆਚਾਰ ਤੇ ਸਮਾਜ ਦੀ ਪੁਨਰ-ਸੁਰਜੀਤੀ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਅੱਜ ਇਸ ਵਿਸ਼ੇ ‘ਤੇ ਸਮਾਗਮ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਸੰਸਦ ਮੈਂਬਰ ਡਾ. ਅਸ਼ੋਕ ਮਿੱਤਲ ਤੋਂ ਇਲਾਵਾ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿਜ, ਦੈਨਿਕ ਉਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਸੇਵਾਮੁਕਤ ਏ. ਡੀ. ਜੀ. ਪੀ. ਜਸਕਰਨ ਸਿੰਘ ਵਿਸ਼ੇਸ਼ ਮਹਿਮਾਨ ਸਮੇਤ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਵਰਲਡ ਹਿੰਦੂ ਕਾਂਗਰਸ ਦੇ ਸੰਸਥਾਪਕ ਸਵਾਮੀ ਵਿਗਿਆਨਾਨੰਦ ਨੇ ਕਿਹਾ ਕਿ ਅੱਜ ਹਿੰਦੂ ਸਮਾਜ ਪਿਛਲੀ ਇਕ ਸਦੀ ਦੇ ਮੁਕਾਬਲੇ ਕਿਤੇ ਜ਼ਿਆਦਾ ਦ੍ਰਿਸ਼ਮਾਨ, ਸਵੀਕਾਰਯੋਗ ਅਤੇ ਸਤਿਕਾਰਯੋਗ ਸਥਿਤੀ ਵਿਚ ਹੈ। ਹੁਣ ਸਮਾਂ ਹੈ ਕਿ ਅਸੀਂ ਸੰਗਠਿਤ ਹੋ ਕੇ, ਦ੍ਰਿੜ੍ਹ ਸੰਕਲਪ ਨਾਲ ਹਿੰਦੂ ਇੱਛਾਵਾਂ ਨੂੰ ਸਾਕਾਰ ਕਰੀਏ ਅਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰੀਏ ਜੋ ਸਾਡੀ ਏਕਤਾ ਦੀ ਪ੍ਰੀਖਿਆ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਵਰਲਡ ਹਿੰਦੂ ਕਾਂਗਰਸ ਦੇ ਪ੍ਰਧਾਨ ਤੇ ਪਿਰਾਮਲ ਗਰੁੱਪ ਦੇ ਚੇਅਰਮੈਨ ਸ੍ਰੀ ਅਜੇ ਪਿਰਾਮਲ ਦਾ ਸੰਦੇਸ਼ ਹੈ ਕਿ ਵਰਲਡ ਹਿੰਦੂ ਕਾਂਗਰਸ ਇੱਕ ਅਜਿਹਾ ਮੰਚ ਹੈ ਜੋ ਹਿੰਦੂ ਚਿੰਤਨ ਨੂੰ ਆਲਮੀ ਇੱਛਾਵਾਂ ਨਾਲ ਜੋੜਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਈ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਵਿਵਸਥਾ ਬਦਹਾਲ, ਲੱਗ ਰਹੇ ਜਾਮ ਅਗਲੀ ਖ਼ਬਰ ਸਰਕਾਰ ਦੀ ਸਵੱਲੀ ਨਜ਼ਰ ਮੰਗ ਰਹੀਆਂ ਹਨ ਪੇਂਡੂ ਖੇਤਰ ਦੀਆਂ ਸੜਕਾਂ
Ad Position 24