20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਰਵਿਸ ਲੇਨ ਦੀ ਖ਼ਸਤਾ ਹਾਲਤ ਕਾਰਨ ਲੋਕ ਗਲਤ ਦਿਸ਼ਾ ਤੋਂ ਲੰਘਣ ਲਈ ਮਜਬੂਰ

ਜਲੰਧਰ, 20 ਨਵੰਬਰ (ਮੋਹਿਤ ਸਿੰਘ)- ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਬਣਾਈਆਂ ਗਈਆਂ ਸਰਵਿਸ ਲੇਨਾਂ ਦੀ ਮਾੜੀ ਹਾਲਤ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਲੰਮਾਂ ਪਿੰਡ ਚੌਕ ਤੋਂ ਰਾਮਾ ਮੰਡੀ ਵਾਲੇ ਰਸਤੇ ’ਤੇ ਬਣੀ ਸਰਵਿਸ ਲੇਨ ਦੀ ਸੜਕ ਪੂਰੀ ਤਰ੍ਹਾਂ ਟੁੱਟੀ ਹੋਣ ਕਾਰਨ ਲੋਕ ਇਸ ਰਸਤੇ ਤੋਂ ਲੰਘਣ ਤੋਂ ਗੁਰੇਜ਼ ਕਰ ਰਹੇ ਹਨ ਤੇ ਮਜਬੂਰੀਵੱਸ ਮੁੱਖ ਸੜਕ ’ਤੇ ਗਲਤ ਦਿਸ਼ਾ ਵਿਚ ਵਾਹਨ ਲੈ ਕੇ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-11-2026
ਜਲੰਧਰ, 20 ਨਵੰਬਰ (ਮੋਹਿਤ ਸਿੰਘ)- ਸ਼ਹਿਰ ਦੀਆਂ ਸੜਕਾਂ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਬਣਾਈਆਂ ਗਈਆਂ ਸਰਵਿਸ ਲੇਨਾਂ ਦੀ ਮਾੜੀ ਹਾਲਤ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਲੰਮਾਂ ਪਿੰਡ ਚੌਕ ਤੋਂ ਰਾਮਾ ਮੰਡੀ ਵਾਲੇ ਰਸਤੇ ’ਤੇ ਬਣੀ ਸਰਵਿਸ ਲੇਨ ਦੀ ਸੜਕ ਪੂਰੀ ਤਰ੍ਹਾਂ ਟੁੱਟੀ ਹੋਣ ਕਾਰਨ ਲੋਕ ਇਸ ਰਸਤੇ ਤੋਂ ਲੰਘਣ ਤੋਂ ਗੁਰੇਜ਼ ਕਰ ਰਹੇ ਹਨ ਤੇ ਮਜਬੂਰੀਵੱਸ ਮੁੱਖ ਸੜਕ ’ਤੇ ਗਲਤ ਦਿਸ਼ਾ ਵਿਚ ਵਾਹਨ ਲੈ ਕੇ ਆ ਰਹੇ ਹਨ। ਇਸ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕੇ ਦੀ ਮੌਜੂਦਾ ਸਥਿਤੀ ਇਹ ਹੈ ਕਿ ਸਰਵਿਸ ਲੇਨ ਵਿਚ ਥਾਂ-ਥਾਂ ਤੋਂ ਸੜਕ ਟੁੱਟੀ ਹੋਈ ਹੈ ਤੇ ਕਈ ਥਾਵਾਂ ’ਤੇ ਵਾਹਨ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕ ਇਸ ਰਸਤੇ ਤੋਂ ਲੰਘਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਸੜਕ ਦੀ ਖਸਤਾ ਹਾਲਤ ਕਾਰਨ ਲੋਕ ਮੁੱਖ ਸੜਕ ’ਤੇ ਉਲਟ ਦਿਸ਼ਾ ਤੋਂ ਆਉਣਾ ਵਧੇਰੇ ਸੌਖਾ ਸਮਝਦੇ ਹਨ। ਇਸ ਕਾਰਨ ਮੁੱਖ ਸੜਕ ’ਤੇ ਸਹੀ ਦਿਸ਼ਾ ’ਚ ਆਉਣ ਵਾਲੇ ਵਾਹਨ ਚਾਲਕਾਂ ਨੂੰ ਅਚਾਨਕ ਸਾਹਮਣੇ ਤੋਂ ਆ ਰਹੇ ਵਾਹਨਾਂ ਨਾਲ ਟੱਕਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਸ਼ਾਮ ਸਮੇਂ ਤੇ ਹਨੇਰਾ ਹੋਣ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਵਿਸ ਲੇਨ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਸੀ, ਪਰ ਇਸ ਦੀ ਮਾੜੀ ਹਾਲਤ ਕਾਰਨ ਇਹ ਸਹੂਲਤ ਹੀ ਲੋਕਾਂ ਲਈ ਮੁਸੀਬਤ ਬਣ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਵਿਸ ਲੇਨ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਗਲਤ ਦਿਸ਼ਾ ’ਵਿਚ ਆਉਣ ਵਾਲੇ ਵਾਹਨਾਂ ’ਤੇ ਵੀ ਰੋਕ ਲਗਾਈ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ। ਟੁੱਟੀ ਸੜਕ ਤੋਂ ਬਚਣ ਲਈ ਮੁੱਖ ਸੜਕ ’ਤੇ ਉਲਟ ਦਿਸ਼ਾ ਵਿਚ ਆ ਰਹੇ ਵਾਹਨ, ਜੋ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਇੰਪਰੂਵਮੈਂਟ ਟਰੱਸਟ ਨੂੰ ਖਪਤਕਾਰ ਕਮਿਸ਼ਨ ਵਲੋਂ ਦੋ ਹੋਰ ਝਟਕੇ, ਦੋ ਅਲਾਟੀਆਂ ਨੂੰ 32 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਦਯੋਗਿਕ ਨੀਤੀ ਤਹਿਤ 1.5 ਕਰੋੜ ਰੁਪਏ ਦੇ ਇੰਸੈਂਟਿਵ ਪ੍ਰਵਾਨ
Ad Position 24