20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਗਣੇਸ਼ ਨਗਰ ਵਿਖੇ ਗਲੀ ’ਚ ਐਕਟਿਵਾ ਖੜ੍ਹੀ ਕਰਨ ਤੋਂ ਹੋਏ ਝਗੜੇ ’ਚ ਵਕੀਲ ਦਾ ਸਿਰ ਪਾੜਿਆ

ਜਲੰਧਰ, 20 ਨਵੰਬਰ (ਜਤਿੰਦਰ ਪੰਮੀ)-ਗਣੇਸ਼ ਨਗਰ ਬਸਤੀ ਨੌ ’ਚ ਗਲੀ ’ਚ ਐਕਟਿਵਾ ਖੜ੍ਹੀ ਕਰਨ ਤੋਂ ਹੋਏ ਝਗੜੇ ’ਚ ਇਕ ਵਿਅਕਤੀ ਨੇ ਆਪਣੀ ਧੀ ਨੂੰ ਟਿਊਸ਼ਨ ਤੋਂ ਲੈਣ ਆਏ ਵਕੀਲ ਦਾ ਸਿਰ ਪਾੜ ਦਿੱਤਾ। ਪੀੜਤ ਵਕੀਲ ਸੌਰਭ ਹਾਂਡਾ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-5 ਨੂੰ ਦਿੱਤੀ, ਜਿਸ ’ਤੇ ਪੁਲਿਸ ਨੇ ਗਣੇਸ਼ ਨਗਰ ਵਾਸੀ ਅਵਤਾਰ ਸਿੰਘ ਪੁੱਤਰ ਚੰਨੀ ਵਾਸੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 21-11-2026
ਜਲੰਧਰ, 20 ਨਵੰਬਰ (ਜਤਿੰਦਰ ਪੰਮੀ)-ਗਣੇਸ਼ ਨਗਰ ਬਸਤੀ ਨੌ ’ਚ ਗਲੀ ’ਚ ਐਕਟਿਵਾ ਖੜ੍ਹੀ ਕਰਨ ਤੋਂ ਹੋਏ ਝਗੜੇ ’ਚ ਇਕ ਵਿਅਕਤੀ ਨੇ ਆਪਣੀ ਧੀ ਨੂੰ ਟਿਊਸ਼ਨ ਤੋਂ ਲੈਣ ਆਏ ਵਕੀਲ ਦਾ ਸਿਰ ਪਾੜ ਦਿੱਤਾ। ਪੀੜਤ ਵਕੀਲ ਸੌਰਭ ਹਾਂਡਾ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-5 ਨੂੰ ਦਿੱਤੀ, ਜਿਸ ’ਤੇ ਪੁਲਿਸ ਨੇ ਗਣੇਸ਼ ਨਗਰ ਵਾਸੀ ਅਵਤਾਰ ਸਿੰਘ ਪੁੱਤਰ ਚੰਨੀ ਵਾਸੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਸੌਰਭ ਹਾਂਡਾ ਪੁੱਤਰ ਸੁਰਿੰਦਰ ਹਾਂਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਲੰਘੀ 18 ਨਵੰਬਰ ਨੂੰ ਉਹ ਆਪਣੀ ਧੀ ਨੂੰ ਟਿਊਸ਼ਨ ਤੋਂ ਲੈ ਕੇ ਵਾਪਸ ਆਉਣ ਲੱਗਾ ਤਾਂ ਅਵਤਾਰ ਸਿੰਘ ਨੇ ਐਕਟਿਵਾ ਦੀ ਚਾਬੀ ਕੱਢ ਲਈ ਅਤੇ ਕਿਹਾ ਕਿ ਇੱਥੇ ਤੰਗ ਗਲੀ ’ਚ ਗਲਤ ਢੰਗ ਨਾਲ ਐਕਟਿਵਾ ਖੜ੍ਹੀ ਕਰਕੇ ਪ੍ਰੇਸ਼ਾਨ ਕਰ ਰਹੇ ਹੋ। ਪੀੜਤ ਨੇ ਦੋਸ਼ ਲਾਇਆ ਕਿ ਬਹਿਸਬਾਜ਼ੀ ਦੌਰਾਨ ਅਵਤਾਰ ਸਿੰਘ ਨੇ ਹੱਥ ’ਚ ਫੜੀ ਕੋਈ ਤਿੱਖੀ ਚੀਜ਼ ਉਸ ਦੇ ਸਿਰ ਪਿਛਲੇ ਮਾਰੀ, ਜਿਸ ਨਾਲ ਉਹ ਲਹੂ-ਲੁਹਾਣ ਹੋ ਗਿਆ। ਉਪਰੰਤ ਉਸ ਨੇ ਆਪਣੇ ਹੋਰ ਸਾਥੀਆਂ ਬੁਲਾ ਕੇ ਉਸ ਨਾਲ ਹੋਰ ਕੁੱਟਮਾਰ ਕੀਤੀ। ਮਾਮਲੇ ਦੀ ਪੈਰਵੀ ਕਰ ਰਹੇ ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਸੌਰਭ ਹਾਂਡਾ ਦੇ ਬਿਆਨਾਂ ’ਤੇ ਅਵਤਾਰ ਸਿੰਘ, ਉਸ ਦੀ ਪਤਨੀ, ਜਵਾਈ ਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਅਗਲੀ ਖ਼ਬਰ ਲੁਟੇਰਿਆਂ ਦੇ ਹੌਂਸਲੇ ਬੁਲੰਦ - ਬਿਧੀਪੁਰ ਨੇੜੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਸੀ.ਆਰ.ਪੀ.ਐਫ. ਦੇ ਏ.ਐਸ.ਆਈ. ਨੂੰ ਬਣਾਇਆ...
Ad Position 24