ਚੜ੍ਹਤ ਸਿੰਘ ਬਣੇ ਐਫ. ਆਈ. ਐਚ. ਅੰਤਰਰਾਸ਼ਟਰੀ ਪੈਨਲ ਦੇ ਤਕਨੀਕੀ ਅਧਿਕਾਰੀ
ਜਲੰਧਰ, 20 ਨਵੰਬਰ (ਡਾ. ਜਤਿੰਦਰ ਸਾਬੀ)-ਹਾਕੀ ਇੰਡੀਆ ਦੇ ਤਕਨੀਕੀ ਅਧਿਕਾਰੀ ਅਤੇ ਹਾਕੀ ਪੰਜਾਬ ਦੇ ਮੈਂਬਰ ਚੜ੍ਹਤ ਸਿੰਘ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵਲੋਂ ‘ਟੈਕਨੀਕਲ ਆਫ਼ੀਸ਼ੀਅਲਜ਼’ ਦੇ ਇੰਟਰਨੈਸ਼ਨਲ ਪੈਨਲ ਵਿਚ ਤਰੱਕੀ ਦਿੱਤੀ ਗਈ ਹੈ।
ਜਲੰਧਰ, 20 ਨਵੰਬਰ (ਡਾ. ਜਤਿੰਦਰ ਸਾਬੀ)-ਹਾਕੀ ਇੰਡੀਆ ਦੇ ਤਕਨੀਕੀ ਅਧਿਕਾਰੀ ਅਤੇ ਹਾਕੀ ਪੰਜਾਬ ਦੇ ਮੈਂਬਰ ਚੜ੍ਹਤ ਸਿੰਘ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵਲੋਂ ‘ਟੈਕਨੀਕਲ ਆਫ਼ੀਸ਼ੀਅਲਜ਼’ ਦੇ ਇੰਟਰਨੈਸ਼ਨਲ ਪੈਨਲ ਵਿਚ ਤਰੱਕੀ ਦਿੱਤੀ ਗਈ ਹੈ। ਚੜ੍ਹਤ ਸਿੰਘ ਜਲੰਧਰ ਨੇੜਲੇ ਪਿੰਡ ਮੁਸਤਫਾਪੁਰ ਨਾਲ ਸੰਬੰਧਿਤ ਹਨ। ਉਹ ਰਾਊਂਡਗਲਾਸ ’ਚ ਡਿਪਟੀ ਲੀਡ ਤੇ ਕੰਪੀਟੀਸ਼ਨ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਰਾਊਂਡਗਲਾਸ ’ਚ ਉਨ੍ਹਾਂ ਦੇ ਸਾਥੀਆਂ ਰਜਿੰਦਰ ਸਿੰਘ ਸੀਨੀਅਰ (ਲੀਡ, ਟੈਕਨੀਕਲ ਹਾਕੀ ਗ੍ਰਾਸਰੂਟਸ ਸੈਂਟਰ), ਅਸ਼ਫ਼ਾਕ ਉੱਲਾ ਖ਼ਾਨ (ਸੀਨੀਅਰ ਲੀਡ, ਹਾਕੀ ਓਪਰੇਸ਼ਨਜ਼) ਤੇ ਸੰਜੀਵ ਕੁਮਾਰ (ਅਸਿਸਟੈਂਟ ਟੈਕਨੀਕਲ ਲੀਡ, ਹਾਕੀ ਗ੍ਰਾਸਰੂਟ ਐਂਡ ਡਿਵੈਲਪਮੈਂਟ ਸੈਂਟਰ, ਰਾਊਂਡਗਲਾਸ ਅਤੇ ਖਜ਼ਾਨਚੀ, ਹਾਕੀ ਪੰਜਾਬ) ਨੇ ਉਨ੍ਹਾਂ ਨੂੰ ਵਧਾਈ ਦਿੱਤੀ।